Haryana Cabinet Expansion: ਹਰਿਆਣਾ ਦੀ ਕੈਬਨਿਟ ਦਾ ਹੋਇਆ ਵਿਸਥਾਰ, ਅਨਿਲ ਵਿੱਜ ਦਾ ਕੱਟਿਆ ਪੱਤਾ, ਇਹ ਵਿਧਾਇਕ ਬਣੇ ਮੰਤਰੀ
Haryana Cabinet Expansion: ਅਨਿਲ ਵਿਜ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਬਾਰੇ ਜਾਣਕਾਰੀ ਨਹੀਂ ਸੀ। ਵਿਜ ਖੱਟਰ ਸਰਕਾਰ ਵਿੱਚ ਗ੍ਰਹਿ ਮੰਤਰੀ ਸਨ।
Haryana Cabinet Expansion: ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਮੰਗਲਵਾਰ (19 ਮਾਰਚ) ਨੂੰ ਮੰਤਰੀ ਮੰਡਲ ਦਾ ਵਿਸਥਾਰ ਕੀਤਾ। ਭਾਜਪਾ ਵਿਧਾਇਕ ਕਮਲ ਗੁਪਤਾ ਨੇ ਨਵੀਂ ਸਰਕਾਰ 'ਚ ਸਹੁੰ ਚੁੱਕੀ। ਕਮਲ ਗੁਪਤਾ ਹਿਸਾਰ ਤੋਂ ਵਿਧਾਇਕ ਹਨ ਅਤੇ ਖੱਟਰ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ।
VIDEO | Dr Kamal Gupta (@drkamalguptabjp) takes oath as minister in the Haryana Cabinet at an event in Chandigarh. pic.twitter.com/NxDMPBwoyc
— Press Trust of India (@PTI_News) March 19, 2024
ਕਮਲ ਗੁਪਤਾ ਤੋਂ ਬਾਅਦ ਸੀਮਾ ਤ੍ਰਿਖਾ ਅਤੇ ਮਹੀਪਾਲ ਢਾਂਡਾ ਨੇ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸਹੁੰ ਚੁੱਕੀ। ਸੀਮਾ ਫ਼ਰੀਦਾਬਾਦ ਦੇ ਬਡਖਲ ਤੋਂ ਵਿਧਾਇਕ ਹਨ, ਜਦੋਂਕਿ ਢਾਂਡਾ ਪਾਣੀਪਤ ਦਿਹਾਤੀ ਤੋਂ ਵਿਧਾਇਕ ਹਨ। ਅਨਿਲ ਵਿੱਜ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਨਹੀਂ ਮਿਲੀ ਹੈ। ਵਿਜ ਮਨੋਹਰ ਲਾਲ ਖੱਟਰ ਸਰਕਾਰ ਵਿੱਚ ਗ੍ਰਹਿ ਮੰਤਰੀ ਰਹਿ ਚੁੱਕੇ ਹਨ।
ਕੌਣ ਕਿਥੋਂ ਬਣਿਆ ਵਿਧਾਇਕ?
ਸੀਮਾ ਫਰੀਦਾਬਾਦ ਦੇ ਬਡਖਲ ਤੋਂ ਵਿਧਾਇਕ ਹਨ। ਜਦੋਂਕਿ ਢਾਂਡਾ ਪਾਣੀਪਤ ਦਿਹਾਤੀ ਤੋਂ ਵਿਧਾਇਕ ਹਨ। ਸੁਭਾਸ਼ ਸੁਧਾ ਥਾਨੇਸਰ ਤੋਂ, ਵਿਸ਼ੰਬਰ ਸਿੰਘ ਭਵਾਨੀ ਖੇੜਾ ਤੋਂ, ਅਭੇ ਸਿੰਘ ਨੰਗਲ ਚੌਧਰੀ ਤੋਂ, ਅਸੀਮ ਗੋਇਲ ਅੰਬਾਲਾ ਸ਼ਹਿਰ ਤੋਂ ਅਤੇ ਸੰਜੇ ਸਿੰਘ ਸੋਹਨਾ ਤੋਂ ਵਿਧਾਇਕ ਹਨ। ਕਮਲ ਗੁਪਤਾ ਹਿਸਾਰ ਤੋਂ ਵਿਧਾਇਕ ਹਨ ਅਤੇ ਖੱਟਰ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ: Lord Buddha Relics: ਥਾਈਲੈਂਡ ਭੇਜੇ ਸਨ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼, ਸਰਕਾਰੀ ਸਨਮਾਨਾਂ ਨਾਲ ਪਰਤੇ ਭਾਰਤ, ਜਾਣੋ ਇਤਿਹਾਸ
ਕੈਬਨਿਟ ਦੇ ਵਿਸਥਾਰ ਵਿੱਚ ਅੱਜ ਅਨਿਲ ਵਿਜ ਨੂੰ ਥਾਂ ਨਹੀਂ ਮਿਲੀ ਹੈ। ਵਿਜ ਖੱਟਰ ਸਰਕਾਰ ਵੇਲੇ ਗ੍ਰਹਿ ਮੰਤਰੀ ਰਹਿ ਚੁੱਕੇ ਹਨ। ਖੱਟਰ ਦੇ ਅਸਤੀਫ਼ੇ ਤੋਂ ਬਾਅਦ ਨਾਇਬ ਸਿੰਘ ਸੈਣੀ ਨੂੰ ਸੀਐਮ ਬਣਾਉਣ ਦੇ ਫੈਸਲੇ ਤੋਂ ਅਨਿਲ ਵਿਜ ਨਾਰਾਜ਼ ਸਨ। ਵਿਜ 12 ਮਾਰਚ ਨੂੰ ਸੀਐਮ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਸਨ। ਹਾਲਾਂਕਿ ਸਾਬਕਾ ਮੰਤਰੀ ਵਿਜ ਨਾਰਾਜ਼ਗੀ ਤੋਂ ਇਨਕਾਰ ਕਰਦੇ ਰਹੇ ਹਨ।
ਅੱਜ (ਮੰਗਲਵਾਰ, 19 ਮਾਰਚ) ਜਦੋਂ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਰਿਆਣਾ ਕੈਬਨਿਟ ਵਿੱਚ ਮੁੱਖ ਮੰਤਰੀ ਸਮੇਤ ਵੱਧ ਤੋਂ ਵੱਧ 14 ਮੰਤਰੀ ਹੋ ਸਕਦੇ ਹਨ। ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਦਾ ਗਠਜੋੜ ਟੁੱਟਣ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ 12 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ: Voter ID Card: ਵੋਟਰ ਕਾਰਡ ਬਣਾਉਣ ਲਈ ਕਿਹੜੇ ਦਸਤਾਵੇਜ਼ਾਂ ਦੀ ਪੈਂਦੀ ਲੋੜ, ਇੱਥੇ ਜਾਣੋ ਸਾਰੀ ਗੱਲ