Corona cases: ਦੇਸ਼ ਦੇ 33 ਜ਼ਿਲ੍ਹਿਆਂ ’ਚ ਕੋਰੋਨਾ ਦਾ ਮੁੜ ਕਹਿਰ, ਮੌਲ, ਰੈਸਟੋਰੈਂਟਸ ਤੇ ਧਾਰਮਿਕ ਅਸਥਾਨਾਂ ਲਈ ਨਵੀਂਆਂ ਹਦਾਇਤਾਂ
ਮੁੰਬਈ ’ਚ ਮਾਸਕ, ਸਮਾਜਕ ਦੂਰੀ ਤੇ ਹੈਂਡ ਸੈਨੀਟਾਈਜ਼ੇਸ਼ਨ ਜਿਹੇ ਕੋਵਿਡ ਦੇ ਮੁੱਢਲੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਮਾਰਸ਼ਲਜ਼ ਤਾਇਨਾਤ ਕੀਤੇ ਗਏ ਹਨ। ਕੇਂਦਰ ਸਰਕਾਰ ਅਨੁਸਾਰ ਨਵੀਂਆਂ ਹਦਾਇਤਾਂ 1 ਮਾਰਚ ਤੋਂ ਲਾਗੂ ਹੋ ਚੁੱਕੀਆਂ ਹਨ।
ਨਵੀਂ ਦਿੱਲੀ: ਦੇਸ਼ ਅੰਦਰ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਦੇਸ਼ ਦੇ 11 ਰਾਜਾਂ ਦੇ 33 ਜ਼ਿਲ੍ਹਿਆਂ ਵਿੱਚ ਬੀਤੇ 10 ਕੁ ਦਿਨਾਂ ਅੰਦਰ ਹੀ ਕੋਰੋਨਾ ਦੇ ਸਰਗਰਮ ਮਾਮਲੇ ਵਧ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਹੁਣ ਅਲਰਟ ਮੋਡ ’ਤੇ ਹੈ। ਵੀਰਵਾਰ ਨੂੰ ਕੇਂਦਰ ਨੇ ਮਾਲ, ਰੈਸਟੋਰੈਂਟਸ ਤੇ ਧਾਰਮਿਕ ਸਥਾਨਾਂ ਲਈ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਮਹਾਰ਼ਾਸ਼ਟਰ ਤੇ ਕੇਰਲ ਤੋਂ ਬਾਅਦ ਦੇਸ਼ ਦੇ ਕਈ ਹੋਰਨਾਂ ਰਾਜਾਂ ਨੂੰ ਵੀ ਵਧਦੇ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਰਾਸ਼ਟਰ ਦੇ ਕੁਝ ਜ਼ਿਲ੍ਹਿਆਂ ਵਿੱਚ ਵੀ ਲੌਕਡਾਊਨ ਜਾਰੀ ਹੈ।
ਮੁੰਬਈ ’ਚ ਮਾਸਕ, ਸਮਾਜਕ ਦੂਰੀ ਤੇ ਹੈਂਡ ਸੈਨੀਟਾਈਜ਼ੇਸ਼ਨ ਜਿਹੇ ਕੋਵਿਡ ਦੇ ਮੁੱਢਲੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਮਾਰਸ਼ਲਜ਼ ਤਾਇਨਾਤ ਕੀਤੇ ਗਏ ਹਨ। ਕੇਂਦਰ ਸਰਕਾਰ ਅਨੁਸਾਰ ਨਵੀਂਆਂ ਹਦਾਇਤਾਂ 1 ਮਾਰਚ ਤੋਂ ਲਾਗੂ ਹੋ ਚੁੱਕੀਆਂ ਹਨ। ਸਮਾਜਕ ਦੂਰੀ ਨੂੰ ਯਕੀਨੀ ਬਣਾਉਣ ਲਈ ਲੋਕਾਂ ਨੂੰ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਵਧੇਰੇ ਜੋਖਮ ਵਾਲੇ ਕਰਮਚਾਰੀਆਂ ਨੂੰ ਵੱਧ ਸਾਵਧੀਆਂ ਵਰਤਣੀਆਂ ਹੋਣਗੀਆਂ।
ਰੈਸਟੋਰੈਂਟਸ ਲਈ ਹਦਾਇਤਾਂ
