ਪੜਚੋਲ ਕਰੋ
Advertisement
DDC Election Result: ਧਾਰਾ 370 ਹਟਾਉਣ ਮਗਰੋਂ ਵੀ ਬੀਜੇਪੀ ਨੂੰ ਝਟਕਾ, ਕਸ਼ਮੀਰੀਆਂ ਨੇ ਇੰਝ ਦਿੱਤਾ ਜਵਾਬ
ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੋਂ ਕਸ਼ਮੀਰੀ ਖੁਸ਼ ਨਹੀਂ ਹਨ। ਇਸ ਕਰਕੇ ਹੀ ਕਸ਼ਮੀਰ ਫਤਹਿ ਦੀ ਉਮੀਦ ਲਾਈ ਬੈਠੀ ਬੀਜੇਪੀ ਨੂੰ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਵਿਕਾਸ ਪਰਿਸ਼ਦ ਦੀ ਚੋਣ ਵਿੱਚ ਝਟਕਾ ਲੱਗਾ ਹੈ। ਬੀਜੇਪੀ ਨੂੰ ਜੰਮੂ ਵਿੱਚ ਤਾਂ ਹੁੰਗਾਰਾ ਮਿਲਿਆ ਪਰ ਕਸ਼ਮੀਰ ਵਾਦੀ ਵਿੱਚ ਲੋਕਾਂ ਨੇ ਨਾਕਾਰ ਦਿੱਤਾ ਹੈ।
ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੋਂ ਕਸ਼ਮੀਰੀ ਖੁਸ਼ ਨਹੀਂ ਹਨ। ਇਸ ਕਰਕੇ ਹੀ ਕਸ਼ਮੀਰ ਫਤਹਿ ਦੀ ਉਮੀਦ ਲਾਈ ਬੈਠੀ ਬੀਜੇਪੀ ਨੂੰ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਵਿਕਾਸ ਪਰਿਸ਼ਦ ਦੀ ਚੋਣ ਵਿੱਚ ਝਟਕਾ ਲੱਗਾ ਹੈ। ਬੀਜੇਪੀ ਨੂੰ ਜੰਮੂ ਵਿੱਚ ਤਾਂ ਹੁੰਗਾਰਾ ਮਿਲਿਆ ਪਰ ਕਸ਼ਮੀਰ ਵਾਦੀ ਵਿੱਚ ਲੋਕਾਂ ਨੇ ਨਾਕਾਰ ਦਿੱਤਾ ਹੈ।
ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਵਿਕਾਸ ਪਰਿਸ਼ਦ ਦੀ ਚੋਣ ਦੇ ਨਤੀਜੇ ਲਗਪਗ ਆ ਗਏ ਹਨ। ਇਸ 'ਚ ਛੇ ਪਾਰਟੀਆਂ ਦੇ ਗੱਠਜੋੜ 'ਗੁਪਕਾਰ' ਨੂੰ ਬਹੁਮਤ ਮਿਲੀ ਹੈ। 280 ਵਿੱਚੋਂ 276 ਦੇ ਨਤੀਜੇ ਹੁਣ ਤੱਕ ਆ ਚੁੱਕੇ ਹਨ ਜਿਸ ਵਿੱਚ ਬੀਜੇਪੀ ਕੋਲ 74 ਸੀਟਾਂ ਹਨ। ਗੁਪਕਾਰ 'ਚ ਸ਼ਾਮਲ ਐਨਸੀ ਨੂੰ 67 ਤੇ ਪੀਡੀਪੀ ਨੂੰ 27 ਸੀਟਾਂ ਮਿਲੀ ਚੁੱਕੀਆਂ ਹਨ। ਕਾਂਗਰਸ ਕੋਲ 26 ਸੀਟਾਂ ਹਨ। ਗੁਪਕਾਰ ਗੱਠਜੋੜ ਸਭ ਤੋਂ ਅੱਗੇ ਹੈ ਪਰ ਇਸ ਦੌਰਾਨ ਬੀਜੇਪੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ।
