(Source: ECI/ABP News/ABP Majha)
Haryana Encounter: ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਿਲ ਨਾਮੀ ਗੈਂਗਸਟਰ ਦਾ ਭਰਾ ਪੁਲਿਸ ਮੁਕਾਬਲੇ 'ਚ ਹੋਇਆ ਢੇਰ, ਇੱਕ ਹੋਰ ਬਦਮਾਸ਼ ਜ਼ਖਮੀ
Panipat News: ਸਮਾਲਖਾ ਕਸਬੇ ਦੇ ਪਿੰਡ ਢੋਡਪੁਰ ਵਿੱਚ ਪੁਲਿਸ ਮੁਕਾਬਲੇ ਵਿੱਚ ਰਾਕੇਸ਼ ਉਰਫ਼ ਰਾਕਾ ਮਾਰਿਆ ਗਿਆ। ਮ੍ਰਿਤਕ ਦਾ ਭਰਾ ਪ੍ਰਿਅਵਰਤ ਫੌਜੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁਲਜ਼ਮ ਹੈ।
Haryana News: ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਪ੍ਰਿਅਵਰਤ ਫ਼ੌਜੀ ਦਾ ਭਰਾ ਰਾਕੇਸ਼ ਉਰਫ਼ ਰਾਕਾ ਹਰਿਆਣਾ ਦੇ ਪਾਣੀਪਤ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਜਦਕਿ ਸੋਨੂੰ ਜਾਟ ਨਾਂ ਦਾ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਸਮਾਲਖਾ ਦੇ ਨਰਾਇਣ ਪਿੰਡ ਨੇੜੇ ਹੋਇਆ। ਕੁਝ ਦਿਨ ਪਹਿਲਾਂ ਰਾਕੇਸ਼ ਉਰਫ ਰਾਕਾ ਨੇ ਆਪਣੇ ਭਰਾ ਪ੍ਰਿਅਵਰਤ ਫੌਜੀ ਦੇ ਨਾਂ 'ਤੇ ਪਾਣੀਪਤ ਦੀ ਮਸ਼ਹੂਰ ਮਿਠਾਈ ਦੀ ਦੁਕਾਨ ਦੇ ਮਾਲਕ ਅਤੇ ਡੇਅਰੀ ਸੰਚਾਲਕ ਤੋਂ ਵੀ ਕਰੋੜਾਂ ਦੀ ਫਿਰੌਤੀ ਮੰਗੀ ਸੀ।
ਰਾਕਾ ਦੀ ਮੌਤ, ਬਦਮਾਸ਼ ਸੋਨੂੰ ਜ਼ਖ਼ਮੀ
ਐਸਪੀ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਸੀਆਈਏ-2 ਦੀ ਟੀਮ ਨੇ ਬਦਮਾਸ਼ ਰਾਕੇਸ਼ ਉਰਫ਼ ਰਾਕੂ ਅਤੇ ਸੋਨੂੰ ਨਾਲ ਐਨਕਾਊਂਟਰ ਕੀਤਾ ਸੀ। ਬਦਮਾਸ਼ ਜਬਰੀ ਵਸੂਲੀ ਅਤੇ ਕੇਸ ਵਿੱਚ ਸ਼ਾਮਲ ਸਨ। ਕੁਝ ਦਿਨ ਪਹਿਲਾਂ ਦੋਵਾਂ ਨੇ ਕਾਰ ਸਵਾਰ ਵਿਅਕਤੀ 'ਤੇ ਵੀ ਗੋਲੀਆਂ ਚਲਾਈਆਂ ਸਨ। ਦੋਵਾਂ ਦੀ ਪਛਾਣ ਸੀਸੀਟੀਵੀ ਫੁਟੇਜ ਤੋਂ ਹੋਈ ਹੈ। ਰਾਕੇਸ਼ ਉਰਫ ਰਾਕਾ ਦੀ ਮੌਤ ਹੋ ਗਈ ਅਤੇ ਬਦਮਾਸ਼ ਸੋਨੂੰ ਉਰਫ ਪ੍ਰਵੀਨ ਵਾਸੀ ਸਿਧਾਰਥ ਨਗਰ ਪਾਣੀਪਤ ਜ਼ਖਮੀ ਹੋ ਗਿਆ।
ਜਿਸ ਦਾ ਇਲਾਜ ਪਾਣੀਪਤ ਦੇ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਮ੍ਰਿਤਕ ਰਾਕੇਸ਼ ਉਰਫ਼ ਰਾਕੂ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮੋਰਚਰੀ 'ਚ ਰਖਵਾਇਆ ਗਿਆ ਹੈ।
ਮੁਲਜ਼ਮਾਂ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ
ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਬਿਨਾਂ ਨੰਬਰ ਪਲੇਟ ਵਾਲੀ ਸਿਲਵਰ ਗੱਡੀ 'ਚ ਜਾ ਰਹੇ ਸਨ। ਸੀਆਈਏ ਦੀ ਟੀਮ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਜਦੋਂ ਇਹ ਬਦਮਾਸ਼ ਦੋਧਪੁਰ ਮੋੜ ਤੋਂ ਨਰਾਇਣ ਰੋਡ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਜਿਸ 'ਤੇ ਸੀਆਈਏ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਬਦਮਾਸ਼ਾਂ ਨੇ ਗੋਲੀਬਾਰੀ ਜਾਰੀ ਰੱਖੀ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਦੋਵੇਂ ਬਦਮਾਸ਼ਾਂ ਨੂੰ ਗੋਲੀ ਮਾਰ ਦਿੱਤੀ ਗਈ।
ਗੈਂਗਸਟਰ ਪ੍ਰਿਅਵਰਤ ਫੌਜੀ ਸੀਆਈਏ ਰਿਮਾਂਡ 'ਤੇ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ੀ ਪ੍ਰਿਅਵਰਤ ਫੌਜੀ ਰਾਕੇਸ਼ ਉਰਫ ਰਾਕੂ ਦਾ ਭਰਾ ਹੈ। CIA ਨੇ ਕੁਰੂਕਸ਼ੇਤਰ 'ਚ ਸੰਜੇ ਬੂਰਾ 'ਤੇ ਗੋਲੀਬਾਰੀ ਮਾਮਲੇ 'ਚ ਗੈਂਗਸਟਰ ਪ੍ਰਿਅਵਰਤ ਫੌਜੀ ਨੂੰ 6 ਦਿਨ ਦੇ ਰਿਮਾਂਡ 'ਤੇ ਲਿਆ ਹੈ। ਇਸ ਤੋਂ ਪਹਿਲਾਂ ਵੀ ਪ੍ਰਿਅਵਰਤ ਫੌਜੀ ਖਿਲਾਫ ਪੰਜਾਬ ਅਤੇ ਹਰਿਆਣਾ 'ਚ ਕਈ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ।