ਪੜਚੋਲ ਕਰੋ
Advertisement
PUBG ਨੇ ਕਸੂਤੇ ਫਸਾਏ ਸੁਰੱਖਿਆ ਜਵਾਨ, CRPF ਨੇ ਲਿਆ ਵੱਡਾ ਐਕਸ਼ਨ
ਅਧਿਕਾਰੀਆਂ ਮੁਤਾਬਕ ਜਵਾਨ ਪਬਜੀ ਖੇਡ ਦੇ ਆਦੀ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੀ ਡਿਊਟੀ ਪ੍ਰਭਾਵਿਤ ਹੁੰਦੀ ਹੈ। ਇਸ ਦੇ ਨਾਲ ਹੀ ਪਬਜੀ ਖੇਡਣ ਵਾਲੇ ਜਵਾਨਾਂ ਵਿੱਚ ਵਧੇਰੇ ਗੁੱਸਾ ਤੇ ਹਮਲਾਵਰ ਪ੍ਰਵਿਰਤੀ ਵਿੱਚ ਵਾਧਾ ਦੇਖਿਆ ਗਿਆ।
ਨਵੀਂ ਦਿੱਲੀ: ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਨੇ ਆਪਣੇ ਜਵਾਨਾਂ ਨੂੰ ਮੋਬਾਈਲ ਗੇਮ ਪਬਜੀ (PUBG) ਖੇਡਣ ਤੋਂ ਰੋਕ ਦਿੱਤਾ ਹੈ। ਸੁਰੱਖਿਆ ਬਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਖੇਡ ਜਵਾਨਾਂ ਨੂੰ ਲੋੜੀਂਦੀ ਨੀਂਦ ਨਹੀਂ ਲੈਣ ਦਿੰਦੀ ਤੇ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ।
ਦਿੱਲੀ ਸਥਿਤ ਸੀਆਰਪੀਐਫ ਦੇ ਉੱਚ ਅਧਿਕਾਰੀਆਂ ਮੁਤਾਬਕ ਇਸ ਖੇਡ ਨਾਲ ਜਵਾਨਾਂ ਵਿੱਚ ਮਿਲਵਰਤਣ ਤੇ ਇਕੱਠੇ ਵਿਚਰਨ ਦੀ ਆਦਤ ਘੱਟ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਜਵਾਨ ਪਬਜੀ ਖੇਡ ਦੇ ਆਦੀ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੀ ਡਿਊਟੀ ਪ੍ਰਭਾਵਿਤ ਹੁੰਦੀ ਹੈ। ਇਸ ਦੇ ਨਾਲ ਹੀ ਪਬਜੀ ਖੇਡਣ ਵਾਲੇ ਜਵਾਨਾਂ ਵਿੱਚ ਵਧੇਰੇ ਗੁੱਸਾ ਤੇ ਹਮਲਾਵਰ ਪ੍ਰਵਿਰਤੀ ਵਿੱਚ ਵਾਧਾ ਦੇਖਿਆ ਗਿਆ।
ਸੀਆਰਪੀਐਫ ਨੇ ਪਿਛਲੇ ਦਿਨੀਂ ਆਪਣੇ ਜਵਾਨਾਂ ਨੂੰ ਕਿਹਾ ਕਿ ਸਾਰੇ ਜਵਾਨ ਆਪਣੇ ਮੋਬਾਈਲ ਫ਼ੋਨਾਂ ਵਿੱਚੋਂ ਪਬਜੀ ਗੇਮ ਨੂੰ ਡਿਲੀਟ ਕਰ ਦੇਣ। ਮੀਡੀਆ ਰਿਪੋਰਟਾਂ ਮੁਤਾਬਕ ਡਿਪਟੀ ਇੰਸਪੈਕਟਰ ਜਨਰਲ ਅਹੁਦੇ 'ਤੇ ਤਾਇਨਾਤ ਅਧਿਕਾਰੀ ਪਬਜੀ ਨੂੰ ਹਟਾਉਣਾ ਯਕੀਨੀ ਬਣਾਉਣਗੇ। ਕਿਤੇ ਕੋਈ ਲੁਕ-ਛਿਪ ਕੇ ਇਹ ਖੇਡ ਤਾਂ ਨਹੀਂ ਖੇਡ ਰਿਹਾ, ਅਜਿਹੇ ਵਿੱਚ ਅਧਿਕਾਰੀ ਜਵਾਨਾਂ ਦੇ ਮੋਬਾਈਲ ਫ਼ੋਨ ਦੀ ਜਾਂਚ ਵੀ ਕਰ ਸਕਦੇ ਹਨ।
ਪਬਜੀ (PUBG) ਗੇਮ ਪ੍ਰਤੀ ਸਕੂਲੀ ਬੱਚਿਆਂ ਦੀ ਬਣੀ ਚੁੰਬਕੀ ਖਿੱਚ ਤੋਂ ਸਾਰੇ ਜਾਣੂੰ ਹਨ, ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੀਆਂ ਮੁੱਖ ਸੁਰੱਖਿਆ ਏਜੰਸੀਆਂ ਵਿੱਚੋਂ ਇੱਕ ਨੇ ਇਸ ਖੇਡ ਨੂੰ ਆਪਣੇ ਜਵਾਨਾਂ ਲਈ ਵੀ ਘਾਤਕ ਮੰਨਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਕਾਰੋਬਾਰ
ਮਨੋਰੰਜਨ
ਆਟੋ
Advertisement