DDC ਚੋਣਾਂ ਦਾ ਨਤੀਜਾ ਅਨੁਮਾਨ ਅਨੁਸਾਰ ਹੀ ਦਿਖਾਈ ਦਿੱਤਾ ਹੈ। ਜੰਮੂ ਖੇਤਰ ਵਿੱਚ ਭਾਜਪਾ ਮਜ਼ਬੂਤ ਦਿਖ ਰਹੀ ਹੈ, ਜਦੋਂਕਿ ਨੈਸ਼ਨਲ ਕਾਨਫਰੰਸ ਤੇ ਪੀਡੀਪੀ ਵਰਗੀਆਂ ਖੇਤਰੀ ਪਾਰਟੀਆਂ ਦਾ ਗੁਪਕਾਰ ਗੱਠਜੋੜ ਕਸ਼ਮੀਰ ਘਾਟੀ, ਜੰਮੂ ਦੇ ਪੀਰ ਪੰਜਾਲ ਤੇ ਚੇਨਾਬ ਖੇਤਰਾਂ ਵਿਚ ਮਜ਼ਬੂਤ ਹੈ। ਭਾਜਪਾ ਦਾ ਪ੍ਰਦਰਸ਼ਨ ਕਸ਼ਮੀਰ ਘਾਟੀ ਨਾਲੋਂ ਜੰਮੂ ਖੇਤਰ ਵਿੱਚ ਵਧੀਆ ਰਿਹਾ ਹੈ। ਗੁਪਕਾਰ ਗੱਠਜੋੜ ਡੀਡੀਸੀ ਦੀ ਚੋਣ ਨੂੰ ਧਾਰਾ 370 ਨੂੰ ਹਟਾਉਣ 'ਤੇ ਜਨਮਤ ਵਜੋਂ ਵੇਖ ਰਿਹਾ ਹੈ। ਵਾਦੀ ਵਿੱਚ ਭਾਜਪਾ ਨੂੰ ਪੂਰੀ ਤਰ੍ਹਾਂ ਨਕਾਰਿਆ ਗਿਆ ਹੈ।
ਮਹਿਬੂਬਾ ਮੁਫਤੀ ਨੇ DDC ਚੋਣ ਵਿੱਚ ਗੁਪਕਾਰ ਗੱਠਜੋੜ ਦੀ ਜਿੱਤ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, "ਜੰਮੂ ਕਸ਼ਮੀਰ ਦੇ ਲੋਕਾਂ ਨੇ ਆਪਣਾ ਜਵਾਬ ਦੇ ਦਿੱਤਾ ਹੈ।" ਇਸ ਦੇ ਨਾਲ ਹੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਇਤਿਹਾਸ ਲਿਖਿਆ ਗਿਆ ਹੈ। ਇੱਥੋਂ ਦੁਨੀਆਂ ਨੂੰ ਸੰਦੇਸ਼ ਗਿਆ ਹੈ, ਇਹ ਲੋਕਤੰਤਰ ਦੀ ਜਿੱਤ ਹੈ।
ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ, DDC ਦੀ ਚੋਣ 28 ਨਵੰਬਰ ਨੂੰ ਸ਼ੁਰੂ ਹੋਈ ਸੀ ਤੇ ਅੱਠ ਪੜਾਵਾਂ ਵਿੱਚ ਪੂਰੀ ਹੋਈ। ਅਗਸਤ 2019 ਵਿਚ ਸੰਵਿਧਾਨ ਦੀ ਧਾਰਾ 370 ਦੇ ਖਤਮ ਕੀਤੇ ਜਾਣ ਮਗਰੋਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਰਾਜ ਵਿੱਚ ਇਹ ਪਹਿਲੀ ਚੋਣ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਧਰਮ
ਸਿਹਤ
Advertisement