(Source: ECI/ABP News/ABP Majha)
Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !
ਇਜ਼ਰਾਈਲ ਨੇ ਆਪਣੇ ਅੱਠ ਸੈਨਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਇਸ ਦੌਰਾਨ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਏਹੂਦ ਓਲਮਰਟ (Ehud Olmert) ਨੇ ਕਿਹਾ ਹੈ ਕਿ ਲੇਬਨਾਨ ਵਿੱਚ ਜ਼ਮੀਨੀ ਕਾਰਵਾਈ ਇਜ਼ਰਾਈਲ ਲਈ ਮਹਿੰਗੀ ਸਾਬਤ ਹੋ ਸਕਦੀ ਹੈ।
Israel lebanon Conflict: ਇਜ਼ਰਾਈਲ (Israel) ਨੇ ਲੇਬਨਾਨ ਵਿੱਚ ਹਿਜ਼ਬੁੱਲਾ (Hezbollah ) ਖ਼ਿਲਾਫ਼ ਜ਼ਮੀਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਜ਼ਰਾਈਲ ਆਪਣਾ ਜ਼ਮੀਨੀ ਹਮਲਾ ਸ਼ੁਰੂ ਕਰਨ ਤੋਂ ਬਹੁਤ ਪਹਿਲਾਂ ਲੇਬਨਾਨ ਵਿੱਚ ਹਵਾਈ ਹਮਲੇ ਕਰ ਰਿਹਾ ਸੀ। 27 ਸਤੰਬਰ ਨੂੰ ਰਾਜਧਾਨੀ ਬੇਰੂਤ (Beirut) 'ਚ ਇੱਕ ਇਮਾਰਤ 'ਤੇ ਹੋਏ ਹਵਾਈ ਹਮਲੇ 'ਚ ਹਿਜ਼ਬੁੱਲਾ ਨੇਤਾ ਹਸਨ ਨਸਰੁੱਲਾ ਮਾਰਿਆ ਗਿਆ ਸੀ।ਇਸ ਤੋਂ ਬਾਅਦ ਇਜ਼ਰਾਈਲ ਨੇ ਲੇਬਨਾਨ 'ਚ ਜ਼ਮੀਨੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਲੇਬਨਾਨੀ ਅਧਿਕਾਰੀਆਂ ਮੁਤਾਬਕ ਇਜ਼ਰਾਇਲੀ ਹਮਲੇ 'ਚ ਹੁਣ ਤੱਕ 1200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਲੱਖ ਲੋਕ ਬੇਘਰ ਹੋ ਚੁੱਕੇ ਹਨ। ਇਜ਼ਰਾਈਲ ਨੇ ਆਪਣੇ ਅੱਠ ਸੈਨਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਇਸ ਦੌਰਾਨ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਏਹੂਦ ਓਲਮਰਟ (Ehud Olmert) ਨੇ ਕਿਹਾ ਹੈ ਕਿ ਲੇਬਨਾਨ ਵਿੱਚ ਜ਼ਮੀਨੀ ਕਾਰਵਾਈ ਇਜ਼ਰਾਈਲ ਲਈ ਮਹਿੰਗੀ ਸਾਬਤ ਹੋ ਸਕਦੀ ਹੈ।
