ਪੜਚੋਲ ਕਰੋ
Advertisement
ਬਰਫੀਲੇ ਤੂਫ਼ਾਨ ਦੌਰਾਨ ਭਾਰਤ ਦੇ ਪੰਜ ਫ਼ੌਜੀ ਲਾਪਤਾ...
ਸ੍ਰੀਨਗਰ- ਕਸ਼ਮੀਰ ਘਾਟੀ ਵਿੱਚ ਕੱਲ੍ਹ ਤੋਂ ਪੈ ਰਹੀ ਭਾਰੀ ਬਰਫ਼ਬਾਰੀ ਦੇ ਦੌਰਾਨ ਅੱਜ ਗੁਰੇਜ਼ ਅਤੇ ਨੌਗਾਮ ਸੈਕਟਰਾਂ ਵਿੱਚ ਕੰਟਰੋਲ ਰੇਖਾ ਦੇ ਨੇੜੇ ਪੰਜ ਫ਼ੌਜੀ ਲਾਪਤਾ ਹੋ ਗਏ ਹਨ।ਇਸ ਦੌਰਾਨ ਇੱਕ ਫੌਜੀ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਇਸ ਸਮੇਂ ਭਾਰੀ ਬਰਫ਼ਬਾਰੀ ਤੇ ਮੀਂਹ ਪੈ ਰਿਹਾ ਹੈ।
ਉਨ੍ਹਾ ਦੱਸਿਆ ‘ਭਾਰੀ ਬਰਫ਼ਬਾਰੀ ਦੌਰਾਨ ਜ਼ਿਲ੍ਹਾ ਕੁਪਵਾੜਾ ਦੇ ਨੌਗਾਮ ਸੈਕਟਰ ਵਿੱਚ ਦੋ ਫ਼ੌਜੀ ਇੱਕ ਢਲਾਣ ਤੋਂ ਹੇਠਾਂ ਡਿੱਗ ਗਏ ਅਤੇ ਤਿੰਨ ਹੋਰ ਫ਼ੌਜੀ ਜ਼ਿਲ੍ਹਾ ਬਾਂਦੀਪੁਰ ਵਿੱਚ ਗੁਰੇਜ਼ ਦੇ ਕਾਂਜਲਵਾਨ ਸਬ- ਸੈਕਟਰ ਵਿੱਚ ਇੱਕ ਚੌਕੀ ਤੋਂ ਲਾਪਤਾ ਹੋ ਗਏ ਹਨ।’
ਇਨ੍ਹਾਂ ਪੰਜਾਂ ਫ਼ੌਜੀਆਂ ਦੀ ਤਲਾਸ਼ ਤੇ ਬਚਾਅ ਦੇ ਕਾਰਜ ਜਾਰੀ ਹਨ। ਵਰਨਣ ਯੋਗ ਹੈ ਕਿ ਪਹਿਲਾਂ ਇੱਕ ਪੁਲੀਸ ਅਧਿਕਾਰੀ ਨੇ ਕਿਹਾ ਸੀ ਕਿ ਕੰਟਰੋਲ ਰੇਖਾ ਨੇੜੇ ਗੁਰੇਜ਼ ਸੈਕਟਰ ਦੀ ਬਕਤੂਰ ਚੌਕੀ ਤੋਂ ਭਾਰੀ ਬਰਫ਼ਬਾਰੀ ਵਿੱਚ ਤਿੰਨ ਫ਼ੌਜੀ ਲਾਪਤਾ ਹੋ ਗਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਦੇਸ਼
ਵਿਸ਼ਵ
Advertisement