ਪੜਚੋਲ ਕਰੋ
Advertisement
ਦੁਲਹਨ ਦੀ ਭੈਣ ਨੇ ਭੇਜਿਆ ਅਜਿਹਾ ਵੀਡੀਓ, ਲਾੜੇ ਨੇ ਦੇਖਦੇ ਹੀ ਵਿਆਹ ਤੋਂ ਕੀਤਾ ਇਨਕਾਰ !
ਇੱਕ ਸ਼ਖਸ ਨੇ ਵਿਆਹ ਵਾਲੇ ਦਿਨ ਹੀ ਆਪਣੀ ਮੰਗੇਤਰ ਨਾਲ ਬ੍ਰੇਕਅੱਪ ਕਰ ਲਿਆ ਹੈ। ਉਸ ਦੀ ਮੰਗੇਤਰ ਦੀ 'ਬੈਚਲਰ ਪਾਰਟੀ' ਕਰਦੇ ਸਮੇਂ ਕਿਸੇ ਨੇ ਉਸ ਦੇ ਮੋਬਾਈਲ 'ਤੇ ਕਲਿੱਪ ਭੇਜੀ ਸੀ।
ਇੱਕ ਸ਼ਖਸ ਨੇ ਵਿਆਹ ਵਾਲੇ ਦਿਨ ਹੀ ਆਪਣੀ ਮੰਗੇਤਰ ਨਾਲ ਬ੍ਰੇਕਅੱਪ ਕਰ ਲਿਆ ਹੈ। ਉਸ ਦੀ ਮੰਗੇਤਰ ਦੀ 'ਬੈਚਲਰ ਪਾਰਟੀ' ਕਰਦੇ ਸਮੇਂ ਕਿਸੇ ਨੇ ਉਸ ਦੇ ਮੋਬਾਈਲ 'ਤੇ ਕਲਿੱਪ ਭੇਜੀ ਸੀ। ਵਿਅਕਤੀ ਦੇ ਵਿਆਹ ਵਿੱਚ ਸ਼ਾਮਲ ਹੋਣ ਆਏ ਇੱਕ ਮਹਿਮਾਨ ਨੇ ਇਹ ਖੁਲਾਸਾ ਕੀਤਾ। ਉਸ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਦੱਸਿਆ ਕਿ ਉਸ ਵਿਅਕਤੀ ਨੇ ਉਸ ਦੇ ਵਿਆਹ ਵਾਲੇ ਦਿਨ ਉਸ ਦੀ ਮੰਗੇਤਰ ਦੀ ਇਤਰਾਜ਼ਯੋਗ ਵੀਡੀਓ ਦੇਖ ਕੇ ਉਸ ਨਾਲ ਬ੍ਰੇਕਅੱਪ ਕਰ ਲਿਆ।
'ਦਿ ਸਨ' ਦੀ ਰਿਪੋਰਟ ਮੁਤਾਬਕ ਲਾੜੇ ਨੂੰ ਭੇਜੀ ਗਈ ਵੀਡੀਓ 'ਚ ਲਾੜੀ 'ਬੈਚਲਰ ਪਾਰਟੀ' 'ਚ ਅਸ਼ਲੀਲ ਹਰਕਤਾਂ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਦੇਖ ਕੇ ਲਾੜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਤੋਂ ਬਾਅਦ ਉਸ ਨੇ ਤੁਰੰਤ ਲਾੜੀ ਨਾਲੋਂ ਰਿਸ਼ਤਾ ਤੋੜ ਲਿਆ ਅਤੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਹ ਜਾਣ ਕੇ ਲੋਕ ਵੀ ਹੈਰਾਨ ਰਹਿ ਗਏ ਕਿ ਲਾੜੇ ਨੂੰ ਮੰਗੇਤਰ ਦੀ ਵੀਡੀਓ ਕਿਸ ਨੇ ਭੇਜੀ।
ਦੁਲਹਨ ਦੀ ਭੈਣ ਨੇ ਭੇਜੀ ਸੀ ਵੀਡੀਓ !
ਵਿਆਹ 'ਚ ਆਈ ਇਕ ਮਹਿਲਾ ਮਹਿਮਾਨ ਨੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਬਾਰੇ ਲਿਖਿਆ ਕਿ ਲਾੜੇ ਦੀ ਮੰਗਤੇਰ ਦੀ ਭੈਣ ਨੇ ਇਹ ਵੀਡੀਓ ਲਾੜੇ ਨੂੰ ਭੇਜੀ ਸੀ। ਲਾੜੀ ਦੀ ਭੈਣ ਨੇ ਜਾਣਬੁੱਝ ਕੇ 'ਬਦਲਾ' ਲੈਣ ਦੇ ਇਰਾਦੇ ਨਾਲ ਵੀਡੀਓ ਭੇਜੀ, ਕਿਉਂਕਿ ਉਸ ਨੂੰ ਵਿਆਹ 'ਚ Bridesmaid ਦਾ ਦਰਜਾ ਨਹੀਂ ਦਿੱਤਾ ਗਿਆ ਸੀ।
ਵਿਆਹ 'ਚ ਆਈ ਇਕ ਮਹਿਲਾ ਮਹਿਮਾਨ ਨੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਬਾਰੇ ਲਿਖਿਆ ਕਿ ਲਾੜੇ ਦੀ ਮੰਗਤੇਰ ਦੀ ਭੈਣ ਨੇ ਇਹ ਵੀਡੀਓ ਲਾੜੇ ਨੂੰ ਭੇਜੀ ਸੀ। ਲਾੜੀ ਦੀ ਭੈਣ ਨੇ ਜਾਣਬੁੱਝ ਕੇ 'ਬਦਲਾ' ਲੈਣ ਦੇ ਇਰਾਦੇ ਨਾਲ ਵੀਡੀਓ ਭੇਜੀ, ਕਿਉਂਕਿ ਉਸ ਨੂੰ ਵਿਆਹ 'ਚ Bridesmaid ਦਾ ਦਰਜਾ ਨਹੀਂ ਦਿੱਤਾ ਗਿਆ ਸੀ।
ਦੂਜੇ ਪਾਸੇ ਕਈ ਯੂਜ਼ਰਸ ਨੇ ਇਸ ਪੋਸਟ 'ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਿਸੇ ਨੇ ਕਿਹਾ ਕਿ ਲਾੜੀ ਨੂੰ ਆਪਣੀ ਭੈਣ ਨਾਲੋਂ ਤੁਰੰਤ ਰਿਸ਼ਤਾ ਤੋੜ ਦੇਣਾ ਚਾਹੀਦਾ ਹੈ ਤਾਂ ਕਿਸੇ ਨੇ ਕਿਹਾ ਕਿ ਲਾੜੇ ਨੂੰ ਪਹਿਲਾਂ ਤੋਂ ਪਤਾ ਨਹੀਂ ਸੀ? ਜਦਕਿ ਕਈ ਲੋਕ ਕਹਿੰਦੇ ਹਨ ਕਿ ਆਪਸੀ ਸਮਝਦਾਰੀ ਹੋਣੀ ਬਹੁਤ ਜ਼ਰੂਰੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਪੰਜਾਬ
Advertisement