DNA Technology Bill: ਮੌਨਸੂਨ ਸੈਸ਼ਨ 'ਚ 15 ਬਿੱਲ ਲਿਆ ਸਕਦੀ ਹੈ ਸਰਕਾਰ, ਡੀਐਨਏ ਟੈਕਨਾਲੋਜੀ ਬਿੱਲ ਵੀ ਲਿਆਉਣ ਦੀ ਤਿਆਰੀ
Monsoon Session: ਪਿਯੂਸ਼ ਗੋਇਲ ਨੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਨੇਤਾ ਆਨੰਦ ਸ਼ਰਮਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਸ਼ਰਦ ਪਵਾਰ ਅਤੇ ਹੋਰ ਵਿਰੋਧੀ ਨੇਤਾਵਾਂ ਨਾਲ ਮੁਲਾਕਾਤ ਕੀਤੀ।
Monsoon Session: ਸੰਸਦ ਦਾ ਮਾਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਇਹ ਮੰਨਿਆ ਜਾਂਦਾ ਹੈ ਕਿ ਸਰਕਾਰ ਵੱਲੋਂ 15 ਬਿੱਲ ਪੇਸ਼ ਕੀਤੇ ਜਾ ਸਕਦੇ ਹਨ। ਇਸ ਵਿੱਚ ਡੀਐਨਏ ਟੈਕਨੋਲੋਜੀ ਬਿੱਲ ਵੀ ਸ਼ਾਮਲ ਹੋ ਸਕਦਾ ਹੈ। ਸਰਕਾਰ ਵੱਲੋਂ ਸੰਸਦ ਦੇ ਆਉਣ ਵਾਲੇ ਮੌਨਸੂਨ ਸੈਸ਼ਨ ਵਿੱਚ ਡੀਐਨਏ ਟੈਕਨਾਲੋਜੀ ਬਿੱਲ, ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਅਤੇ ਭਲਾਈ, ਸਹਾਇਤਾ ਪ੍ਰਜਨਨ ਟੈਕਨਾਲੋਜੀ ਬਿੱਲ, ਟ੍ਰਿਬਿਊਨਲ ਸੁਧਾਰ ਬਿੱਲ ਅਤੇ ਫੈਕਟਰੀ ਰੈਗੂਲੇਸ਼ਨ ਸੋਧ ਬਿੱਲ ਸਮੇਤ 15 ਹੋਰ ਬਿੱਲ ਲਿਆਏ ਜਾਣ ਦੀ ਸੰਭਾਵਨਾ ਹੈ।
ਇਸ ਦੌਰਾਨ ਰਾਜ ਸਭਾ ਵਿੱਚ ਸਦਨ ਦੇ ਨਵੇਂ ਚੁਣੇ ਗਏ ਆਗੂ ਪੀਯੂਸ਼ ਗੋਇਲ ਨੇ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਨੇਤਾ ਆਨੰਦ ਸ਼ਰਮਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਸ਼ਰਦ ਪਵਾਰ ਨੂੰ ਵਿਰੋਧੀ ਧਿਰ ਦੇ ਹੋਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸੰਸਦ ਦੇ ਸੈਸ਼ਨ ਤੋਂ ਪਹਿਲਾਂ ਸੀਨੀਅਰ ਵਿਰੋਧੀ ਨੇਤਾਵਾਂ ਨਾਲ ਗੋਇਲ ਦੀਆਂ ਬੈਠਕਾਂ ਨੂੰ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਲੈਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਦਰਅਸਲ, ਗੋਇਲ ਨੂੰ ਹਾਲ ਹੀ ਵਿੱਚ ਰਾਜ ਸਭਾ ਵਿੱਚ ਸਦਨ ਦਾ ਨੇਤਾ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਥਵਰਚੰਦ ਗਹਿਲੋਤ ਦੀ ਥਾਂ ਦਿੱਤੀ ਗਈ ਹੈ। ਗਹਿਲੋਤ ਨੂੰ ਹਾਲ ਹੀ ਵਿੱਚ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਮੌਨਸੂਨ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਵੇਗਾ ਅਤੇ ਇਹ 13 ਅਗਸਤ ਤੱਕ ਚੱਲਣਾ ਤੈਅ ਹੋਇਆ ਹੈ। ਇਸ ਸੈਸ਼ਨ ਵਿਚ ਸਰਕਾਰ ਨਵਾਂ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਚੋਂ ਤਿੰਨ ਬਿੱਲ ਹਨ ਜੋ ਸਰਕਾਰ ਆਰਡੀਨੈਂਸ ਦੀ ਥਾਂ ਲੈ ਕੇ ਆਈ ਹੈ।
ਇਹ ਵੀ ਪੜ੍ਹੋ: Punjab on Covid19: ਪੰਜਾਬ ਸਰਕਾਰ ਮੁੜ ‘ਸਕੂਲ’ ਖੋਲ੍ਹਣ ਦੀ ਤਿਆਰੀ ‘ਚ, ਸਿਹਤ ਵਿਭਾਗ ਨੇ ਸਟਾਫ਼ ਸਬੰਧੀ ਮੰਗੀ ਇਹ ਰਿਪੋਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904