ਕੋਰੋਨਾ ਅਪਡੇਟ: ਦੇਸ਼ 'ਚ 24 ਘੰਟਿਆਂ 'ਚ 85,362 ਨਵੇਂ ਕੇਸ, ਕੁੱਲ ਮਾਮਲੇ 59 ਲੱਖ ਤੋਂ ਪਾਰ
ਦੇਸ਼ 'ਚ ਹੁਣ ਕੁੱਲ ਕੋਰੋਨਾ ਪੀੜਤਾਂ ਦੀ ਸੰਖਿਆਂ 59,03,933 ਹੋ ਗਈ ਹੈ। ਇਨ੍ਹਾਂ 'ਚੋਂ 93,379 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਸੰਖਿਆਂ ਘਟ ਕੇ 9 ਲੱਖ, 60 ਹਜ਼ਾਰ ਹੋ ਗਈ ਹੈ। ਕੁੱਲ ਅੰਕੜੇ 'ਚੋਂ 48 ਲੱਖ, 49 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।
ਨਵੀਂ ਦਿੱਲੀ: ਦੁਨੀਆਂ 'ਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਭਾਰਤ 'ਚ ਕੋਰੋਨਾ ਵਾਇਰਸ ਫੈਲ ਰਿਹਾ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ 85,362 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ ਤੇ 1,089 ਲੋਕਾਂ ਦੀ ਜਾਨ ਚਲੇ ਗਈ। ਦੋ ਸਤੰਬਰ ਤੋਂ ਲਗਾਤਾਰ ਦੇਸ਼ 'ਚ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ।
ਦੇਸ਼ 'ਚ ਹੁਣ ਕੁੱਲ ਕੋਰੋਨਾ ਪੀੜਤਾਂ ਦੀ ਸੰਖਿਆਂ 59,03,933 ਹੋ ਗਈ ਹੈ। ਇਨ੍ਹਾਂ 'ਚੋਂ 93,379 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਸੰਖਿਆਂ ਘਟ ਕੇ 9 ਲੱਖ, 60 ਹਜ਼ਾਰ ਹੋ ਗਈ ਹੈ। ਕੁੱਲ ਅੰਕੜੇ 'ਚੋਂ 48 ਲੱਖ, 49 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਵਾਇਰਸ ਦੇ ਐਕਟਿਵ ਕੇਸ ਦੀ ਸੰਖਿਆ ਦੇ ਮੁਕਾਬਲੇ 'ਚ ਸਿਹਤਮੰਦ ਹੋਏ ਲੋਕਾਂ ਦੀ ਸੰਖਿਆਂ ਕਰੀਬ ਚਾਰ ਗੁਣਾ ਜ਼ਿਆਦਾ ਹੈ।
ਦੇਸ਼ 'ਚ ਰਿਕਵਰੀ ਰੇਟ ਸਭ ਤੋਂ ਜ਼ਿਆਦਾ ਅਤੇ ਮੌਤ ਦਰ ਸਭ ਤੋਂ ਘੱਟ- ਹਰਸ਼ਵਰਧਨ
ਸਿਹਤ ਮੰਤਰੀ ਹਰਸ਼ਨਰਧਨ ਨੇ ਸ਼ੁੱਕਰਵਾਰ ਕਿਹਾ ਕਿ 50 ਲੱਖ ਤੋਂ ਜ਼ਿਆਦਾ ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਵਿਚ ਦੇਸ਼ ਨੇ ਸਿਹਤ ਸੇਵਾਵਾਂ ਦੇ ਚੱਲਦਿਆਂ ਮੌਤ ਦਰ ਘੱਟੋ ਘੱਟ ਅਤੇ ਸਿਹਤਮੰਦ ਹੋਣ ਦੀ ਦਰ ਜ਼ਿਆਦਾਤਰ ਬਣਾਈ ਰੱਖਣ 'ਚ ਕਾਫੀ ਸਮਰੱਥਾ ਦਿਖਾਈ ਹੈ।
ਲੈਂਡਿੰਗ ਦੌਰਾਨ ਜ਼ਮੀਨ ਨਾਲ ਟਕਰਾਇਆ ਜਹਾਜ਼, ਹਵਾਈ ਫੌਜ ਦੇ 25 ਜਵਾਨਾਂ ਦੀ ਮੌਤਇਮਰਾਨ ਖਾਨ ਨੇ ਯੂਐਨ 'ਚ ਭਾਰਤ ਖਿਲਾਫ ਉਗਲਿਆ ਜ਼ਹਿਰ, ਕੂਟਨੀਤਿਕ ਲਿਹਾਜ਼ ਤੇ ਮਰਿਆਦਾ ਦੀਆਂ ਉਡਾਈਆਂ ਧੱਜੀਆਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