ਪੀਐਮ ਮੋਦੀ ਸੋਮਵਾਰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਮੀਟਿੰਗ
Coronavirus Vaccine Roll Out: ਵੈਕਸੀਨ ਨੂੰ ਲੈਕੇ ਬੁਲਾਈ ਗਈ ਇਹ ਬੈਠਕ ਸੋਮਵਾਰ ਸ਼ਾਮ ਚਾਰ ਵਜੇ ਹੋਵੇਗੀ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੋਮਵਾਰ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਵੈਕਸੀਨ ਨੂੰ ਲੈਕੇ ਬੁਲਾਈ ਗਈ ਇਹ ਬੈਠਕ ਸੋਮਵਾਰ ਸ਼ਾਮ ਚਾਰ ਵਜੇ ਹੋਵੇਗੀ।
ਕੋਰੋਨਾ ਵੈਕਸੀਨ ਆਮ ਲੋਕਾਂ ਨੂੰ ਅਗਲੇ ਹਫਤੇ ਮਿਲਣੀ ਸ਼ੁਰੂ ਹੋ ਸਕਦੀ ਹੈ। ਦੇਸ਼ਭਰ 'ਚ ਇਸ ਲਈ ਦੋ ਦੌਰ ਦਾ ਡ੍ਰਾਈ ਰਨ ਕੀਤਾ ਜਾ ਚੁੱਕਾ ਹੈ। ਅੱਜ ਹੀ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਖਿਲਾਫ ਪਹਿਲ ਵਾਲੇ ਲੋਕਾਂ ਦੇ ਟੀਕਾਕਰਨ ਤੋਂ ਬਾਅਦ ਜਲਦ ਹੀ ਪੂਰੀ ਆਬਾਦੀ ਦਾ ਟੀਕਾਕਰਨ ਹੋਵੇਗਾ।
ਚੇਨੱਈ 'ਚ ਰਾਜੀਵ ਗਾਂਧੀ ਹਸਪਤਾਲ 'ਚ ਕੋਵਿਡ-19 ਟੀਕਾਕਰਨ ਅਭਿਆਸ ਦੀ ਸਮੀਖਿਆ ਕਰਨ ਤੋਂ ਬਾਅਦ ਹਰਸ਼ਵਰਧਨ ਨੇ ਕਿਹਾ ਕਿ ਕੇਂਦਰ ਨੇ ਟੀਕਾਕਰਨ ਦੇ ਸੰਭਾਵਿਤ ਲਾਭਪਾਤਰੀਆਂ ਦਾ ਪਤਾ ਲਾਉਣ ਲਈ ਨਵੇਂ ਕੋਵਿਡ-19 ਮੰਚ ਦੀ ਸ਼ੁਰੂਆਤ ਕੀਤੀ ਹੈ ਤੇ ਨਾਲ ਹੀ ਉਨ੍ਹਾਂ ਇਲੈਕਟ੍ਰੌਨਿਕ ਪ੍ਰਮਾਣ ਪੱਤਰ ਵੀ ਜਾਰੀ ਕਰ ਰਹੀ ਹੈ।






















