ਪੜਚੋਲ ਕਰੋ

ਕਿਸਾਨਾਂ ਤੇ ਸਰਕਾਰ ਵਿਚਾਲੇ ਵਧਿਆ ਟਕਰਾਅ, ਨੈਸ਼ਨਲ ਹਾਈਵੇਅ ਜਾਮ : ਸਰਕਾਰ ਨੂੰ ਦਿੱਤਾ ਸੀ ਅਲਟੀਮੇਟਮ, ਉਸ ਤੋਂ ਪਹਿਲਾਂ ਹੀ ਲੱਗ ਗਈ ਧਾਰਾ 144

ਕੁਰੂਕਸ਼ੇਤਰ ਦੇ ਪਿੱਪਲੀ ਵਿੱਚ ਧਾਰਾ 144 ਲਗਾ ਦਿੱਤੀ ਗਈ। ਪ੍ਰਸ਼ਾਸ਼ਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਿੱਪਲੀ ਦੀ ਦਾਣਾ ਮੰਡੀ ਤੋਂ 2 ਕਿਲੋਮੀਟਰ ਦੇ ਘੇਰੇ ਵਿੱਚ ਧਾਰਾ 144 ਲਗਾਈ ਗਈ ਹੈ। ਇਸ ਦੌਰਾਨ  5 ਤੋਂ ਵੱਧ ਲੋਕਾਂ ਦਾ ਇਕੱਠ ਨਹੀਂ ਕੀਤਾ...

ਹਰਿਆਣਾ : ਸੂਬੇ ਵਿੱਚ ਕਿਸਾਨਾਂ ਅਤੇ ਖੱਟਰ ਸਰਕਾਰ ਵਿਚਾਲੇ ਤਕਰਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹਰਿਆਣਾ ਦੇ ਕਿਸਾਨ, ਸਰਕਾਰ ਤੋਂ ਐਮ.ਐਸ.ਪੀ ਯਾਨੀ ਘੱਟੋ ਘੱਟ ਸਮਰਥਨ ਮੁੱਲ 'ਤੇ ਸੂਰਜਮੁਖੀ ਦੀ ਫਸਲ ਖਰੀਦ ਕਰਨ ਦੀ ਮੰਗ ਕਰ ਰਹੇ ਹਨ। ਜਿਸ ਨੂੰ ਲੈ ਕੇ ਪਹਿਲਾਂ ਵੀ ਧਰਨਾ ਦਿੱਤਾ ਗਿਆ ਤੇ ਬੀਤੇ ਦਿਨ ਵੀ ਹਾਈਵੇਅ ਜਾਮ ਕੀਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਬੀਤੀ ਰਾਤ 10 ਵਜੇ ਤੱਕ ਦਾ ਹਰਿਆਣਾ ਦੀ ਖੱਟਰ ਸਰਕਾਰ ਨੂੰ ਸਮਾਂ ਦਿੱਤਾ ਸੀ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ 'ਤੇ ਸੂਰਜਮੁਖੀ ਦੀ ਫਸਲ ਖਰੀਦ ਕਰਨ ਸਬੰਧੀ ਆਪਣੇ ਹੁਕਮ ਜਾਰੀ ਕਰੇ। ਜਿਸ ਤੋਂ ਬਾਅਦ ਸਰਕਾਰ ਵੱਲੋਂ ਤਾਂ ਹਾਲੇ ਤੱਕ ਕੋਈ ਅਜਿਹਾ ਜਵਾਬ ਨਹੀਂ ਆਇਆ ਪਰ ਕੁਰੂਕਸ਼ੇਤਰ ਦੇ ਪਿੱਪਲੀ ਵਿੱਚ ਧਾਰਾ 144 ਲਗਾ ਦਿੱਤੀ ਗਈ। ਪ੍ਰਸ਼ਾਸ਼ਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਿੱਪਲੀ ਦੀ ਦਾਣਾ ਮੰਡੀ ਤੋਂ 2 ਕਿਲੋਮੀਟਰ ਦੇ ਘੇਰੇ ਵਿੱਚ ਧਾਰਾ 144 ਲਗਾਈ ਗਈ ਹੈ। ਇਸ ਦੌਰਾਨ  5 ਤੋਂ ਵੱਧ ਲੋਕਾਂ ਦਾ ਇਕੱਠ ਨਹੀਂ ਕੀਤਾ ਜਾ ਸਕਦਾ, ਕੋਈ ਵੀ ਆਪਣੇ ਨਾਲ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਨਹੀਂ ਜਾ ਸਕਦਾ। ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਹਲਾਂਕਿ ਕਿਸਾਨ ਕੁਰੂਕਸ਼ੇਤਰ ਦੇ ਪਿੱਪਲੀ ਵਿੱਚ ਨੈਸ਼ਨਲ ਹਾਈਵੇਅ-44 (ਦਿੱਲੀ-ਜੰਮੂ) 'ਤੇ ਧਰਨਾ ਦੇ ਰਹੇ ਹਨ। ਇਸ ਤੋਂ ਪਹਿਲਾਂ 6 ਜੂਨ ਨੂੰ ਵੀ ਸ਼ਾਹਬਾਦ ਵਿੱਚ ਕਿਸਾਨਾਂ ਨੇ ਦਿੱਲੀ ਜੰਮੂ ਨੈਸ਼ਨਲ ਹਾਈਵੇਅ ਜਾਮ ਕੀਤਾ ਸੀ। ਇਸ ਦੌਰਾਨ ਕਿਸਾਨਾਂ ਨੂੰ ਖਦੇੜਨ ਲਈ ਲਾਠੀਚਾਰਜ ਵੀ ਕੀਤਾ ਗਿਆ ਸੀ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ। ਇਸ ਧਰਨੇ ਦੀ ਅਗਵਾਈ ਗੁਰਨਾਮ ਸਿੰਘ ਚਡੂਨੀ ਕਰ ਰਹੇ ਸਨ। ਜਿਹਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਹੁਣ ਚਡੂਨੀ ਜੇਲ੍ਹ ਵਿੱਚ ਬੰਦ ਹਨ। ਗੁਰਨਾਮ ਸਿੰਘ ਚਡੂਨੀ ਦੀ ਰਿਹਾਈ ਲਈ ਵੀ ਬੀਤੇ ਦਿਨ ਕਿਸਾਨਾਂ ਨੇ ਮੰਗ ਉਠਾਈ।

