'ਡਾਕਟਰਾਂ ਦੀ ਸੁਰੱਖਿਆ ਲਈ ਬਣੇਗੀ National Task Force', CJI ਨੇ ਡਾਕਟਰਾਂ ਦੀ ਹੜਤਾਲ ਨੂੰ ਲੈਕੇ ਆਖੀ ਵੱਡੀ ਗੱਲ
Kolkata Doctor Murder Case: ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਦਾ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਹੈ। ਇਸ ਮਾਮਲੇ 'ਚ SC 'ਚ ਸੁਣਵਾਈ ਹੋਈ।
Kolkata Doctor Murder Case: ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਹੈ। ਇਸ ਮਾਮਲੇ 'ਚ SC 'ਚ ਸੁਣਵਾਈ ਹੋਈ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ।
'ਡਾਕਟਰਾਂ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ'
ਇਸ ਮਾਮਲੇ ਦੀ ਸੁਣਵਾਈ ਦੌਰਾਨ ਸੀਜੇਆਈ ਨੇ ਕਿਹਾ, 'ਅਸੀਂ ਖੁਦ ਨੋਟਿਸ ਲੈਣ ਦਾ ਫੈਸਲਾ ਕਿਉਂ ਕੀਤਾ, ਜਦਕਿ HC ਇਸ ਦੀ ਸੁਣਵਾਈ ਕਰ ਰਿਹਾ ਸੀ। ਕਿਉਂਕਿ ਇਹ ਸਿਰਫ਼ ਕੋਲਕਾਤਾ ਦੇ ਹਸਪਤਾਲ 'ਚ ਹੋਏ ਘਿਨੌਣੇ ਕਤਲ ਦਾ ਮਾਮਲਾ ਨਹੀਂ ਹੈ, ਸਗੋਂ ਇਹ ਚਿੰਤਾ ਦਾ ਵਿਸ਼ਾ ਵੀ ਹੈ। ਪੂਰੇ ਭਾਰਤ ਵਿੱਚ ਡਾਕਟਰਾਂ ਦੀ ਸੁਰੱਖਿਆ ਇੱਕ ਪ੍ਰਣਾਲੀਗਤ ਮੁੱਦਾ ਹੈ।
ਸੁਪਰੀਮ ਕੋਰਟ ਨੇ ਚੁੱਕੇ ਸਵਾਲ
ਸੁਣਵਾਈ ਦੌਰਾਨ, SC ਨੇ ਜਾਂਚ 'ਤੇ ਸਵਾਲ ਖੜ੍ਹੇ ਕਰਦਿਆਂ ਹੋਇਆਂ ਕਿਹਾ, 'ਗੁਨਾਹ ਦਾ ਪਤਾ ਲੱਗਣ ਤੋਂ ਬਾਅਦ, ਪ੍ਰਿੰਸੀਪਲ ਨੇ ਇਸ ਨੂੰ ਖੁਦਕੁਸ਼ੀ ਦੱਸਿਆ ਸੀ। ਇਸ ਮਾਮਲੇ ਦੀ ਐਫਆਈਆਰ ਵੀ ਦੇਰ ਨਾਲ ਦਰਜ ਕੀਤੀ ਗਈ। ਕੀ ਐਫਆਈਆਰ ਵਿੱਚ ਇਸ ਨੂੰ ਕਤਲ ਕਿਹਾ ਗਿਆ ਸੀ? ਇਸ ਦੌਰਾਨ ਪੱਛਮੀ ਬੰਗਾਲ ਸਰਕਾਰ ਦੇ ਵਕੀਲ ਕਪਿਲ ਸਿੱਬਲ ਨੇ ਕਿਹਾ, 'ਇਹ ਗਲਤ ਹੈ। ਇਸ ਨੂੰ Unnatural Death ਕਿਹਾ ਗਿਆ ਸੀ।
ਰਾਸ਼ਟਰੀ ਟਾਸਕ ਫੋਰਸ ਬਣਾਈ ਜਾਵੇਗੀ
ਇਸ ਸੁਣਵਾਈ ਦੌਰਾਨ ਸੀਜੇਆਈ ਨੇ ਆਦੇਸ਼ ਦਿੰਦਿਆਂ ਹੋਇਆਂ ਕਿਹਾ, 'ਅਸੀਂ ਇੱਕ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕਰ ਰਹੇ ਹਾਂ ਜਿਸ ਵਿੱਚ ਵੱਖ-ਵੱਖ History ਵਾਲੇ ਡਾਕਟਰ ਹੋਣਗੇ ਜੋ ਪੂਰੇ ਭਾਰਤ ਵਿੱਚ ਅਪਣਾਏ ਜਾਣ ਵਾਲੇ ਤਰੀਕਿਆਂ ਦਾ ਸੁਝਾਅ ਦੇਣਗੇ ਤਾਂ ਜੋ ਕੰਮ ਦੀ ਸੁਰੱਖਿਆ ਦੀ ਸਥਿਤੀ ਬਣੀ ਰਹੇ ਅਤੇ ਨੌਜਵਾਨ ਜਾਂ ਮੱਧ-ਉਮਰ ਦੇ ਡਾਕਟਰ ਆਪਣੇ ਕੰਮ ਦੇ ਮਾਹੌਲ ਵਿੱਚ ਸੁਰੱਖਿਅਤ ਰਹਿਣ।
CBI ਤੋਂ ਮੰਗੀ ਸਟੇਟਸ ਰਿਪੋਰਟ
ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਬੈਂਚ ਨੇ ਕਿਹਾ, 'ਜਦੋਂ 7000 ਲੋਕ ਹਸਪਤਾਲ 'ਚ ਦਾਖ਼ਲ ਹੋਏ ਤਾਂ ਪੁਲਿਸ ਕੀ ਕਰ ਰਹੀ ਸੀ। ਇਹ ਬਹੁਤ ਗੰਭੀਰ ਘਟਨਾ ਹੈ। ਅਸੀਂ ਸੀਬੀਆਈ ਤੋਂ ਸਟੇਟਸ ਰਿਪੋਰਟ ਚਾਹੁੰਦੇ ਹਾਂ।