Haryana Election: ਚੋਣ ਕਮਿਸ਼ਨ ਨੇ ਜਾਰੀ ਕੀਤੀਆਂ ਹਦਾਇਤਾਂ, ਰਾਤ 10 ਤੋਂ ਸਵੇਰੇ 6 ਵਜੇ ਤੱਕ ਲਾਊਡਸਪੀਕਰ ਬੈਨ, 10 ਤੋਂ ਵੱਧ ਗੱਡੀਆਂ ਦੇ ਕਾਫਿਲੇ 'ਤੇ ਵੀ ਸਖ਼ਤੀ
Haryana Election: ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜਨ ਪ੍ਰਤੀਨਿਧੀ ਐਕਟ, 1951 ਦੀ ਧਾਰਾ 100 ਵਿਚ ਪਰਿਭਾਸ਼ਤ ਸਾਈਕਲ ਰਿਕਸ਼ਾ ਵੀ ਇਕ ਅਜਿਹਾ ਵਾਹਨ ਹੈ, ਜਿਸ ਦੀ ਵਰਤੋ ਚੋਣ ਪ੍ਰਚਾਰ ਲਈ ਕੀਤੀ ਜਾ ਸਕਦੀ ਹੈ। ਜੇਕਰ ਇਸ ਦੀ ਵਰਤੋ ਕੀਤੀ ਜਾ ਰਹੀ
Haryana Election: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦਸਿਆ ਕਿ ਵਿਧਾਨ ਸਭਾ ਚੋਣ 2024 ਦੀ ਨਾਮਜਦਗੀ ਸ਼ੁਰੂ ਹੋਣ ਦੇ ਨਾਲ ਹੀ ਚੋਣ ਲੜ ਰਹੇ ਉਮੀਦਵਾਰਾਂ ਤੇ ਰਾਜਨੀਤਕ ਪਾਰਟੀਆਂ ਦੇ ਚੋਣ ਪ੍ਰਚਾਰ ਦੇ ਸਮੇਂ ਰੋਡ ਸ਼ੌਅ, ਚੋਣ ਰੈਲੀਆਂ ਦੌਰਾਨ ਜਨਸਾਧਾਰਣ ਨੂੰ ਅਸਹੂਲਤ ਨਾ ਹੋਵੇ ਇਸ ਦੇ ਲਈ ਉਮੀਦਵਾਰਾਂ ਤੇ ਰਾਜਨੀਤਕ ਪਾਰਟੀਆਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਉਮੀਦਵਾਰ ਜਾਂ ਰਾਜਨੀਤਕ ਪਾਰਟੀ ਨੁੰ ਚੋਣ ਪ੍ਰਚਾਰ ਲਈ ਵਾਹਨਾਂ ਦੀ ਮੰਜੂਰੀ ਲੈਣਾ ਜ਼ਰੂਰੀ ਹੈ, ਬਿਨ੍ਹਾਂ ਮੰਜੂਰੀ ਦੇ ਪ੍ਰਚਾਰ ਵਿਚ ਵਾਹਨਾਂ ਦੀ ਵਰਤੋ ਨਹੀਂ ਕਰ ਸਕਦੇ। ਉਮੀਦਵਾਰ ਜਾਂ ਰਾਜਨੀਤਕ ਪਾਰਟੀ ਵੱਲੋਂ ਪ੍ਰਚਾਰ ਲਈ ਜਿਨ੍ਹਾਂ ਵਾਹਨਾਂ ਦਾ ਰਜਿਸਟ੍ਰੇਸ਼ਨ ਕਰਵਾਇਆ ਗਿਆ ਹੈ ਉਨ੍ਹਾਂ ਦਾ ਵੇਰਵਾ ਖਰਚ ਸੁਪਰਵਾਈਜਰ ਨੂੰ ਦੱਸਣਾ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦੇ ਚੋਣ ਖਰਚ ਵਿਚ ਜੋੜਿਆ ਜਾ ਸਕੇ।
ਇਸ ਤੋਂ ਇਲਾਵਾ, ਕਿਸੇ ਵੀ ਵੱਧ ਵਾਹਨ ਦੀ ਤੈਨਾਤੀ ਤਾਂ ਹੀ ਹੋ ਸਕਦੀ ਹੈ, ਜਦੋਂ ਉਮੀਦਵਾਰ ਜਾਂ ਉਸ ਦੇ ਏਜੰਟ ਵੱਲੋਂ ਵਾਹਨਾਂ ਦੀ ਮੌਜੂਦਾ ਤੈਨਾਤੀ ਤੋਂ ਕਾਫੀ ਪਹਿਲਾਂ ਇਸ ਸਬੰਧ ਦੀ ਸੂਚਨਾ ਦਿੱਤੀ ਗਈ ਹੋਵੇ। ਚੋਣ ਪ੍ਰਚਾਰ ਲਈ ਇਸਤੇਮਾਲ ਕੀਤੇ ਜਾ ਰਹੇ ਵਾਹਨਾਂ ਦਾ ਬਿਊਰਾ ਦਿੰਦੇ ਸਮੇਂ ਉਨ੍ਹਾਂ ਖੇਤਰਾਂ, ਤਹਿਸੀਲਾਂ ਦਾ ਬਿਊਰਾ ਵੀ ਦੱਸਣਾ ਚਾਹੀਦਾ ਹੈ, ਜਿਨ੍ਹਾਂ ਵਿਚ ਵਾਹਨ ਚੱਲਣਗੇ।
