ਪੜਚੋਲ ਕਰੋ

J&K Congress : ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਕੈਂਪੇਨ ਕਮੇਟੀ ਚੀਫ਼ ਦਾ ਅਹੁਦਾ ਠੁਕਰਾਇਆ , ਕੁਝ ਘੰਟੇ ਪਹਿਲਾਂ ਹੀ ਕੀਤੀ ਗਈ ਸੀ ਨਿਯੁਕਤੀ

ਗੁਲਾਮ ਨਬੀ ਆਜ਼ਾਦ ਨੇ ਜੰਮੂ-ਕਸ਼ਮੀਰ ਕਾਂਗਰਸ ਦੀ ਪ੍ਰਚਾਰ ਕਮੇਟੀ ਦੇ ਮੁਖੀ ਦਾ ਅਹੁਦਾ ਠੁਕਰਾ ਦਿੱਤਾ ਹੈ। ਮੰਗਲਵਾਰ ਨੂੰ ਹੀ ਕਾਂਗਰਸ ਨੇ ਗੁਲਾਮ ਨਬੀ ਆਜ਼ਾਦ ਨੂੰ ਕਸ਼ਮੀਰ 'ਚ ਪ੍ਰਚਾਰ ਕਮੇਟੀ ਸਮੇਤ ਕਈ ਕਮੇਟੀਆਂ ਦਾ ਮੁਖੀ ਬਣਾਉਣ ਦਾ ਐਲਾਨ ਕੀਤਾ ਸੀ।

Jammu Kashmir Congress : ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਜੰਮੂ-ਕਸ਼ਮੀਰ ਕਾਂਗਰਸ ਦੀ ਪ੍ਰਚਾਰ ਕਮੇਟੀ ਦੇ ਮੁਖੀ ਦਾ ਅਹੁਦਾ ਠੁਕਰਾ ਦਿੱਤਾ ਹੈ। ਮੰਗਲਵਾਰ ਨੂੰ ਹੀ ਕਾਂਗਰਸ ਨੇ ਗੁਲਾਮ ਨਬੀ ਆਜ਼ਾਦ ਨੂੰ ਕਸ਼ਮੀਰ 'ਚ ਕੈਂਪੇਨ ਕਮੇਟੀ ਸਮੇਤ ਕਈ ਕਮੇਟੀਆਂ ਦਾ ਚੀਫ਼ ਬਣਾਉਣ ਦਾ ਐਲਾਨ ਕੀਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਗੁਲਾਮ ਨਬੀ ਇਸ ਗੱਲ ਤੋਂ ਨਾਰਾਜ਼ ਹਨ ਕਿ ਉਨ੍ਹਾਂ ਦੀਆਂ ਸਿਫਾਰਿਸ਼ਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ, ਇਸ ਲਈ ਉਨ੍ਹਾਂ ਨੇ ਕੈਂਪੇਨ ਅਤੇ ਸਿਆਸੀ ਕਮੇਟੀ ਦੋਵਾਂ ਤੋਂ ਅਸਤੀਫਾ ਦੇ ਦਿੱਤਾ।

ਗੁਲਾਮ ਨਬੀ ਆਜ਼ਾਦ ਦੇ ਕਰੀਬੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਉਹ ਪਾਰਟੀ ਲੀਡਰਸ਼ਿਪ ਨੂੰ ਪਹਿਲਾਂ ਹੀ ਆਪਣਾ ਇਰਾਦਾ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਕੋਈ ਅਹੁਦਾ ਨਹੀਂ ਚਾਹੁੰਦੇ। ਇਸ ਤੋਂ ਬਾਅਦ ਵੀ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ। ਮੰਗਲਵਾਰ ਨੂੰ ਹੀ ਜੰਮੂ-ਕਸ਼ਮੀਰ ਕਾਂਗਰਸ ਦੇ ਨਵੇਂ ਪ੍ਰਧਾਨ ਵਿਕਰ ਰਸੂਲ ਵਾਨੀ ਨੂੰ ਗੁਲਾਮ ਨਬੀ ਆਜ਼ਾਦ ਦਾ ਖਾਸ ਮੰਨਿਆ ਜਾਂਦਾ ਹੈ।

