G20 Summit 2023: ਹੁਣ ਜੀ20 ਹੋਇਆ ਜੀ21, ਅਫਰੀਕਨ ਯੂਨੀਅਨ ਨੂੰ ਮਿਲੀ ਸਥਾਈ ਮੈਂਬਰਸ਼ਿੱਪ, ਜਾਣੋ ਕੀ ਹੈ ਖ਼ਾਸ
G20 Summit in Delhi: ਅਫਰੀਕੀ ਸੰਘ ਨੂੰ G20 ਦੀ ਸਥਾਈ ਮੈਂਬਰਸ਼ਿਪ ਮਿਲਣ ਦੀ ਘੋਸ਼ਣਾ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਅਫਰੀਕੀ ਸੰਘ ਦੇ ਪ੍ਰਧਾਨ ਅਜ਼ਲੀ ਅਸੌਮਾਨੀ ਨੂੰ ਗਲੇ ਲਗਾਇਆ ਅਤੇ ਵਧਾਈ ਦਿੱਤੀ।
G20 Summit in Delhi: ਦਿੱਲੀ ਵਿੱਚ ਅੱਜ ਜੀ20 ਸਿਖਰ ਸੰਮੇਲਨ ਦਾ ਆਗਾਜ਼ ਹੋ ਚੁੱਕਿਆ ਹੈ. ਦੁਨੀਆ ਦੀਆਂ ਕਈ ਮਹਾਸ਼ਕਤੀਆਂ ਇਸ ਵੇਲੇ ਭਾਰਤ ਵਿੱਚ ਮੌਜੂਦ ਹੈ। ਉੱਥੇ ਹੀ ਇਸ ਮੌਕੇ ਪ੍ਰਧਨ ਮੰਤਰੀ ਨਰਿੰਦਰ ਮੋਦੀ ਨੇ ਮੀਟਿੰਗ ਤੋਂ ਪਹਿਲਾਂ ਇੱਕ ਵੱਡਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਹੁਣ ਜੀ20 ਨੂੰ ਜੀ 21 ਕਿਹਾ ਜਾਵੇਗਾ। ਦਰਅਸਲ, ਅਫਰੀਕਨ ਯੂਨੀਅਨ ਨੂੰ ਸਥਾਈ ਮੈਂਬਰਸ਼ਿੱਪ ਮਿਲ ਗਈ ਹੈ ਜਿਸ ਵਿੱਚ 55 ਦੇਸ਼ ਸ਼ਾਮਲ ਹਨ।
ਇਸ ਮੌਕੇ 'ਤੇ ਪੀ.ਐਮ ਮੋਦੀ ਨੇ ਕਿਹਾ, "ਅਸੀਂ ਪ੍ਰਸਤਾਵ ਦਿੱਤਾ ਸੀ ਕਿ ਅਫਰੀਕੀ ਸੰਘ ਨੂੰ ਜੀ-20 ਦੀ ਸਥਾਈ ਮੈਂਬਰਸ਼ਿਪ ਦਿੱਤੀ ਜਾਵੇ। ਸਾਨੂੰ ਭਰੋਸਾ ਹੈ ਕਿ ਤੁਸੀਂ ਸਾਰੇ ਇਸ 'ਤੇ ਸਹਿਮਤ ਹੋ ਗਏ ਹੋ। ਤੁਹਾਡੀ ਸਾਰਿਆਂ ਦੀ ਸਹਿਮਤੀ ਨਾਲ ਅੱਗੇ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਅਫਰੀਕੀ ਯੂਨੀਅਨ ਨੂੰ ਜੀ-20 ਦੀ ਸਥਾਈ ਮੈਂਬਰਸ਼ਿਪ ਦਿੱਤੀ ਜਾਣੀ ਚਾਹੀਦੀ ਹੈ।" ਭਾਰਤ ਨੇ ਆਪਣੇ ਆਪ ਨੂੰ ਗਲੋਬਲ ਸਾਊਥ ਦੇ ਨੇਤਾ ਵਜੋਂ ਸਥਾਪਿਤ ਕੀਤਾ ਹੈ। ਦੂਜੇ ਪਾਸੇ ਕੋਮੋਰੋਸ ਸੰਘ ਦੇ ਪ੍ਰਧਾਨ ਅਤੇ ਅਫਰੀਕਨ ਯੂਨੀਅਨ (ਏਯੂ) ਦੇ ਪ੍ਰਧਾਨ ਅਜ਼ਲੀ ਅਸੌਮਾਨੀ ਨੇ ਜੀ-20 ਦਾ ਸਥਾਈ ਮੈਂਬਰ ਬਣਨ ਤੋਂ ਬਾਅਦ ਆਪਣੀ ਜਗ੍ਹਾ ਲੈ ਲਈ ਹੈ।
