ਕੋਰੋਨਾ ਨਿਯਮ ਲਾਗੂ ਕਰਾਉਣ ਲਈ ਗਰਭਵਤੀ DSP ਨੇ ਚੁੱਕੀ ਡਾਂਗ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਇੱਕ ਵੀਡੀਓ ਛੱਤੀਸਗੜ੍ਹ ਤੋਂ ਵਾਇਰਲ ਹੋ ਰਹੀ ਹੈ। ਇੱਥੇ ਗਰਭਵਤੀ ਡੀਐਸਪੀ ਭਰੀ ਗਰਮੀ ਵਿੱਚ ਡਿਊਟੀ ਉੱਤੇ ਤਾਇਨਾਤ ਹੋ ਕੇ ਲੋਕਾਂ ਨੂੰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਵਾਉਣ ਵਿੱਚ ਜੁਟੀ ਹੈ।
ਰਾਏਪੁਰ: ਦੇਸ਼ ਵਿੱਚ ਕੋਰੋਨਾ ਦੇ ਚੱਲਦੇ ਬੇਹੱਦ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਕੇਂਦਰ ਸਰਕਾਰ ਸਮੇਤ ਸੂਬਾ ਸਰਕਾਰਾਂ ਤੇ ਪ੍ਰਸ਼ਾਸਨ ਕੋਰੋਨਾ ਉੱਤੇ ਰੋਕਥਾਮ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਦੇਸ਼ ਦੀ ਜਨਤਾ ਕੋਰੋਨਾ ਨਿਯਮਾਂ ਦਾ ਪਾਲਣ ਸਹੀ ਤਰੀਕੇ ਨਾਲ ਕਰੇ, ਇਸ ਉੱਤੇ ਤਰੀਕੇ ਨਾਲ ਕੰਮ ਜਾਰੀ ਹੈ।
ਉੱਥੇ ਹੀ ਹੁਣ ਇੱਕ ਵੀਡੀਓ ਛੱਤੀਸਗੜ੍ਹ ਤੋਂ ਵਾਇਰਲ ਹੋ ਰਹੀ ਹੈ। ਇੱਥੇ ਗਰਭਵਤੀ ਡੀਐਸਪੀ ਭਰੀ ਗਰਮੀ ਵਿੱਚ ਡਿਊਟੀ ਉੱਤੇ ਤਾਇਨਾਤ ਹੋ ਕੇ ਲੋਕਾਂ ਨੂੰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਵਾਉਣ ਵਿੱਚ ਜੁਟੀ ਹੈ। ਵਾਇਰਲ ਵੀਡੀਓ ਵਿੱਚ ਸ਼ਿਲਪਾ ਸਾਹੂ ਨਾਮ ਦੀ ਇਹ ਡੀਐਸਪੀ ਹੱਥ 'ਚ ਲਾਠੀ ਲਈ ਚਿਹਰੇ ਉੱਤੇ ਮਾਸਕ ਪਹਿਨੇ ਲੋਕਾਂ ਤੋਂ ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਬੇਵਜ੍ਹਾ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕਰ ਰਹੀ ਹੈ। ਦੱਸ ਦਈਏ ਕਿ ਇਹ ਵੀਡੀਓ ਬਸਤਰ ਜ਼ਿਲ੍ਹੇ ਦੀ ਹੈ।
ਉਧਰ ਐਡੀਸ਼ਨ ਟਰਾਂਸਪੋਰਟ ਕਮਿਸ਼ਨਰ ਦੀਪਾਂਸੂ ਕਾਬਰਾ ਨੇ ਡੀਐਸਪੀ ਦੀ ਇਸ ਤਸਵੀਰ ਨੂੰ ਆਪਣੇ ਟਵਿੱਟਰ ਅਕਾਊਂਟ ਉੱਤੇ ਸ਼ੇਅਰ ਕੀਤਾ। ਉਨ੍ਹਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਤਸਵੀਰ ਦੰਤੇਵਾੜਾ ਡੀਐਸਪੀ ਸ਼ਿਲਪਾ ਸਾਹੂ ਦੀ ਹੈ। ਗਰਭਵਤੀ ਸ਼ਿਲਪਾ ਇਸ ਚਿਲਚਿਲਾਉਂਦੀ ਧੁੱਪ ਵਿੱਚ ਆਪਣੀ ਟੀਮ ਨਾਲ ਸੜਕਾਂ ਉੱਤੇ ਮੁਸਤੈਦੀ ਨਾਲ ਤਾਇਨਾਤ ਹੈ ਤੇ ਲੋਕਾਂ ਤੋਂ ਲੌਕਡਾਊਨ ਦਾ ਪਾਲਣ ਕਰਨ ਦੀ ਅਪੀਲ ਕਰ ਰਹੀ ਹੈ।
ਸਾਨੂੰ ਅਜਿਹੇ ਹੋਣਹਾਰ ਪੁਲਿਸ ਅਫਸਰਾਂ ਦੇ ਹੋਣ ਉੱਤੇ ਮਾਣ ਹੈ- ਯੂਜ਼ਰ
ਦੱਸ ਦਈਏ ਕਿ ਸ਼ਿਲਪਾ ਸਾਹੂ ਦੀ ਇਸ ਤਸਵੀਰ ਦੇ ਨਾਲ-ਨਾਲ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖ ਲੋਕਾਂ ਨੇ ਮਹਿਲਾ ਡੀਐਸਪੀ ਦੇ ਜਜ਼ਬੇ ਦੀ ਤਾਰੀਫ ਕਰਦੇ ਹੋਏ ਪ੍ਰਤੀਕਿਰਿਆ ਦਿੱਤੀ ਹੈ। ਲੋਕਾਂ ਨੇ ਕਿਹਾ, ਸਾਨੂੰ ਅਜਿਹੇ ਪੁਲਿਸ ਅਫਸਰਾਂ ਦੇ ਹੋਣ ਉੱਤੇ ਮਾਣ ਹੈ। ਇਕ ਯੂਜ਼ਰ ਨੇ ਕਿਹਾ, ਇਹ ਬੇਹੱਦ ਮਾਣ ਵਾਲੀ ਗੱਲ ਹੈ। ਨਾਲ ਹੀ ਜੇਕਰ ਜਨਤਾ ਸਮਝਦਾਰ ਹੈ ਤਾਂ ਹਰ ਕਿਸੇ ਨੂੰ ਮਾਹੌਲ ਨੂੰ ਵੇਖਦੇ ਹੋਏ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: Apple iPad Pro Launch: ਪਾਵਰਫੁੱਲ M1 ਚਿੱਪ ਦੇ ਨਾਲ ਲਾਂਚ ਹੋਇਆ iPad Pro, ਜਾਣੋ ਫੀਚਰਾਂ ਬਾਰੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904