ਕਾਂਗਰਸ ਨੇ ਸੂਬਾ ਇਕਾਈ ਦਾ ਕੀਤਾ ਪੁਨਰਗਠਨ 

ਧਿਆਨ ਯੋਗ ਹੈ ਕਿ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਬਿਗਲ ਵਜਾ ਕੇ ਸੂਬਾ ਇਕਾਈ ਦਾ ਪੁਨਰਗਠਨ ਕਰ ਦਿੱਤਾ ਹੈ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੂੰ ਜੰਮੂ-ਕਸ਼ਮੀਰ ਦੀ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਇਹ ਫੈਸਲਾ ਇਸ ਪੱਖੋਂ ਖਾਸ ਮੰਨਿਆ ਜਾ ਰਿਹਾ ਹੈ।

ਮਾਮਲਾ ਇੰਨਾ ਵੱਧ ਗਿਆ ਸੀ ਕਿ ਕਾਂਗਰਸ ਲੀਡਰਸ਼ਿਪ ਨੇ ਗੁਲਾਮ ਨਬੀ ਆਜ਼ਾਦ ਨੂੰ ਰਾਜ ਸਭਾ ਦੀ ਟਿਕਟ ਵੀ ਨਹੀਂ ਦਿੱਤੀ। ਪਾਰਟੀ ਨੇ ਹੁਣ ਗੁਲਾਮ ਨਬੀ ਆਜ਼ਾਦ ਨੂੰ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੇ ਨਾਲ-ਨਾਲ ਸਿਆਸੀ ਮਾਮਲਿਆਂ ਦੀ ਕਮੇਟੀ ਅਤੇ ਤਾਲਮੇਲ ਕਮੇਟੀ ਦਾ ਮੁਖੀ ਬਣਾਇਆ ਸੀ। ਹਾਲਾਂਕਿ ਹੁਣ ਗੁਲਾਮ ਨਬੀ ਆਜ਼ਾਦ ਵੱਲੋਂ ਇਸ ਅਹੁਦੇ ਨੂੰ ਰੱਦ ਕਰਨ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਗਰਮ ਹੋਣਾ ਤਾਂ ਲਾਜ਼ਮੀ ਹੈ।

ਕਾਂਗਰਸ ਵੱਲੋਂ ਕੀਤੀਆਂ ਗਈਆਂ ਹੋਰ ਨਿਯੁਕਤੀਆਂ

ਉਂਜ ਜੇਕਰ ਜੰਮੂ-ਕਸ਼ਮੀਰ ਕਾਂਗਰਸ ਦੀਆਂ ਨਵੀਆਂ ਨਿਯੁਕਤੀਆਂ ਦੀ ਗੱਲ ਕਰੀਏ ਤਾਂ ਰਮਨ ਭੱਲਾ ਨੂੰ ਹਿੰਦੂ ਚਿਹਰੇ ਵਜੋਂ ਕਾਰਜਕਾਰੀ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਨਵੀਂ ਕਮੇਟੀ ਵਿੱਚ ਜੰਮੂ ਖੇਤਰ ਦਾ ਪੱਲਾ ਭਾਰੀ ਹੁੰਦਾ ਨਜ਼ਰ ਆ ਰਿਹਾ ਹੈ। ਆਜ਼ਾਦ, ਵਾਨੀ ਅਤੇ ਭੱਲਾ ਤਿੰਨੋਂ ਜੰਮੂ ਖੇਤਰ ਤੋਂ ਆਉਂਦੇ ਹਨ। ਕਸ਼ਮੀਰ ਖੇਤਰ ਦੇ ਸੀਨੀਅਰ ਨੇਤਾ ਤਾਰਿਕ ਹਾਮਿਦ ਕਾਰਾ ਨੂੰ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਕਮਾਨ ਸੌਂਪੀ ਗਈ ਹੈ। ਜਦਕਿ ਸਾਬਕਾ ਕੇਂਦਰੀ ਮੰਤਰੀ ਸੈਫੂਦੀਨ ਸੋਜ਼ ਨੂੰ ਮੈਨੀਫੈਸਟੋ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ।