ਪੀਐਮ ਮੋਦੀ ਨੇ ਇਹ ਗੱਲਾਂ ਆਪਣੇ ਭਾਸ਼ਣ ਦੌਰਾਨ ਕਹੀਆਂ
ਦਿੱਲੀ 'ਚ ਆਯੋਜਿਤ ਜੀ-20 ਸੰਮੇਲਨ ਦਾ ਉਦਘਾਟਨ ਕਰਦੇ ਹੋਏ ਪੀਐੱਮ ਮੋਦੀ ਨੇ ਸਭ ਤੋਂ ਪਹਿਲਾਂ ਆਪਣੇ ਭਾਸ਼ਣ 'ਚ ਮੋਰੱਕੋ 'ਚ ਆਏ ਭੂਚਾਲ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਢਾਈ ਹਜ਼ਾਰ ਸਾਲ ਪਹਿਲਾਂ ਭਾਰਤ ਦੀ ਧਰਤੀ ਨੇ ਸਮੁੱਚੇ ਵਿਸ਼ਵ ਨੂੰ ਇਹ ਸੰਦੇਸ਼ ਦਿੱਤਾ ਸੀ ਕਿ ਮਨੁੱਖਤਾ ਦੀ ਭਲਾਈ ਅਤੇ ਸੁੱਖ ਨੂੰ ਹਮੇਸ਼ਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਇਸ ਸੰਦੇਸ਼ ਨੂੰ ਯਾਦ ਕਰਕੇ G20 ਦੀ ਸ਼ੁਰੂਆਤ ਕਰੋ। ਇਹ ਉਹ ਸਮਾਂ ਹੈ ਜਦੋਂ ਸਦੀਆਂ ਪੁਰਾਣੀਆਂ ਚੁਣੌਤੀਆਂ ਸਾਡੇ ਤੋਂ ਨਵੇਂ ਹੱਲ ਦੀ ਮੰਗ ਕਰ ਰਹੀਆਂ ਹਨ।
ਪਤਾ ਲੱਗਾ ਹੈ ਕਿ ਅਗਲੇ ਦੋ ਦਿਨਾਂ ਤੱਕ ਦੁਨੀਆ ਦੀਆਂ ਮਹਾਸ਼ਕਤੀਆਂ ਦਾ ਦਿੱਲੀ 'ਚ ਇੱਕ ਵਿਸ਼ਾਲ ਬ੍ਰੇਨਸਟਾਰਮਿੰਗ ਸੈਸ਼ਨ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਦੀ ਸ਼ੁਰੂਆਤ ਆਪਣੇ ਭਾਸ਼ਣ ਨਾਲ ਕੀਤੀ। ਪਹਿਲਾ ਸੈਸ਼ਨ ਸਵੇਰੇ 10.30 ਵਜੇ ਸ਼ੁਰੂ ਹੋਇਆ ਅਤੇ 1.30 ਵਜੇ ਤੱਕ ਚੱਲੇਗਾ। ਇਸ ਤੋਂ ਬਾਅਦ ਦੂਜਾ ਸੈਸ਼ਨ ਦੁਪਹਿਰ 3 ਵਜੇ ਸ਼ੁਰੂ ਹੋਵੇਗਾ ਜੋ ਸ਼ਾਮ 4.45 ਵਜੇ ਤੱਕ ਚੱਲੇਗਾ। ਇਸ ਤੋਂ ਬਾਅਦ ਰਾਸ਼ਟਰਪਤੀ ਭਵਨ 'ਚ ਡਿਨਰ ਦਾ ਆਯੋਜਨ ਕੀਤਾ ਜਾਵੇਗਾ।