ਦਿੱਲੀ ਤੇ ਹਰਿਆਣਾ 'ਚ ਲੌਕਡਾਉਨ ਦੀ ਤਿਆਰੀ? ਰਾਜਧਾਨੀ ਦੀਆਂ ਹੱਦਾਂ 'ਤੇ ਕਿਸਾਨ ਅੰਦੋਲਨ ਦਾ ਕੀ ਬਣੂੰ?
ਸਰਕਾਰੀ ਰਿਪੋਰਟਾਂ ਮੁਤਾਬਕ ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੋਰੋਨਾ ਬੇਕਾਬੂ ਹੋ ਗਿਆ ਹੈ। ਦਿੱਲੀ ’ਚ ਹੁਣ ਰੋਜ਼ਾਨਾ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਹੋ ਰਹੇ ਹਨ।
Delhi and Haryana Lockdown: ਕੋਰੋਨਾ ਦਾ ਕਹਿਰ ਵੇਖਦਿਆਂ ਦਿੱਲੀ ਤੇ ਹਰਿਆਣਾ 'ਚ ਲੌਕਡਾਉਨ ਦੀ ਚਰਚਾ ਚੱਲ ਰਹੀ ਹੈ। ਅਜਿਹੇ ਵਿੱਚ ਸਵਾਲ ਉੱਠ ਰਹੇ ਹਨ ਕਿ ਹਰਿਆਮਾ ਤੇ ਰਾਜਧਾਨੀ ਦੀਆਂ ਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਕੀ ਬਣੇਗਾ। ਇਸ ਸਭ ਕਾਸੇ ਨੂੰ ਸ਼ਨੀਵਾਰ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਕੋਰੋਨਾ ਦੇ ਕਹਿਰ ਵੇਖਦਿਆਂ ਉਹ ਅੰਦਲੋਨ ਰੱਦ ਕਰ ਦੇਣ।
ਸਰਕਾਰੀ ਰਿਪੋਰਟਾਂ ਮੁਤਾਬਕ ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੋਰੋਨਾ ਬੇਕਾਬੂ ਹੋ ਗਿਆ ਹੈ। ਦਿੱਲੀ ’ਚ ਹੁਣ ਰੋਜ਼ਾਨਾ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਹੋ ਰਹੇ ਹਨ। ਕੋਰੋਨਾ ਦੇ ਤੇਜ਼ੀ ਨਾਲ ਵਧਦੇ ਜਾ ਰਹੇ ਮਾਮਲਿਆਂ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਪਹਿਰ 12 ਵਜੇ ਇੱਕ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਕੇਜਰੀਵਾਲ ਵੱਲੋਂ ਕੁਝ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਦੌਰਾਨ ਅੰਸ਼ਕ ਲੌਕਡਾਉਨ ਵੀ ਲਾਇਆ ਜਾ ਸਕਦਾ ਹੈ।
ਇਸੇ ਤਰ੍ਹਾਂ ਹਰਿਆਣਾ 'ਚ ਵਧਦੀ ਇਨਫੈਕਸ਼ਨ ਨੂੰ ਦੇਖਦਿਆਂ ਲੌਕਡਾਉਨ ਦੀ ਚਰਚਾ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸਥਿਤੀ ਦੀ ਸਮੀਖਿਆ ਤੋਂ ਬਾਅਦ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ 'ਚ ਸੀਮਿਤ ਲੌਕਡਾਊਨ ਲਾਇਆ ਜਾ ਸਕਦਾ ਹੈ। ਜੇਕਰ ਦਿੱਲੀ ਤੇ ਹਰਿਆਣਾ ਵਿੱਚ ਲੌਕਡਾਉਨ ਲੱਗਦਾ ਹੈ ਕਿ ਕਿਸਾਨ ਅੰਦੋਲਨ ਉੱਪਰ ਵੀ ਸਵਾਲ ਉੱਠਣਗੇ ਕਿਉਂਕਿ ਟਿੱਕਰੀ, ਸਿੰਘੂ ਤੇ ਸ਼ਾਹਜਾਹਨ ਬਾਰਡਰ ਉੱਪਰ ਵੱਡੀ ਕਿਸਾਨਾਂ ਧਰਨਿਆਂ 'ਤੇ ਬੈਠੇ ਹਨ।
ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੌਕਡਾਊਨ ਦੇ ਹੱਕ ’ਚ ਨਹੀਂ ਹਨ; ਭਾਵੇਂ ਇੱਕ ਦਿਨ ਪਹਿਲਾਂ ਉਨ੍ਹਾਂ ਸੰਕੇਤ ਦਿੱਤੇ ਹਨ ਕਿ ਕਿਹੜੇ ਹਾਲਾਤ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਲੌਕਡਾਊਨ ਲਾਗੂ ਕੀਤਾ ਜਾ ਸਕਦਾ ਹੈ।

Amid rising #COVID19 cases, Delhi Chief Minister Arvind Kejriwal (in file pic) will hold a meeting today at 12 noon

10,774 new cases and 48 deaths were reported in the national capital in the last 24 hours; case tally at 7,25,197 pic.twitter.com/8iWkDYQm3N
— ANI (@ANI) April 12, 2021

ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਸੀ ਕਿ ਮੁੱਖ ਮੰਤਰੀ ਨੇ ਕਿਹਾ ਸੀ,‘ਸਾਨੂੰ ਸਭ ਨੂੰ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਵਧ-ਚੜ੍ਹ ਕੇ ਕਰਨੀ ਹੋਵੇਗੀ। ਸਾਡੀ ਸੁਰੱਖਿਆ ਸਾਡੇ ਹੱਥ ਵਿੱਚ ਹੈ। ਮਾਸਕ ਪਹਿਨ ਕੇ ਰੱਖੋ। ਵਾਰ–ਵਾਰ ਹੱਥ ਧੋਂਦੇ ਰਹੋ। ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ। ਘਰੋਂ ਸਿਰਫ਼ ਕੋਈ ਜ਼ਰੂਰੀ ਕੰਮ ਲਈ ਹੀ ਨਿੱਕਲੋ। ਬੱਸ ਕੁਝ ਦਿਨਾਂ ਦੀ ਗੱਲ ਹੈ। ਜਿਵੇਂ ਕੋਰੋਨਾ ਦੀਆਂ ਤਿੰਨ ਲਹਿਰਾਂ ਚਲੀਆਂ ਗਈਆਂ, ਉਵੇਂ ਹੀ ਇਹ ਚੌਥੀ ਵੀ ਚਲੀ ਜਾਵੇਗੀ।’
ਮੁੱਖ ਮੰਤਰੀ ਅਰਵਿੰਦ ਕੇਜਰਵਾਲ ਨੇ ਅੱਗੇ ਕਿਹਾ ਸੀ ਕਿ ‘ਅਸੀਂ ਲੌਕਡਾਊਨ ਨਹੀਂ ਲਾਉਣਾ ਚਾਹੁੰਦੇ ਪਰ ਕੱਲ੍ਹ ਸਰਕਾਰ ਨੇ ਮਜਬੂਰੀਵੱਸ ਕੁਝ ਪਾਬੰਦੀਆਂ ਦੇ ਹੁਕਮ ਦਿੱਤੇ ਹਨ; ਜਿਵੇਂ ਬੱਸਾਂ ’ਚ ਸਿਰਫ਼ 50 ਫ਼ੀਸਦੀ ਸਵਾਰੀਆਂ ਬੈਠ ਸਕਦੀਆਂ ਹਨ। ਮੈਟਰੋ ’ਚ 50 ਫ਼ੀਸਦੀ ਲੋਕ ਹੀ ਸਫ਼ਰ ਕਰ ਸਕਣਗੇ ਆਦਿ। ਇਹ ਪਾਬੰਦੀਆਂ ਤੁਹਾਡੀ ਸੁਰੱਖਿਆ ਲਈ ਲਾਈਆਂ ਗਈਆਂ ਹਨ। ਇਸ ਵੇਲੇ ਦਾ ਪੀਕ ਬੀਤੇ ਨਵੰਬਰ ਤੋਂ ਵੀ ਖ਼ਤਰਨਾਕ ਹੈ।’
ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਕੋਰੋਨਾ ਵਾਇਰਸ ਦਾ ਟੈਸਟ ਪਾਜ਼ਿਟਿਵ ਆਉਣ ’ਤੇ ਸਾਰੇ ਲੋਕ ਹਸਪਤਾਲ ਨਾ ਜਾਣ। ਜੇ ਤਬੀਅਤ ਵਿਗੜ ਰਹੀ ਹੈ ਜਾਂ ਜ਼ਰੂਰਤ ਹੋਵੇ,ਤ ਖ਼ੁਦ ਨੂੰ ਹਸਪਤਾਲ ਵਿੱਚ ਭਰਤੀ ਕਰਵਾਓ। ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ ਵਿੱਚ ਵੀ ਵਧੀਆ ਇਲਾਜ ਹੋ ਰਿਹਾ ਹੈ।
ਹਰਿਆਣਾ 'ਚ ਵੀ ਲੌਕਡਾਉਨ ਦੇ ਸੰਕੇਤ
ਹਰਿਆਣਾ 'ਚ ਵਧਦੀ ਇਨਫੈਕਸ਼ਨ ਨੂੰ ਦੇਖਦਿਆਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸਥਿਤੀ ਦੀ ਸਮੀਖਿਆ ਤੋਂ ਬਾਅਦ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ 'ਚ ਸੀਮਿਤ ਲੌਕਡਾਊਨ ਲਾਇਆ ਜਾ ਸਕਦਾ ਹੈ।
ਸੂਬੇ 'ਚ ਪਿਛਲੇ 24 ਘੰਟੇ 'ਚ 2,937 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਜ਼ਿਲ੍ਹਿਆਂ 'ਚ ਸਥਿਤੀ ਜ਼ਿਆਦਾ ਖਰਾਬ ਹੋਵੇਗੀ। ਉਨ੍ਹਾਂ ਜ਼ਿਲ੍ਹਿਆਂ 'ਚ ਅਗਲੇ ਹਫਤਿਆਂ ਤੋਂ ਅੰਸ਼ਿਕ ਜਾਂ ਸੀਮਿਤ ਲੌਕਡਾਊਨ ਲਾਉਣ ਦਾ ਵਿਕਲਪ ਅਜਮਾਇਆ ਜਾ ਸਕਦਾ ਹੈ।
ਮੁੱਖ ਮੰਤਰੀ ਨਾਲ ਬੈਠਕ
ਅਨਿਲ ਵਿੱਜ ਨੇ ਕਿਹਾ ਕਿ ਸੂਬੇ 'ਚ ਕੋਰੋਨਾ ਦੀ ਸਥਿਤੀ 'ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਉਹ ਅੱਜ ਬੈਠਕ ਕਰਨਗੇ। ਉਨ੍ਹਾਂ ਕਿਹਾ ਬੈਠਕ 'ਚ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ 'ਚ ਸੀਮਿਤ ਲੌਕਡਾਊਨ ਲਾਉਣ 'ਤੇ ਵਿਚਾਰ ਕੀਤਾ ਜਾਵੇਗਾ ਪਰ ਅੰਤਿਮ ਫੈਸਲਾ ਮੁੱਖ ਮੰਤਰੀ ਖੱਟਰ ਦੀ ਸਲਾਹ ਤੋਂ ਬਾਅਦ ਹੀ ਲਿਆ ਜਾਵੇਗਾ। ਇਨ੍ਹਾਂ 'ਚ 273 ਦੀ ਹਾਲਤ ਗੰਭੀਰ ਹੈ। 226 ਇਨਫੈਕਟਡ ਮਰੀਜ਼ਾਂ ਨੂੰ ਔਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ ਜਦਕਿ 47 ਲੋਕ ਵੈਂਟੀਲੇਟਰ ਤੇ ਹਨ।