ਜ਼ਿਕਰ ਕਰ ਦਈਏ ਕਿ ਓਲਮਰਟ 2006 ਤੋਂ 2009 ਤੱਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਰਹੇ। ਓਲਮਰਟ ਨੂੰ ਦੇਸ਼ ਦਾ 12ਵਾਂ ਪ੍ਰਧਾਨ ਮੰਤਰੀ ਮੰਨਿਆ ਜਾਂਦਾ ਹੈ, ਜਿਸ ਨੇ ਫਲਸਤੀਨੀਆਂ ਅਤੇ ਅਰਬ ਜਗਤ ਨਾਲ ਕਈ ਵਾਰ ਸ਼ਾਂਤੀ ਸਮਝੌਤਿਆਂ 'ਤੇ ਗੱਲਬਾਤ ਕੀਤੀ ਸੀ, ਓਲਮਰਟ ਦੇ ਰਾਜ ਦੌਰਾਨ ਵੀ ਇਜ਼ਰਾਈਲ ਨੇ 34 ਦਿਨਾਂ ਤੱਕ ਜ਼ਮੀਨੀ ਜੰਗ ਲੜੀ ਸੀ। ਇਸ ਲੜਾਈ ਵਿੱਚ ਲੇਬਨਾਨ ਦੇ 1191 ਲੋਕ ਮਾਰੇ ਗਏ ਸਨ ਜਦੋਂ ਕਿ ਇਜ਼ਰਾਈਲ ਦੇ 121 ਸੈਨਿਕ ਅਤੇ 44 ਨਾਗਰਿਕ ਮਾਰੇ ਗਏ ਸਨ। ਇਸ ਨੂੰ ਵਿਨੋਗਰਾਡ ਕਮਿਸ਼ਨ (winograd commission) ਕਿਹਾ ਜਾਂਦਾ ਹੈ। ਕਮਿਸ਼ਨ ਨੇ ਸਿੱਟਾ ਕੱਢਿਆ ਕਿ ਇਜ਼ਰਾਈਲ ਨੇ ਇੱਕ ਲੰਮੀ ਜੰਗ ਸ਼ੁਰੂ ਕੀਤੀ ਸੀ, ਜੋ ਬਿਨਾਂ ਕਿਸੇ ਸਪੱਸ਼ਟ ਜਿੱਤ ਦੇ ਖ਼ਤਮ ਹੋ ਗਈ ਸੀ।
2006 'ਚ ਲੇਬਨਾਨ ਉੱਤੇ ਇਜ਼ਰਾਈਲ ਦਾ ਹਮਲਾ
ਇਜ਼ਰਾਈਲ ਨੇ 2006 ਵਿੱਚ ਹਿਜ਼ਬੁੱਲਾ ਹਮਲੇ ਵਿੱਚ ਉਸਦੇ ਅੱਠ ਸੈਨਿਕਾਂ ਦੇ ਮਾਰੇ ਜਾਣ ਤੇ ਦੋ ਨੂੰ ਅਗਵਾ ਕੀਤੇ ਜਾਣ ਤੋਂ ਬਾਅਦ ਕਾਹਲੀ ਵਿੱਚ ਕਾਰਵਾਈ ਸ਼ੁਰੂ ਕੀਤੀ ਸੀ ਪਰ ਹੁਣ ਇਜ਼ਰਾਈਲ ਨੇ ਇਸ ਲੜਾਈ ਲਈ ਲੇਬਨਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਾਫੀ ਤਿਆਰੀਆਂ ਕਰ ਲਈਆਂ ਹਨ ਅਤੇ ਗਾਜ਼ਾ ਦੇ ਮੋਰਚੇ ਤੋਂ ਵਾਪਸ ਆ ਰਹੇ ਸੈਨਿਕਾਂ ਨੂੰ ਵੀ ਤੈਨਾਤ ਕਰ ਦਿੱਤਾ ਹੈ। ਉਹ ਉੱਥੇ ਪਿਛਲੇ ਇੱਕ ਸਾਲ ਤੋਂ ਲੜ ਰਿਹਾ ਸੀ ਪਰ ਲੇਬਨਾਨ ਵਿਚ ਜ਼ਮੀਨੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਇਜ਼ਰਾਈਲ ਨੇ ਇਨ੍ਹਾਂ ਹਵਾਈ ਹਮਲਿਆਂ ਵਿਚ ਹਿਜ਼ਬੁੱਲਾ ਦੇ ਕਈ ਹਥਿਆਰਾਂ ਦੇ ਡਿਪੂਆਂ ਨੂੰ ਤਬਾਹ ਕਰ ਦਿੱਤਾ ਹੈ, ਜਿਸ ਵਿਚ ਹਸਨ ਨਸਰੱਲਾ ਵੀ ਸ਼ਾਮਲ ਹੈ ਹਿਜ਼ਬੁੱਲਾ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਇਸ ਵਾਰ ਇਜ਼ਰਾਈਲ ਦੱਖਣੀ ਲੇਬਨਾਨ ਦੇ ਸ਼ਹਿਰਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਦੱਖਣੀ ਲੇਬਨਾਨ ਦੇ ਸ਼ਹਿਰ ਲੰਬੇ ਸਮੇਂ ਤੋਂ ਹਿਜ਼ਬੁੱਲਾ ਦੇ ਕਬਜ਼ੇ ਵਿਚ ਹਨ।
ਲੇਬਨਾਨ ਵਿੱਚ ਇਜ਼ਰਾਈਲ ਦੀ ਸਥਿਤੀ ਕਿਵੇਂ ?
ਇੰਨੀ ਤਿਆਰੀ ਤੋਂ ਬਾਅਦ ਵੀ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਹਥਿਆਰਾਂ ਦੇ ਭੰਡਾਰਾਂ ਤੇ ਨੇਤਾਵਾਂ ਨੂੰ ਤਬਾਹ ਕਰ ਦਿੱਤਾ ਹੈ, ਇਸ ਦੇ ਬਾਵਜੂਦ ਹਮਾਸ ਤੇ ਹਿਜ਼ਬੁੱਲਾ ਵਿੱਚ ਇੱਕ ਫਰਕ ਹੈ। ਹਸਨ ਨਸਰੱਲਾ ਦੀ ਮੌਤ ਤੋਂ ਬਾਅਦ ਇਸ ਨੂੰ ਹਾਸ਼ਿਮ ਸਫੀਦੀਨ ਦੇ ਰੂਪ 'ਚ ਆਪਣਾ ਨਵਾਂ ਨੇਤਾ ਮਿਲਿਆ ਹੈ। ਉਹ ਹਿਜ਼ਬੁੱਲਾ 'ਚ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕਾ ਹੈ। ਉਸ ਕੋਲ ਲੰਬਾ ਤਜਰਬਾ ਵੀ ਹੈ।
ਹਿਜ਼ਬੁੱਲਾ ਕੋਲ ਦੱਖਣੀ ਲੇਬਨਾਨ ਵਿੱਚ ਸੁਰੰਗਾਂ ਅਤੇ ਹੋਰ ਬੁਨਿਆਦੀ ਢਾਂਚੇ ਦਾ ਉਹੀ ਵੱਡਾ ਨੈਟਵਰਕ ਹੈ ਜੋ ਹਮਾਸ ਕੋਲ ਗਾਜ਼ਾ ਵਿੱਚ ਹੈ। ਜਦੋਂ ਇਜ਼ਰਾਈਲ ਨੇ ਗਾਜ਼ਾ ਵਿੱਚ ਦਾਖ਼ਲ ਹੋ ਕੇ ਸੁਰੰਗਾਂ ਦੇ ਇਸ ਨੈੱਟਵਰਕ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਇੱਕ ਸਾਲ ਬਾਅਦ ਵੀ ਉਹ ਇਸ ਵਿੱਚ ਸਫ਼ਲ ਨਹੀਂ ਹੋਇਆ ਹੈ। ਸੁਰੰਗਾਂ ਦਾ ਇਹ ਨੈਟਵਰਕ ਹਿਜ਼ਬੁੱਲਾ ਲਈ ਇੱਕ ਰਾਮਬਾਣ ਹੋ ਸਕਦਾ ਹੈ ਇਸ ਤੋਂ ਇਲਾਵਾ ਹਿਜ਼ਬੁੱਲਾ ਦੇ ਕੋਲ ਕੁਝ ਸਰੋਤ ਹਨ ਜਿਨ੍ਹਾਂ ਬਾਰੇ ਇਜ਼ਰਾਈਲ ਨੂੰ ਪਤਾ ਨਹੀਂ ਹੈ। ਇਹ ਉਸਨੂੰ ਆਪਣੀ ਪਸੰਦ ਦੇ ਸਥਾਨ ਅਤੇ ਦਿਸ਼ਾ ਵਿੱਚ ਲੜਨ ਦੇ ਯੋਗ ਬਣਾਉਂਦਾ ਹੈ। ਇਸ ਲੜਾਈ ਦਾ ਨਤੀਜਾ ਆਉਣ ਵਾਲਾ ਸਮਾਂ ਦੱਸੇਗਾ। ਪਰ ਇੱਕ ਗੱਲ ਸਾਫ਼ ਹੈ ਕਿ ਨਾ ਤਾਂ ਇਜ਼ਰਾਈਲ 2006 ਦਾ ਇਜ਼ਰਾਈਲ ਹੈ ਅਤੇ ਨਾ ਹੀ ਹਿਜ਼ਬੁੱਲਾ 2006 ਦਾ ਹਿਜ਼ਬੁੱਲਾ ਹੈ।