ਉਨ੍ਹਾਂ ਨੇ ਦਸਿਆ ਕਿ ਚੋਣ ਵਿਚ ਪ੍ਰਚਾਰ ਲਈ ਵਾਹਨਾਂ ਦੀ ਵਰਤੋ ਆਵਾਜਾਈ ਨਿਯਮਾਂ ਅਨੁਸਾਰ ਹੀ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਵਾਹਨ ਨੂੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਨੂੰ ਚੱਲਣ ਦੀ ਮੰਜੂਰੀ ਨਹੀਂ ਹੋਵੇਗੀ। ਵਾਹਨਾਂ ਦੇ ਵੱਡੇ ਕਾਫਿਲੇ ਨੂੰ ਛੋਟੇ-ਛੋਟੇ ਕਾਫਲਿਆਂ ਵਿਚ ਤੋੜਿਆ ਜਾਵੇਗਾ ਅਤੇ ਦੋ ਕਾਫਲਿਆਂ ਵਿਚ ਘੱਟ ਤੋਂ ਘੱਟ 100 ਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜਨ ਪ੍ਰਤੀਨਿਧੀ ਐਕਟ, 1951 ਦੀ ਧਾਰਾ 100 ਵਿਚ ਪਰਿਭਾਸ਼ਤ ਸਾਈਕਲ ਰਿਕਸ਼ਾ ਵੀ ਇਕ ਅਜਿਹਾ ਵਾਹਨ ਹੈ, ਜਿਸ ਦੀ ਵਰਤੋ ਚੋਣ ਪ੍ਰਚਾਰ ਲਈ ਕੀਤੀ ਜਾ ਸਕਦੀ ਹੈ। ਜੇਕਰ ਇਸ ਦੀ ਵਰਤੋ ਕੀਤੀ ਜਾ ਰਹੀ ਹੈ, ਤਾਂ ਉਮੀਦਵਾਰ ਨੂੰ ਆਪਣੇ ਚੋਣ ਖਰਚ ਖਾਤੇ ਵਿਚ ਇਸ ਦੇ ਖਰਚ ਦਾ ਹਿਸਾਬ ਦੇਣਾ ਹੋਵੇਗਾ।
ਇਹ ਯਕੀਨੀ ਕਰਨ ਲਈ, ਉਮੀਦਵਾਰ ਨੁੰ ਆਪਣੇ ਚੋਣ ਪ੍ਰਚਾਰ ਲਈ ਵਰਤੋ ਕੀਤੇ ਜਾ ਰਹੇ ਅਜਿਹੇ ਰਿਕਸ਼ਾ ਦਾ ਵੇਰਵਾ ਦੇਣਾ ਚਾਹੀਦਾ ਹੈ ਅਤੇ ਜੇਕਰ ਰਿਕਸ਼ਾ ਦੇ ਕੋਲ ਆਪਣੀ ਪਹਿਚਾਣ ਲਈ ਕੋਈ ਨਗਰਪਾਲਿਕਾ ਰਜਿਸਟ੍ਰੇਸ਼ਨ/ਪਰਮਿਟ ਨਹੀਂ ਹੈ, ਤਾਂ ਰਿਕਸ਼ਾ ਚਾਲਕ ਨੂੰ ਰਿਟਰਨਿੰਗ ਅਧਿਕਾਰੀ ਵੱਲੋਂ ਉਨ੍ਹਾਂ ਦੇ ਨਿਜੀ ਨਾਂਅ 'ਤੇ ਇਕ ਪਰਮਿਟ ਦਿੱਤਾ ਜਾ ਸਕਦਾ ਹੈ, ਜਿਸ ਨੂੰ ਰਿਕਸ਼ਾ ਚਾਲਕ ਨੂੰ ਮੁਹਿੰਮ ਉਦੇਸ਼ਾਂ ਲਈ ਉਸ ਰਿਕਸ਼ਾ ਦੀ ਵਰਤੋ ਕਰਨ ਸਮੇਂ ਆਪਣੇ ਨਾਲ ਰੱਖਣਾ ਚਾਹੀਦਾ ਹੈ।
ਉਨ੍ਹਾਂ ਨੇ ਦਸਿਆ ਕਿ ਚੋਣ ਪ੍ਰਚਾਰ ਦੌਰਾਨ ਪਬਲਿਕ ਸਟੇਜਾਂ ਜਾਂ ਵਾਹਨਾਂ 'ਤੇ ਲਗਾਏ ਗਏ ਲਾਊਡਸਪੀਕਰਾਂ ਦੀ ਵਰਤੋ 'ਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਪਾਬੰਦੀ ਰਹੇਗੀ। ਜਿਲ੍ਹਾ ਚੋਣ ਅਧਿਕਾਰੀ ਤੇ ਰਿਟਰਨਿੰਗ ਅਧਿਕਾਰੀ ਹਰ ਤਰ੍ਹਾ ਦੇ ਚੋਣ ਪ੍ਰਚਾਰ 'ਤੇ ਨਿਗਰਾਨੀ ਰੱਖਣਗੇ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ 'ਤੇ ਨਿਯਮ ਅਨੁਸਾਰ ਕਾਰਵਾਈ ਕਰਣਗੇ।