ਬੈਠ ਕੇ ਖਾਣ ਦੀ ਥਾਂ ਟੇਕ ਅਵੇ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਫ਼ੂਡ ਡਿਲੀਵਰੀ ਦੌਰਾਨ ਸਾਰੀਆਂ ਕੋਵਿਡ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਵੇਗਾ। ਹੋਮ ਡਿਲੀਵਰੀ ਲਈ ਤੈਅ ਸਟਾਫ਼ ਦੀ ਪਹਿਲਾਂ ਥਰਮਲ ਸਕ੍ਰੀਨਿੰਗ ਹੋਵੇਗੀ। ਨਾਲ ਹੀ ਪਾਰਕਿੰਗ ਏਰੀਆ ਤੇ ਰੈਸਟੋਰੈਂਟ ਦੇ ਬਾਹਰ ਸੋਸ਼ਲ ਡਿਸਟੈਂਸਿੰਗ ਨੂੰ ਯਕੀਨੀ ਬਣਾਉਣ ਲਈ ਭੀੜ-ਭੜੱਕਾ ਕਰਨ ਤੋਂ ਬਚਾਅ ਰੱਖਣਾ ਜ਼ਰੂਰੀ ਹੈ। ਰੈਸਟੋਰੈਂਟ ਅੰਦਰ ਜਾਣ ਲਈ 6 ਫ਼ੁੱਟ ਦੀ ਦੂਰੀ ਬਣਾ ਕੇ ਰੱਖਣੀ ਹੋਵੇਗੀ।
ਧਾਰਮਿਕ ਸਥਾਨਾਂ ਲਈ ਹਦਾਇਤਾਂ
ਧਾਰਿਮਕ ਸਥਾਨ ਅੰਦਰ ਜਾਣ ਤੋਂ ਪਹਿਲਾਂ ਹੱਥਾਂ ਦੀ ਪੂਰੀ ਸਫ਼ਾਈ ਤੇ ਥਰਮਲ ਸਕ੍ਰੀਨਿੰਗ ਲਾਜ਼ਮੀ ਹੋਵੇਗੀ। ਇਨ੍ਹਾਂ ਸਥਾਨਾਂ ਅੰਦਰ ਸਿਰਫ਼ ਉਹੀ ਲੋਕ ਜਾ ਸਕਣਗੇ, ਜਿਨ੍ਹਾਂ ਦੇ ਕੋਈ ਲੱਛਣ ਬਾਹਰ ਤੋਂ ਵਿਖਾਈ ਨਹੀਂ ਦਿੰਦੇ ਹੋਣਗੇ। ਮਾਸਕ ਤੋਂ ਬਿਨਾ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗਾ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਤੋਂ ਬਚਾਅ ਨਾਲ ਸਬੰਧਤ ਪੋਸਟਰ ਲਾਉਣੇ ਹੋਣਗੇ।
www.covid19india.org ਵੈੱਬਸਾਈਟ ਦੇ ਅੰਕੜੇ ਦੱਸਦੇ ਹਨ ਕਿ ਹੁਣ ਤੱਕ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 1 ਕਰੋੜ 11 ਲੱਖ 73 ਹਜ਼ਾਰ 738 ਮਾਮਲੇ ਸਾਹਮਣੇ ਆ ਚੁੱਕੇ ਹਨ; ਇਨ੍ਹਾਂ ਵਿੱਚੋਂ 1 ਲੱਖ 57 ਹਜ਼ਾਰ 586 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਖ਼ਬਰ ਇਹ ਹੈ ਕਿ 1 ਕਰੋੜ 8 ਲੱਖ 38 ਹਜ਼ਾਰ 170 ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਦੇਸ਼ ਵਿੱਚ ਫ਼ਿਲਹਾਲ ਸਰਗਰਮ ਮਾਮਲਿਆਂ ਦੀ ਗਿਣਤੀ 1 ਲੱਖ 73 ਹਜ਼ਾਰ 379 ਹੈ; ਭਾਵ ਇੰਨੇ ਵਿਅਕਤੀ ਇਸ ਵੇਲੇ ਕੋਰੋਨਾ ਕਰਕੇ ਹਸਪਤਾਲਾਂ ’ਚ ਦਾਖ਼ਲ ਹੈ। ਇਸੇ ਵੈੱਬਸਾਈਟ ਮੁਤਾਬਕ ਹੁਣ ਤੱਕ 1 ਕਰੋੜ 65 ਲੱਖ 35 ਹਜ਼ਾਰ 703 ਵਿਅਕਤੀਆਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਕਰਵਾਏ ਆਪਣੇ ਬੋਰ, ਹੁਣ ਪੱਕੀ ਤਿਆਰੀ 'ਚ ਜੁਟੇ ਅੰਦੋਲਨਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904