ਪੜਚੋਲ ਕਰੋ
Advertisement
ਇਨ੍ਹਾਂ ਸੂਬਿਆਂ ’ਚ ਆ ਸਕਦਾ ਹੈ ਤੂਫ਼ਾਨ, UP ’ਚ 3 ਮੌਤਾਂ
ਨਵੀਂ ਦਿੱਲੀ: ਕੱਲ੍ਹ ਰਾਤ ਆਈ ਹਨ੍ਹੇਰੀ ਤੇ ਮੀਂਹ ਕਾਰਨ ਉੱਤਰ ਪ੍ਰਦੇਸ਼ (ਯੂਪੀ) ਦੇ ਫਿਰੋਜ਼ਾਬਾਦ ਵਿੱਚ 3 ਜਣਿਆਂ ਦੀ ਮੌਤ ਹੋ ਗਈ। ਮੌਸਮ ਵਿਭਾਗ ਨੇ ਪੱਛਮੀ ਉੱਤਰ ਪ੍ਰਦੇਸ਼, ਉੜੀਸਾ ਤੇ ਪੱਛਮ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਹਨ੍ਹੇਰੀ-ਮੀਂਹ ਆਉਣ ਦੀ ਚੇਤਾਵਨੀ ਦਿੱਤੀ ਹੈ।
ਹਨ੍ਹੇਰੀ ’ਚ ਬਿਜਲੀ ਹੋਈ ਬੰਦਨੋਇਡਾ ਤੇ ਗਰੇਟਰ ਨੋਇਡਾ ਵਿੱਚ ਧੂੜ ਭਰੀ ਹਨ੍ਹੇਰੀ ਚੱਲੀ। ਇਸ ਕਾਰਨ ਬਿਜਲੀ ਮਹਿਕਮੇ ਨੇ ਕਿਸੀ ਦੁਰਘਟਨਾ ਤੋਂ ਬਚਣ ਲਈ ਸ਼ਹਿਰ ਦੀ ਬਿਜਲੀ ਗੁੱਲ ਕਰ ਦਿੱਤੀ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲ ਆਈ। ਸਾਈਬਰ ਸ਼ਹਿਰ ਗੁਰੂਗਰਾਮ ਵਿੱਚ ਇੱਕਦਮ ਚੱਲੀ ਧੂੜ ਵਾਲੀ ਹਨ੍ਹੇਰੀ ਨੇ ਵੀ ਜਨਜੀਵਨ ਪ੍ਰਭਾਵਿਤ ਕੀਤਾ। ਦਿੱਲੀ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਪਿਛਲੇ ਹਫ਼ਤੇ ਤੂਫਾਨ ਨਿੱਚ 18 ਜਣਿਆਂ ਦੀ ਮੌਤ ਹੋ ਗਈ ਤੇ 27 ਹੋਰ ਜ਼ਖ਼ਮੀ ਹੋ ਗਏ ਸੀ। ਪਿਛਲੇ ਬੁੱਧਵਾਰ ਇਟਾਵਾ ’ਚ ਪੰਜ, ਮਥੁਰਾ, ਅਲੀਗੜ ਤੇ ਆਗਰਾ ਵਿੱਚ 3-3, ਫਿਰੋਜ਼ਾਬਾਦ ਵਿੱਚ ‘ਚ ਦੋ ਅਤੇ ਹਾਥਰਸ ਤੇ ਕਾਨਪੁਰ ਦੇਹਾਤ ਵਿੱਚ 1-1 ਮੌਤ ਹੋਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement