Terrorist Attack in Srinagar: CRPF ਕੈਂਪ 'ਤੇ ਅੱਤਵਾਦੀਆਂ ਵੱਲੋਂ ਗ੍ਰੇਨੇਡ ਹਮਲਾ, ਅਨੰਤਨਾਗ 'ਚ ਗੋਲ਼ੀਬਾਰੀ 'ਚ ਇਕ ਮੌਤ
ਇਹ ਹਮਲਾ ਬਾਰੀਪੋਰਾ ਈਦਗਾਹ ਇਲਾਕੇ 'ਚ ਸੀਆਰਪੀਐਫ ਕੈਂਪ ਦੇ ਬਾਹਰ ਕੀਤਾ ਗਿਆ। ਉੱਥੇ ਹੀ ਹਮਲਾਵਰਾਂ ਦੀ ਤਲਾਸ਼ ਕਰਨ ਲਈ ਸੁਰੱਖਿਆ ਬਲਾਂ ਨੇ ਇਸ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ।
Terrorist Attack in Srinagar: ਜੰਮੂ-ਕਸ਼ਮੀਰ ਚ ਅੱਤਵਾਦੀ ਘਟਨਾਵਾਂ ਦਾ ਸਿਲਸਿਲਾ ਰੁਕਿਆ ਨਹੀਂ। ਉਹ ਲਗਾਤਾਰ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਕੇ ਆਪਣੀ ਹਾਜ਼ਰੀ ਜਤਾ ਰਹੇ ਹਨ। ਵੀਰਵਾਰ ਦੇਰ ਸ਼ਾਮ ਸ੍ਰੀਨਗਰ ਦੇ ਸਫਾਕਦਲ 'ਚ ਸੀਆਰਪੀਐਫ ਕੈਂਪ ਦੇ ਬਾਹਰ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ। ਜਿਸ 'ਚ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਬਾਰੀਪੋਰਾ ਈਦਗਾਹ ਇਲਾਕੇ 'ਚ ਸੀਆਰਪੀਐਫ ਕੈਂਪ ਦੇ ਬਾਹਰ ਕੀਤਾ ਗਿਆ। ਉੱਥੇ ਹੀ ਹਮਲਾਵਰਾਂ ਦੀ ਤਲਾਸ਼ ਕਰਨ ਲਈ ਸੁਰੱਖਿਆ ਬਲਾਂ ਨੇ ਇਸ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ। ਇਸ ਦੇ ਨਾਲ ਹੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਰੂਹ ਮੋਂਘਲ 'ਚ ਗੋਲ਼ੀਬਾਰੀ ਦੀ ਘਟਨਾ ਹੋਈ ਹੈ ਜਿੱਥੇ ਇਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ।
CRPF troops at a naka party at Monghal Bridge in Anantnag tried to intercept a suspected vehicle without number plate but it rushed towards the naka party. Troops fired upon in self-defence & one person died. The driver managed to escape: Kashmir IG Vijay Kumar pic.twitter.com/A1CNgNpzqN
— ANI (@ANI) October 7, 2021
ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਦੇ ਮੁਤਾਬਕ ਅਨੰਤਨਾਗ ਦੇ ਮੋਂਗਲ ਬ੍ਰਿਜ 'ਤੇ ਇਕ ਨਾਕਾ ਪਾਰਟੀ 'ਚ ਸੀਆਰਪੀਐਫ ਦੇ ਜਵਾਨਾਂ ਨੇ ਬਿਨਾਂ ਨੰਬਰ ਪਲੇਟ ਦੇ ਇਕ ਸ਼ੱਕੀ ਵਾਹਨ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਸ਼ੱਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਜਵਾਨਾਂ ਨੇ ਆਤਮਰੱਖਿਆ ਲਈ ਫਾਇਰਿੰਗ ਕੀਤੀ ਤੇ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਲਕ ਭੱਜਣ 'ਚ ਕਾਮਯਾਬ ਰਿਹਾ।
J&K: Firing incident has been reported in Rooh Monghall in Anantnag district of South Kashnir. Details awaited.
— ANI (@ANI) October 7, 2021
ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਰਵਾਰ ਸ਼ਾਮ ਅਨੰਤਨਾਗ ਜ਼ਿਲ੍ਹੇ 'ਚ ਸਿਗਨਲ ਦੇਣ ਦੇ ਬਾਵਜੂਦ ਇਕ ਵਾਹਨ ਚਾਲਕ ਨੇ ਆਪਣੀ ਗੱਡੀ ਨਹੀਂ ਰੋਕੀ। ਜਿਸ ਤੋਂ ਬਾਅਦ ਆਰਧਸੈਨਿਕ ਸੀਆਰਪੀਐਫ ਜਵਾਨਾਂ ਵੱਲੋਂ ਕੀਤੀ ਗੋਲ਼ੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਿਲਵਰ ਕਲਰ ਦੀ ਇਕ ਸਕੌਰਪੀਓ ਵਾਹਨ ਨੂੰ ਰੋਕਣ ਲਈ ਕਿਹਾ ਗਿਆ। ਪਰ ਉਸ ਨੇ ਅਜਿਹਾ ਨਹੀਂ ਕੀਤਾ, ਜਿਸ ਤੋਂ ਬਾਅਦ ਸੀਆਰਪੀਐਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ ਤੇ ਇਕ ਵਿਅਕਤੀ ਦੀ ਮੌਤ ਹੋ ਗਈ। ਮਾਰੇ ਗਏ ਨਾਗਰਿਕ ਦੀ ਪਛਾਣ ਜਾਜਰਕੋਟਲੀ ਜੰਮੂ ਨਿਵਾਸੀ ਯਾਸਿਰ ਅਲੀ ਦੇ ਰੂਪ 'ਚ ਹੋਈ ਹੈ।