Raksha Bandhan 2024: PM ਮੋਦੀ ਸਣੇ ਇਨ੍ਹਾਂ ਸਿਆਸੀ ਆਗੂਆਂ ਨੇ ਰੱਖਣੀ ਮੌਕੇ ਸਾਰੇ ਦੇਸ਼ਵਾਸੀਆਂ ਨੂੰ ਦਿੱਤੀਆਂ ਵਧਾਈਆਂ, ਜਾਣੋ ਕੀ ਕਿਹਾ
Raksha Bandhan 2024 Wishes: ਰੱਖੜੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਖਾਸ ਮੈਸੇਜ ਲਿਖ ਕੇ ਵਧਾਈ ਦਿੱਤੀ ਹੈ।
Happy Raksha Bandhan 2024 Wishes: ਅੱਜ ਦੇਸ਼ ਭਰ 'ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਦੇਸ਼ ਦੇ ਕਈ ਵੱਡੇ ਨੇਤਾਵਾਂ ਨੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਾਸ਼ਟਰਪਤੀ ਤੋਂ ਲੈ ਕੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਰੱਖੜੀ 'ਤੇ ਲੋਕਾਂ ਨੂੰ ਖਾਸ ਸੰਦੇਸ਼ ਦਿੰਦਿਆਂ ਹੋਇਆਂ ਮੁਬਾਰਕਾਂ ਦਿੱਤੀਆਂ।
ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪ੍ਰਿਅੰਕਾ ਗਾਂਧੀ ਨਾਲ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, “ਭੈਣ-ਭਰਾ ਵਿਚਾਲੇ ਅਟੁੱਟ ਪਿਆਰ ਅਤੇ ਸਨੇਹ ਦੇ ਤਿਉਹਾਰ ਰੱਖੜੀ 'ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਸਾਰੀਆਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ। ਇਹ ਸੁਰੱਖਿਆ ਦਾ ਧਾਗਾ ਤੁਹਾਡੇ ਪਵਿੱਤਰ ਰਿਸ਼ਤੇ ਨੂੰ ਹਮੇਸ਼ਾ ਮਜ਼ਬੂਤੀ ਨਾਲ ਜੋੜੀ ਰੱਖੇ।
भाई-बहन के अटूट प्रेम एवं स्नेह के पर्व, रक्षाबंधन की सभी देशवासियों को बहुत-बहुत बधाई और शुभकामनाएं।
— Rahul Gandhi (@RahulGandhi) August 19, 2024
रक्षा का यह सूत्र आपके इस पावन रिश्ते को सदैव मजबूती के साथ जोड़े रहे। pic.twitter.com/Xvsqj2rt4e
ਉੱਥੇ ਹੀ ਪ੍ਰਿਅੰਕਾ ਗਾਂਧੀ ਨੇ ਵੀ ਰਾਹੁਲ ਗਾਂਧੀ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਐਕਸ 'ਤੇ ਸ਼ੇਅਰ ਕਰਦਿਆਂ ਹੋਇਆਂ ਲਿਖਿਆ, “ਭੈਣ-ਭਰਾ ਦਾ ਰਿਸ਼ਤਾ ਉਸ ਫੁੱਲ ਵਰਗਾ ਹੁੰਦਾ ਹੈ, ਜਿਸ ਵਿਚ ਸਤਿਕਾਰ, ਪਿਆਰ ਅਤੇ ਆਪਸੀ ਸਮਝਦਾਰੀ, ਵੱਖ-ਵੱਖ ਰੰਗਾਂ ਵਾਲੀਆਂ ਯਾਦਾਂ, ਮਿਲਜੁਲ ਕੇ ਰਹਿਣ ਦੀਆਂ ਕਿੱਸੇ-ਕਹਾਣੀਆਂ ਅਤੇ ਦੋਸਤੀ ਨੂੰ ਹੋਰ ਗੂੜ੍ਹਾ ਕਰਨ ਦਾ ਸੰਕਲਪ ਹੁੰਦਾ ਹੈ। ਭੈਣ-ਭਰਾ ਸੰਘਰਸ਼ ਦੇ ਸਾਥੀ ਹੁੰਦੇ ਹਨ, ਯਾਦਾਂ ਦੇ ਸਾਥੀ ਹਨ ਅਤੇ ਸੰਗਵਾਰੀ ਦੇ ਪੈਰੋਕਾਰ ਵੀ ਹਨ।
