ਪੜਚੋਲ ਕਰੋ
Advertisement
ਮੰਦਰ ਦੇ ਪੁਜਾਰੀ ਨੂੰ ਜ਼ਿੰਦਾ ਸੜਨ ਦਾ ਮਾਮਲਾ, ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 10 ਲੱਖ ਮੁਆਵਜ਼ੇ ਦਾ ਐਲਾਨ
ਰਾਜਸਥਾਨ ਦੇ ਕਰੌਲੀ 'ਚ ਪੁਜਾਰੀ ਨੂੰ ਜ਼ਿੰਦਾ ਸਾੜਨ ਦੇ ਮਾਮਲੇ 'ਚ ਗਹਿਲੋਤ ਸਰਕਾਰ ਨੇ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਕਰੌਲੀ: ਰਾਜਸਥਾਨ ਦੇ ਕਰੌਲੀ 'ਚ ਪੁਜਾਰੀ ਨੂੰ ਜ਼ਿੰਦਾ ਸਾੜਨ ਦੇ ਮਾਮਲੇ 'ਚ ਗਹਿਲੋਤ ਸਰਕਾਰ ਨੇ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।ਇਸਦੇ ਨਾਲ ਹੀ ਸਰਕਾਰ ਨੇ ਪੀੜਤ ਪਰਿਵਾਰ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ 1.5 ਲੱਖ ਰੁਪਏ ਦੀ ਵਧੇਰੇ ਮਦਦ ਦਾ ਵੀ ਐਲਾਨ ਕੀਤਾ ਹੈ।ਸਰਕਾਰ ਨੇ ਇਸ ਤੋਂ ਇਲਾਵਾ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਹੈ।
ਇਸ ਮਾਮਲੇ 'ਚ ਸਰਕਾਰ ਨੇ ਕਾਰਵਾਈ ਕਰਦੇ ਹੋਏ ਥਾਣੇ ਦੇ ਐਸਐਚਓ ਅਤੇ ਇੱਕ ਪਟਵਾਰੀ ਨੂੰ ਮੁਅੱਤਲ ਵੀ ਕੀਤਾ ਹੈ।ਬੀਜੇਪੀ ਦੇ ਐਮਪੀ ਕੇਐਲ ਮੀਨਾ ਨੇ ਕਿਹਾ, ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਕੀ ਸੀ ਮਾਮਲਾ ਇਹ ਸਾਰੀ ਘਟਨਾ ਕਰੌਲੀ ਦੇ ਸਪੋਤਰਾ ਥਾਣਾ ਖੇਤਰ ਦੇ ਗ੍ਰਾਮ ਪੰਚਾਇਤ ਬੁਕਾਣਾ ਦੀ ਹੈ। ਇੱਥੇ, 50-ਸਾਲਾ ਬਾਬੂ ਲਾਲ ਵੈਸ਼ਨਵ ਮੰਦਰ 'ਚ ਪੂਜਾ ਕਰਦਾ ਸੀ ਅਤੇ ਮੰਦਰ ਮੁਆਫੀ ਦੀ ਜ਼ਮੀਨ ਤੇ ਵੀ ਉਸੇ ਦਾ ਕਬਜ਼ਾ ਸੀ। ਪਰ ਕੈਲਾਸ਼ ਮੀਨਾ ਨਾਮ ਦੇ ਇੱਕ ਬਦਮਾਸ਼ ਦੀ ਇਸ ਜ਼ਮੀਨ 'ਤੇ ਨਜ਼ਰ ਸੀ। ਇਸ ਜ਼ਮੀਨ 'ਤੇ ਕਬਜ਼ਾ ਕਰਨ ਲਈ ਮੁਲਜ਼ਮ ਕੈਲਾਸ਼ ਮੀਨਾ ਨੇ ਪੈਟਰੋਲ ਪਾ ਕੇ ਪੁਜਾਰੀ ਨੂੰ ਅੱਗ ਲਾ ਦਿੱਤੀ।The Government has assured that Rs 10 lakh ex-gratia amount and Rs 1.5 lakh under PM Awas Yojana will be given to the Priest's family. A job will also be given to a member of his family. The SHO and the Patwari have been suspended: BJP MP KL Meena on #KarauliCase #Rajasthan pic.twitter.com/hHyCJKRdUT
— ANI (@ANI) October 10, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਦੇਸ਼
ਵਿਸ਼ਵ
Advertisement