ਸੂਬੇ ਵਿੱਚ ਜਲਦੀ ਚੋਣਾਂ ਦੀ ਉਮੀਦ  

ਪਿਛਲੀਆਂ ਵਿਧਾਨ ਸਭਾ ਚੋਣਾਂ 2014 ਵਿੱਚ ਕਾਂਗਰਸ ਦੇ 12 ਵਿਧਾਇਕ ਜਿੱਤੇ ਸਨ। ਇਸ ਤੋਂ ਪਹਿਲਾਂ 2008 ਤੋਂ 2014 ਦਰਮਿਆਨ ਕਾਂਗਰਸ ਨੈਸ਼ਨਲ ਕਾਨਫਰੰਸ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਵਿੱਚ ਸ਼ਾਮਲ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਕਿਸੇ ਗਠਜੋੜ ਵਿੱਚ ਸ਼ਾਮਲ ਹੋਵੇਗੀ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ 2019 ਵਿੱਚ ਧਾਰਾ 370 ਨੂੰ ਖਤਮ ਕਰਨ ਦੇ ਨਾਲ ਹੀ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਸੀ। ਹਾਲਾਂਕਿ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਬਰਕਰਾਰ ਰਹੀ। ਹਾਲ ਹੀ ਵਿੱਚ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਹਲਕੇ ਦੀ ਹੱਦਬੰਦੀ ਪੂਰੀ ਹੋਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੂਬੇ 'ਚ ਜਲਦੀ ਹੀ ਚੋਣਾਂ ਹੋ ਸਕਦੀਆਂ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
TRAI Sim Rule: ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
Advertisement
ABP Premium

ਵੀਡੀਓਜ਼

Quami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|Quami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|Punjab News : ਸਰਕਾਰਾਂ ਨੂੰ ਚੈਲੇਂਜ, ਮੋਰਚਾ ਫ਼ਤਿਹ ਕਰਕੇ ਹਟਾਂਗੇਕੇਜਰੀਵਾਲ ਦੇ ਖ਼ਾਸ ਬਿਭਵ ਕੁਮਾਰ ਨੂੰ ਪੰਜਾਬ 'ਚ ਮਿਲੀ Z+ ਸੁਰੱਖਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
TRAI Sim Rule: ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
WhatsApp ਗਰੁੱਪ 'ਚ ਸ਼ਾਮਲ ਹੋਣ ਲਈ ਆਇਆ ਮੈਸੇਜ? ਹੋ ਜਾਓ ਸਾਵਧਾਨ, ਹੈਕਰਸ ਇਦਾਂ ਬਣਾ ਰਹੇ ਲੋਕਾਂ ਨੂੰ ਨਿਸ਼ਾਨਾ
WhatsApp ਗਰੁੱਪ 'ਚ ਸ਼ਾਮਲ ਹੋਣ ਲਈ ਆਇਆ ਮੈਸੇਜ? ਹੋ ਜਾਓ ਸਾਵਧਾਨ, ਹੈਕਰਸ ਇਦਾਂ ਬਣਾ ਰਹੇ ਲੋਕਾਂ ਨੂੰ ਨਿਸ਼ਾਨਾ
Auto News: 250km ਦੀ ਰੇਂਜ, ਕੀਮਤ 3.25 ਲੱਖ, ਸਭ ਤੋਂ ਸਸਤੀ ਸੋਲਰ ਇਲੈਕਟ੍ਰਿਕ ਕਾਰ ਨੇ ਖਿੱਚਿਆ ਧਿਆਨ
Auto News: 250km ਦੀ ਰੇਂਜ, ਕੀਮਤ 3.25 ਲੱਖ, ਸਭ ਤੋਂ ਸਸਤੀ ਸੋਲਰ ਇਲੈਕਟ੍ਰਿਕ ਕਾਰ ਨੇ ਖਿੱਚਿਆ ਧਿਆਨ
Punjab News: ਪੰਜਾਬ 'ਚ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ, ਜਾਣੋ ਕਿਵੇਂ ਕਾਰ ਚਾਲਕ ਨੇ ਉਖਾੜਿਆ ਖੰਭਾ
Punjab News: ਪੰਜਾਬ 'ਚ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ, ਜਾਣੋ ਕਿਵੇਂ ਕਾਰ ਚਾਲਕ ਨੇ ਉਖਾੜਿਆ ਖੰਭਾ
ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ, 1 ਮਾਰਚ ਨੂੰ ਚੁਣਿਆ ਜਾਵੇਗਾ ਪਾਰਟੀ ਦਾ ਮੁਖੀ
ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ, 1 ਮਾਰਚ ਨੂੰ ਚੁਣਿਆ ਜਾਵੇਗਾ ਪਾਰਟੀ ਦਾ ਮੁਖੀ
Embed widget