भाई-बहन का रिश्ता उस फुलवारी की तरह होता है जिसमें सम्मान, प्रेम और आपसी समझदारी की बुनियाद पर अलग-अलग रंगों वाली यादें, संग के किस्से-कहानियाँ व दोस्ती को और गहरा करने का संकल्प फलता-फूलता है।
— Priyanka Gandhi Vadra (@priyankagandhi) August 19, 2024
भाई-बहन संघर्ष के साथी होते हैं, स्मृतियों के हमराही भी और संगवारी के खेवैया भी।… pic.twitter.com/4zkX1rISrN
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਇਸ ਖਾਸ ਮੌਕੇ 'ਤੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੱਤਾ। ਉਨ੍ਹਾਂ ਲਿਖਿਆ, "ਰੱਖੜੀ ਦੇ ਸ਼ੁਭ ਮੌਕੇ 'ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦੀ ਹਾਂ। ਭੈਣ-ਭਰਾ ਵਿਚਕਾਰ ਪਿਆਰ ਅਤੇ ਆਪਸੀ ਵਿਸ਼ਵਾਸ ਦੀ ਭਾਵਨਾ 'ਤੇ ਆਧਾਰਿਤ ਇਹ ਤਿਉਹਾਰ ਸਾਰੀਆਂ ਭੈਣਾਂ ਅਤੇ ਧੀਆਂ ਪ੍ਰਤੀ ਸਨੇਹ ਅਤੇ ਸਤਿਕਾਰ ਦੀ ਭਾਵਨਾ ਦਾ ਸੰਚਾਰ ਕਰਦਾ ਹੈ। ਇਸ ਤਿਉਹਾਰ ਵਾਲੇ ਦਿਨ, ਮੈਂ ਚਾਹਾਂਗੀ ਕਿ ਸਾਰੇ ਦੇਸ਼ ਵਾਸੀ ਸਾਡੇ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਦਾ ਪ੍ਰਣ ਲੈਣ।”
रक्षा बंधन के पावन अवसर पर, मैं सभी देशवासियों को हार्दिक बधाई और शुभकामनाएं देती हूं। भाई-बहन के बीच प्रेम और आपसी विश्वास की भावना पर आधारित यह त्योहार, सभी बहन-बेटियों के प्रति स्नेह और सम्मान की भावना का संचार करता है। मैं चाहूंगी कि इस पर्व के दिन, सभी देशवासी, हमारे समाज…
— President of India (@rashtrapatibhvn) August 19, 2024
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਪੋਸਟ ਕੀਤਾ, ਭੈਣ-ਭਰਾ ਵਿਚਕਾਰ ਅਥਾਹ ਪਿਆਰ ਦੇ ਪ੍ਰਤੀਕ ਤਿਉਹਾਰ ਰੱਖੜੀ 'ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਇਹ ਪਵਿੱਤਰ ਤਿਉਹਾਰ ਤੁਹਾਡੇ ਰਿਸ਼ਤਿਆਂ ਵਿੱਚ ਨਵੀਂ ਮਿਠਾਸ ਲੈ ਕੇ ਆਵੇ ਅਤੇ ਤੁਹਾਡੇ ਜੀਵਨ ਵਿੱਚ ਖੁਸ਼ੀਆਂ, ਲੈ ਕੇ ਆਵੇ।
समस्त देशवासियों को भाई-बहन के असीम स्नेह के प्रतीक पर्व रक्षाबंधन की ढेरों शुभकामनाएं। यह पावन पर्व आप सभी के रिश्तों में नई मिठास और जीवन में सुख, समृद्धि एवं सौभाग्य लेकर आए।
— Narendra Modi (@narendramodi) August 19, 2024