ਕੁਰੂਕਸ਼ੇਤਰ ਵਿੱਚ ਸੂਰਜਮੁਖੀ ਕਿਸਾਨਾਂ ਨੂੰ ਸਮਰਥਨ ਦੇਣ ਲਈ ਰਾਕੇਸ਼ ਟਿਕੈਤ ਅਤੇ ਪਹਿਲਵਾਨ ਬਜਰੰਗ ਪੁਨੀਆ ਵੀ ਪਹੁੰਚੇ ਸਨ, ਇਸ ਦੌਰਾਨ ਬਜਰੰਗ ਪੁਨੀਆ ਨੇ ਕਿਹਾ ਕਿ ਅਸੀਂ ਇੱਥੇ ਕਿਸਾਨਾਂ ਦੇ ਸਮਰਥਨ ਲਈ ਆਏ ਹਾਂ। ਇੱਥੋਂ ਤੱਕ ਕਿ ਅਸੀਂ ਕਿਸਾਨ ਪਰਿਵਾਰਾਂ ਵਿਚੋਂ ਆਉਂਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸੜਕਾਂ ’ਤੇ ਖੜ੍ਹੇ ਕਿਸਾਨਾਂ ਦੇ ਨਾਲ ਖੜੇ ਹਾਂ। ਕਿਸਾਨ ਅੰਦੋਲਨ ਦੌਰਾਨ ਵੀ ਅਸੀਂ ਕਿਸਾਨਾਂ ਦਾ ਸਮਰਥਨ ਕੀਤਾ ਹੈ ਅਤੇ ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਰਹਾਂਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...

Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 

Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ

Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Advertisement
ABP Premium

ਵੀਡੀਓਜ਼

Bhagwant Mann| ਬਾਦਲ ਅਤੇ ਕੈਪਟਨ ਬਾਰੇ ਮੁੱਖ ਮੰਤਰੀ ਨੇ ਕੀ ਆਖਿਆ ?Bhagwant Mann| 'ਚੰਨੀ ਕਿਧਰੇ ਹੋਰ ਫਿਰਦਾ, ਬਾਜਵਾ ਏਧਰ ਨੂੰ ਫਿਰਦਾ, ਦੱਸੋ ਮੈਂ...'Amritpal Singh| ਅੰਮ੍ਰਿਤਪਾਲ ਦਾ ਪਿੰਡ ਬਾਗੋ-ਬਾਗ, 'ਗਏ ਹੋਏ ਨੇ ਲੋਕ ਆਪ ਮੁਹਾਰੇ'Bhagwant Mann| '25 ਸਾਲ ਵਾਲੇ ਨਾਲ ਹੁਣ 25 ਬੰਦੇ ਨਹੀਂ ਹੈਗੇ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Narendra Modi News: ਅਜਿਹਾ ਕੀ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ-20 ਵਿਸ਼ਵ ਚੈਂਪੀਅਨਜ਼ ਟਰਾਫੀ ਨੂੰ ਟੱਚ ਨਹੀਂ ਕੀਤਾ? ਜਾਣੋ

Hathras Case: ਹਾਥਰਸ ਪਹੁੰਚੇ ਰਾਹੁਲ ਗਾਂਧੀ, ਪੀੜਤਾਂ ਨਾਲ ਕੀਤੀ ਮੁਲਾਕਤ, ਪਾਰਟੀ ਵੱਲੋਂ ਮਦਦ ਕਰਨ ਦਾ ਦਿੱਤਾ ਭਰੋਸਾ 

Health Tips: ਜਿੰਨੀ ਫਾਇਦੇਮੰਦ, ਉੰਨੀ ਨੁਕਸਾਨਦਾਇਕ ਇਹ ਸਬਜ਼ੀ, ਭੁੱਲ ਕੇ ਵੀ ਨਾ ਪੀਓ ਇਸ ਦਾ ਜੂਸ

Green Chilli Pickle:   ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤਿਆਰ ਕਰੋ ਹਰੀ ਮਿਰਚ ਦਾ ਅਚਾਰ,  ਬਹੁਤ ਆਸਾਨ ਹੈ ਰੈਸਿਪੀ

Embed widget