ਪੜਚੋਲ ਕਰੋ
Advertisement
ਹਿੰਦੂ ਮੁੰਡਿਆਂ ਨੇ ਕਤਲ ਕੀਤੀ ਗਾਂ!
ਗੋਂਡਾ: ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ 'ਚ ਇੱਕ ਗਾਂ ਦੇ ਕਤਲ ਮਾਮਲੇ 'ਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਹਿੰਦੂ ਭਾਈਚਾਰੇ ਨਾਲ ਸਬੰਧਤ ਹਨ। ਪੁਲਿਸ ਮੁਤਾਬਕ ਇਸ ਕਤਲ ਨੂੰ ਸਾਜ਼ਿਸ਼ ਤਹਿਤ ਅੰਜ਼ਾਮ ਦਿੱਤਾ ਗਿਆ ਹੈ।
ਗੋਂਡਾ ਦੇ ਐਸਪੀ ਉਮੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਕਟਰਾ ਬਾਜ਼ਾਰ ਦੇ ਭਟਪੁਰਵਾ ਪਿੰਡ 'ਚ ਐਤਵਾਰ ਰਾਤ ਕੁਝ ਬੰਦੇ ਗਣੇਸ਼ ਪ੍ਰਸ਼ਾਦ ਨਾਂ ਦੇ ਬੰਦੇ ਦੀ ਵੱਛੀ ਖੋਲ੍ਹ ਕੇ ਲੈ ਗਏ। ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। ਪਿੰਡ ਦੇ ਲੋਕਾਂ ਨੇ ਹੀ ਰਾਮਸੇਵਕ ਤੇ ਮੰਗਲ ਨੂੰ ਭੱਜਦੇ ਹੋਏ ਵੇਖਿਆ। ਅਗਲੇ ਦਿਨ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।
ਉਮੇਸ਼ ਸਿੰਘ ਮੁਤਾਬਕ ਗਾਂ ਦੇ ਗਾਇਬ ਹੋਣ ਤੇ ਉਸ ਦੇ ਕਤਲ ਤੋਂ ਬਾਅਦ ਪਿੰਡ 'ਚ ਤਣਾਅ ਵਾਲਾ ਮਾਹੌਲ ਬਣ ਗਿਆ। ਮੁਲਜ਼ਮਾਂ ਨਾਲ ਗੱਲਬਾਤ ਤੋਂ ਅਜਿਹਾ ਲੱਗਾ ਕਿ ਇਨ੍ਹਾਂ ਲੋਕਾਂ ਨੇ ਸਾਜ਼ਿਸ਼ ਤਹਿਤ ਵੱਛੀ ਦਾ ਕਤਲ ਕੀਤਾ ਸੀ। ਗਾਂ ਦੇ ਕਤਲ ਤੋਂ ਬਾਅਦ ਹਾਲਾਤ ਖਰਾਬ ਹੋ ਗਏ ਤੇ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕਰਨੀ ਪਈ। ਐਸਪੀ ਨੇ ਦੱਸਿਆ ਕਿ ਫਿਲਹਾਲ ਜਾਂਚ ਚੱਲ ਰਹੀ ਹੈ, ਇਸ ਤੋਂ ਬਾਅਦ ਸਾਰੇ ਮਾਮਲੇ ਦਾ ਖੁਲਾਸਾ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement