Gandhi Jayanti 2021: ਮਹਾਤਮਾ ਗਾਂਧੀ ਦੇ ਅਨਮੋਲ ਵਿਚਾਰ, ਜ਼ਿੰਦਗੀ 'ਚ ਸਫ਼ਲ ਹੋਣ 'ਚ ਕਰਨਗੇ ਮਦਦ
ਮਹਾਤਮਾ ਗਾਂਧੀ ਦੇ ਆਦਰਸ਼ਾਂ ਤੇ ਚੱਲ ਕੇ ਹੀ ਆਪਣੇ ਜੀਵਨ 'ਚ ਕਈ ਚੰਗੇ ਕੰਮ ਕਰ ਸਕਦੇ ਹਾਂ ਤੇ ਆਪਣੇ ਜੀਵਨ ਨੂੰ ਮਹਾਨ ਬਣਾ ਸਕਦੇ ਹਾਂ।
ਅੱਜ ਦੇਸ਼ ਭਰ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 152ਵੀਂ ਜਯੰਤੀ ਮਨਾਈ ਜਾ ਰਹੀ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਪੂਰਾ ਨਾਂਅ ਮੋਹਨਦਾਸ ਕਰਮਚੰਦ ਗਾਂਧੀ ਸੀ। ਉਨ੍ਹਾਂ ਦਾ ਜਨਮ ਗੁਜਰਾਤ ਦੇ ਪੋਰਬੰਦਰ 'ਚ ਸ਼ੁੱਕਰਵਾਰ 2 ਅਕਤੂਬਰ, 1869 ਨੂੰ ਹੋਇਆ ਸੀ। ਮਹਾਤਮਾ ਗਾਂਧੀ ਨੇ ਪੂਰਾ ਜੀਵਨ ਸੱਚ ਤੇ ਅਹਿੰਸਾ ਦਾ ਰਾਹ ਚੁਣਿਆ। ਉਨ੍ਹਾਂ ਭਾਰਤ ਦੀ ਆਜ਼ਾਦੀ 'ਚ ਮਹੱਤਵਪੂਰਨ ਯੋਗਦਾਨ ਨਿਭਾਇਆ ਸੀ।
ਮਹਾਤਮਾ ਗਾਂਧੀ ਨੇ ਆਪਣੇ ਜੀਵਨ ਦੇ ਆਦਰਸ਼ਾਂ ਦੇ ਰਾਹ 'ਤੇ ਚੱਲਦਿਆਂ ਅਹਿੰਸਾ ਨੂੰ ਅਫਣਾ ਕੇ ਅੰਗਰੇਜ਼ਾਂ ਨੂੰ ਭਾਰਤ ਛੱਡਣ 'ਤੇ ਮਜਬੂਰ ਕਰ ਦਿੱਤਾ ਸੀ। ਕਹਿੰਦੇ ਹਨ ਕੋਈ ਵੀ ਵਿਅਕਤੀ ਮਹਾਨ ਪੈਦਾ ਨਹੀਂ ਹੁੰਦਾ। ਉਸ ਨੂੰ ਉਸ ਦੇ ਆਦਰਸ਼, ਵਿਚਾਰ ਤੇ ਸਰਲਤਾ ਹੀ ਮਹਾਨ ਬਣਾਉਂਦੇ ਹਨ। ਮਹਾਤਮਾ ਗਾਂਧੀ ਦੇ ਆਦਰਸ਼ਾਂ ਤੇ ਚੱਲ ਕੇ ਹੀ ਆਪਣੇ ਜੀਵਨ 'ਚ ਕਈ ਚੰਗੇ ਕੰਮ ਕਰ ਸਕਦੇ ਹਾਂ ਤੇ ਆਪਣੇ ਜੀਵਨ ਨੂੰ ਮਹਾਨ ਬਣਾ ਸਕਦੇ ਹਾਂ। ਆਓ ਜਾਣਦੇ ਹਾਂ ਮਹਾਤਮਾ ਗਾਂਧੀ ਦੇ ਉਨ੍ਹਾਂ ਵਿਚਾਰਾਂ ਨੂੰ ਜਿੰਨ੍ਹਾਂ ਨਾਲ ਆਪਣੇ ਜੀਵਨ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ।
1. ਅਹਿੰਸਾ ਹੀ ਸਭ ਤੋਂ ਵੱਡਾ ਧਰਮ ਹੈ, ਉਹੀ ਜ਼ਿੰਦਗੀ ਦਾ ਇਕ ਰਾਹ ਹੈ।
2. ਜਦੋਂ ਤਕ ਗਲਤੀ ਦੀ ਆਜ਼ਾਦੀ ਨਾ ਹੋਵੇ, ਉਦੋਂ ਤਕ ਆਜ਼ਾਦੀ ਦਾ ਕੋਈ ਅਰਥ ਨਹੀਂ ਹੁੰਦਾ ਹੈ।
3. ਪਾਪ ਨਾਲ ਨਫ਼ਰਤ ਤੇ ਪਾਪੀ ਨਾਲ ਪ੍ਰੇਮ ਕਰੋ।
4. ਜਦੋਂ ਵੀ ਤੁਹਾਡਾ ਸਾਹਮਣਾ ਕਿਸੇ ਵਿਰੋਧੀ ਨਾਲ ਹੋਵੇ ਤਾਂ ਉਸ ਨੂੰ ਪ੍ਰੇਮ ਨਾਲ ਜਿੱਤਣ ਦੀ ਕੋਸ਼ਿਸ਼ ਕਰੋ।
5. ਜੇਕਰ ਮਨੁੱਖ ਕੁਝ ਸਿੱਖਣਾ ਵੀ ਚਾਹੇ ਤਾਂ ਆਪਣੀ ਹਰ ਗਲਤੀ ਤੋਂ ਕੁਝ ਸਿੱਖਿਆ ਜ਼ਰੂਰ ਮਿਲਦੀ ਹੈ।
6. ਖੁਦ ਉਹ ਬਦਲਾਅ ਬਣੋ, ਜੋ ਤੁਸੀਂ ਦੁਨੀਆਂ 'ਚ ਦੇਖਣਾ ਚਾਹੁੰਦੇ ਹੋ।
7. ਭਵਿੱਖ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅੱਜ ਤੁਸੀਂ ਕੀ ਕਰ ਰਹੇ ਹੋ?
8. ਕਿਸੇ ਵੀ ਵਿਅਕਤੀ ਦੇ ਵਿਚਾਰ ਹੀ ਸਭ ਕੁਝ ਹੁੰਦੇ ਹਨ, ਉਹ ਜਿਵੇਂ ਸੋਚਦਾ ਹੈ ਉਵੇਂ ਹੀ ਬਣ ਜਾਂਦਾ ਹੈ।
9. ਖੁਦ ਨੂੰ ਖੋਜਣ ਦਾ ਸਭ ਤੋਂ ਚੰਗਾ ਤਰੀਕਾ ਹੈ, ਖੁਦ ਨੂੰ ਦੂਜਿਆਂ ਦੀ ਸੇਵਾ 'ਚ ਖੋਅ ਦੇਣਾ।
10. ਸ਼ਾਂਤੀ ਦਾ ਕੋਈ ਦੂਜਾ ਰਾਹ ਨਹੀਂ ਹੈ। ਇਸ ਦਾ ਇਕਮਾਤਰ ਰਾਹ ਸ਼ਾਂਤੀ ਹੀ ਹੈ।