AIIMS Cyber Attack : ਦਿੱਲੀ AIIMS ਦੇ ਸਰਵਰ 'ਤੇ ਸਾਈਬਰ ਅਟੈਕ ਦਾ ਸਬੰਧ ਚੀਨ ਅਤੇ ਹਾਂਗਕਾਂਗ ਨਾਲ ? ਜਾਂਚ 'ਚ ਹੈਰਾਨ ਕਰਨ ਵਾਲੇ ਖੁਲਾਸੇ
Delhi AIIMS Cyber Attack : ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਦੇ ਸਰਵਰ 'ਤੇ ਸਾਈਬਰ ਹਮਲੇ ਚੀਨ ਅਤੇ ਹਾਂਗਕਾਂਗ ਨਾਲ ਜੁੜੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
Delhi AIIMS Cyber Attack : ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਦੇ ਸਰਵਰ 'ਤੇ ਸਾਈਬਰ ਹਮਲੇ ਚੀਨ ਅਤੇ ਹਾਂਗਕਾਂਗ ਨਾਲ ਜੁੜੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਹਮਲੇ ਸਬੰਧੀ ਹੋਰ ਵੇਰਵੇ ਮੰਗੇ ਗਏ ਹਨ, ਜੋ ਚੀਨ ਅਤੇ ਹਾਂਗਕਾਂਗ ਦੀਆਂ ਕੰਪਨੀਆਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਪੁਲੀਸ ਨੇ ਇਸ ਸਬੰਧੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਪੱਤਰ ਲਿਖਿਆ ਹੈ, ਜੋ ਇੰਟਰਪੋਲ ਰਾਹੀਂ ਜਾਣਕਾਰੀ ਹਾਸਲ ਕਰੇਗੀ।
ਇੱਕ ਅਧਿਕਾਰਤ ਸੂਤਰ ਨੇ ਕਿਹਾ ਕਿ ਹੁਣ ਤੱਕ ਸਰਵਰ ਹਮਲਾ ਚੀਨ ਅਤੇ ਹਾਂਗਕਾਂਗ ਦੇ ਕਿਸੇ ਸਥਾਨ ਤੋਂ ਕੀਤੇ ਜਾਣ ਦਾ ਸ਼ੱਕ ਹੈ। ਸੂਤਰਾਂ ਮੁਤਾਬਕ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦਿੱਲੀ ਨੂੰ ਕਥਿਤ ਤੌਰ 'ਤੇ 23 ਨਵੰਬਰ ਨੂੰ ਸਾਈਬਰ ਹਮਲੇ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਇਸ ਦੇ ਸਰਵਰ ਨੂੰ ਡਾਊਨ ਕਰ ਦਿੱਤਾ। ਮਹੱਤਵਪੂਰਨ ਗੱਲ ਇਹ ਹੈ ਕਿ 25 ਨਵੰਬਰ ਨੂੰ ਦਿੱਲੀ ਪੁਲਿਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨਜ਼ (IFSO) ਯੂਨਿਟ ਵੱਲੋਂ ਇਸ ਸਬੰਧ ਵਿੱਚ ਜ਼ਬਰਦਸਤੀ ਅਤੇ ਸਾਈਬਰ ਅੱਤਵਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਕਦੋਂ ਹੋਇਆ ਸੀ ਸਾਈਬਰ ਹਮਲਾ
23 ਨਵੰਬਰ ਨੂੰ ਸਵੇਰੇ 7 ਵਜੇ ਤੋਂ ਦਿੱਲੀ ਦੇ ਏਮਜ਼ ਵਿਖੇ ਵਰਤੇ ਜਾਣ ਵਾਲੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਦਾ ਈ-ਹਸਪਤਾਲ ਸਰਵਰ ਡਾਊਨ ਹੋ ਗਿਆ ਸੀ, ਜਿਸ ਨਾਲ ਓਪੀਡੀ ਅਤੇ ਨਮੂਨਾ ਸੰਗ੍ਰਹਿ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ। ਏਮਜ਼ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਇਹ ਸਾਰੀਆਂ ਸੇਵਾਵਾਂ ਫਿਲਹਾਲ 'ਮੈਨੁਅਲ ਮੋਡ' 'ਤੇ ਕੰਮ ਕਰ ਰਹੀਆਂ ਹਨ। ਦਿਨ ਭਰ ਸਰਵਰ ਡਾਊਨ ਹੋਣ 'ਤੇ ਦਿੱਲੀ ਏਮਜ਼ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਇਹ ਰੈਨਸਮਵੇਅਰ ਅਟੈਕ ਹੋ ਸਕਦਾ ਹੈ। ਹਾਲ ਹੀ ਵਿੱਚ ਪਿਛਲੇ ਹਫ਼ਤੇ ਹੀ ਸੀਡੀਐਸਐਲ ਉੱਤੇ ਇੱਕ ਮਾਲਵੇਅਰ ਹਮਲਾ ਹੋਇਆ ਸੀ।
ਇਸੇ ਕਰਕੇ ਬੇਹੱਦ ਸੰਵੇਦਨਸ਼ੀਲ ਮਾਮਲਾ