ਪੜਚੋਲ ਕਰੋ
Advertisement
ਦਿੱਲੀ-ਐਨਸੀਆਰ 'ਚ ਜ਼ਹਿਰੀਲੀ ਹਵਾ ਦੀ ਮਾਰ, ਔਡ-ਈਵਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ
ਇੱਕ ਵਾਰ ਫੇਰ ਦਿੱਲੀ-ਐਨਸੀਆਰ 'ਚ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਪ੍ਰਦੁਸ਼ਣ ਦੇ ਖਤਰਨਾਕ ਪੱਧਰ 'ਤੇ ਹੈ। ਦਿੱਲੀ ਦੇ ਨਰੇਲਾ ਖੇਤਰ 'ਚ AQI 800 ਤੋਂ ਪਾਰ ਚਲਾ ਗਿਆ ਹੈ। ਵੱਧ ਰਹੇ ਪ੍ਰਦੁਸ਼ਣ ਕਾਰਨ ਸਕੂਲ ਅੱਜ ਵੀ ਬੰਦ ਰਹਿਣਗੇ।
ਨਵੀਂ ਦਿੱਲੀ: ਇੱਕ ਵਾਰ ਫੇਰ ਦਿੱਲੀ-ਐਨਸੀਆਰ 'ਚ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਪ੍ਰਦੁਸ਼ਣ ਦੇ ਖਤਰਨਾਕ ਪੱਧਰ 'ਤੇ ਹੈ। ਦਿੱਲੀ ਦੇ ਨਰੇਲਾ ਖੇਤਰ 'ਚ AQI 800 ਤੋਂ ਪਾਰ ਚਲਾ ਗਿਆ ਹੈ। ਵੱਧ ਰਹੇ ਪ੍ਰਦੁਸ਼ਣ ਕਾਰਨ ਸਕੂਲ ਅੱਜ ਵੀ ਬੰਦ ਰਹਿਣਗੇ। ਦਵਾਰਕਾ 'ਚ ਏਕਿਯਊਆਈ 496 ਅਤੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਏਕਿਯਊਆਈ 492 ਦਰਜ ਕੀਤਾ ਗਿਆ।
ਪ੍ਰਦੁਸ਼ਣ ਨਾਲ ਨਜਿੱਠਣ ਲਈ ਕੇਜਰੀਵਾਲ ਸਰਕਾਰ ਨੇ 4 ਨਵੰਬਰ ਤੋਂ ਔਡ-ਈਵਨ ਯੋਜਨਾ ਸ਼ੁਰੂ ਕੀਤੀ, ਜਿਸ ਦੀ ਸੁਣਵਾਈ ਅੱਜ ਸੁਪਰੀਮ ਕੋਰਟ 'ਚ ਹੋਣੀ ਹੈ। ਸੁਪਰੀਮ ਕੋਰਟ 'ਚ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਔਡ-ਈਵਨ ਯੋਜਨਾ ਨੂੰ ਮਨਮਾਨੀ ਅਤੇ ਰੁਜ਼ਗਾਰ ਦੇ ਬੁਨਿਆਦੀ ਅਧਿਕਾਰ 'ਚ ਰੁਕਾਵਟ ਦੱਸਿਆ ਗਿਆ ਹੈ।
ਅਦਾਲਤ ਨੇ ਦਿੱਲੀ ਸਰਕਾਰ ਨੂੰ ਪੁੱਛਿਆ ਹੈ ਕਿ ਕੀ ਇਸ ਯੋਜਨਾ ਨਾਲ ਪ੍ਰਦੂਸ਼ਣ ਘੱਟ ਹੋਇਆ ਹੈ। ਇਸ ਤੋਂ ਇਲਾਵਾ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਵੀ ਜਵਾਬ ਦੇਣਾ ਪਏਗਾ ਕਿ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੀ ਕਦਮ ਚੁੱਕੇ ਜਾਣ।
ਦਿੱਲੀ ਵਿੱਚ ਅੱਜ ਆਡ ਦਾ ਆਖਰੀ ਦਿਨ ਵੀ ਹੈ। ਕੇਜਰੀਵਾਲ ਨੇ ਨਿਸ਼ਚਤ ਤੌਰ 'ਤੇ ਇਸਨੂੰ ਅੱਗੇ ਲਿਜਾਣ ਦਾ ਸੰਕੇਤ ਦਿੱਤਾ ਸੀ ਪਰ ਇਸ ‘ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਹ ਨਿਯਮ 4 ਨਵੰਬਰ ਤੋਂ ਅੱਜ ਤੱਕ ਲਾਗੂ ਕੀਤਾ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਸਿਹਤ
Advertisement