Coronavirus Cases India Today: ਕੋਰੋਨਾ ਕੇਸਾਂ ਦਾ ਟੁੱਟਾ ਰਿਕਾਰਡ, 3 ਲੱਖ 52 ਹਜ਼ਾਰ 991 ਨਵੇਂ ਕੇਸ, 2812 ਮੌਤਾਂ
Coronavirus Cases: ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਕਿਹਾ ਹੈ ਕਿ ਕੱਲ੍ਹ ਤੱਕ ਭਾਰਤ ਵਿਚ ਕੋਰੋਨਾਵਾਇਰਸ ਲਈ ਕੁਲ 27 ਕਰੋੜ 93 ਲੱਖ 21 ਹਜ਼ਾਰ 177 ਨਮੂਨੇ ਟੈਸਟ ਕੀਤੇ ਗਏ ਹਨ, ਜਿਨ੍ਹਾਂ ਚੋਂ 14 ਲੱਖ 2367 ਨਮੂਨਿਆਂ ਦੀ ਜਾਂਚ ਕੀਤੀ ਗਈ।
ਨਵੀਂ ਦਿੱਲੀ: ਦੇਸ਼ ਵਿੱਚ ਘਾਤਕ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾਵਾਇਰਸ ਦੇ ਤਿੰਨ ਲੱਖ 52 ਹਜ਼ਾਰ 991 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਹਨ। ਉਧਰ 2,812 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਹੁਣ ਐਕਟਿਵ ਕੇਸਾਂ ਦੀ ਗਿਣਤੀ 28 ਲੱਖ 13 ਹਜ਼ਾਰ 658 ਹੋ ਗਈ ਹੈ। ਹਾਲਾਂਕਿ ਕੱਲ੍ਹ 2 ਲੱਖ 19 ਹਜ਼ਾਰ 272 ਵਿਅਕਤੀ ਠੀਕ ਵੀ ਹੋਏ ਹਨ। ਜਾਣੋ ਤਾਜ਼ਾ ਸਥਿਤੀ ਬਾਰੇ:-
ਕੁੱਲ ਕੇਸ- ਇੱਕ ਕਰੋੜ 73 ਲੱਖ 13 ਹਜ਼ਾਰ 163
ਕੁੱਲ ਮੌਤ - ਇੱਕ ਲੱਖ 95 ਹਜ਼ਾਰ 123
ਕੁੱਲ ਡਿਸਚਾਰਜ - ਇਕ ਕਰੋੜ 43 ਲੱਖ 4 ਹਜ਼ਾਰ 382
ਕੁੱਲ ਟੀਕਾਕਰਣ - 14 ਕਰੋੜ 19 ਲੱਖ 11 ਹਜ਼ਾਰ 223
ਕੱਲ੍ਹ 14 ਲੱਖ 2367 ਨਮੂਨਿਆਂ ਦੀ ਜਾਂਚ ਕੀਤੀ ਗਈ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਕਿਹਾ ਹੈ ਕਿ ਕੱਲ੍ਹ ਤੱਕ ਭਾਰਤ ਵਿਚ ਕੋਰੋਨਾਵਾਇਰਸ ਲਈ ਕੁਲ 27 ਕਰੋੜ 93 ਲੱਖ 21 ਹਜ਼ਾਰ 177 ਨਮੂਨੇ ਟੈਸਟ ਕੀਤੇ ਗਏ ਹਨ, ਜਿਨ੍ਹਾਂ ਚੋਂ 14 ਲੱਖ 2367 ਨਮੂਨਿਆਂ ਦੀ ਜਾਂਚ ਕੀਤੀ ਗਈ।
ਦਿੱਲੀ ਵਿਚ ਇੱਕ ਹੋਰ ਹਫਤੇ ਲਈ ਵਧਾਇਆ ਗਿਆ ਲੌਕਡਾਊਨ
ਸੀਐਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਲਾਗੂ ਲੌਕਡਾਊਨ ਨੂੰ ਇੱਕ ਹੋਰ ਹਫ਼ਤੇ ਲਈ ਵਧਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਵਿਚ ਕੋਵਿਡ -19 ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਅਤੇ ਪਿਛਲੇ ਦਿਨਾਂ ਵਿਚ ਸੰਕਰਮਣ ਦੀ ਦਰ 36 ਪ੍ਰਤੀਸ਼ਤ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਕੇਜਰੀਵਾਲ ਨੇ ਕਿਹਾ ਕਿ 19 ਅਪ੍ਰੈਲ ਦੀ ਰਾਤ ਨੂੰ ਲਗਾਇਆ ਗਿਆ ਲੌਕਡਾਊਨ 3 ਮਈ ਨੂੰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।
ਦਿੱਲੀ ਵਿਚ ਪਹਿਲਾ ਲੌਕਡਾਊਨ 26 ਅਪ੍ਰੈਲ ਦੀ ਸਵੇਰ ਨੂੰ ਪੰਜ ਵਜੇ ਖ਼ਤਮ ਹੋਣਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਹਾਲਾਤ ਨੂੰ ਕੁਝ ਹੋਰ ਦਿਨਾਂ ਲਈ ਵੇਖਣਾ ਪਏਗਾ ਕਿ ਕੀ ਮਾਮਲੇ ਘੱਟਦੇ ਜਾਂ ਵਧਦੇ ਹਨ।
ਇਹ ਵੀ ਪੜ੍ਹੋ: Oscar 2021: ‘ਆਸਕਰ ਐਵਾਰਡਜ਼’ ਸਮਾਰੋਹ ’ਚ ਇਰਫ਼ਾਨ ਖ਼ਾਨ, ਰਿਸ਼ੀ ਕਪੂਰ ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਵੀ ਕੀਤਾ ਗਿਆ ਯਾਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin