Modi Cabinet 2021: ਮੋਦੀ ਕੈਬਨਿਟ 'ਚ 42ਫੀਸਦ ਮੰਤਰੀਆਂ 'ਤੇ ਅਪਰਾਧੀ ਕੇਸ-ADR ਦੀ ਰਿਪੋਰਟ 'ਚ ਹੈਰਾਨ ਕਰਨ ਵਾਲੇ ਖੁਲਾਸੇ
criminal cases against Modi Cabinet: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਆਪਣੀ ਕੈਪਨਿਟ 'ਚ ਵਿਸਥਾਰ ਕੀਤਾ ਹੈ, ਜਿਸ 'ਚ 43 ਫੀਸਦ ਸਾਂਸਦਾਂ ਨੂੰ ਸਹੁੰ ਚੁਕਾਈ ਗਈ।
ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਦੇ 78 ਮੰਤਰੀਆਂ ਚੋਂ 42 ਪ੍ਰਤੀਸ਼ਤ ਨੇ ਉਨ੍ਹਾਂ ਵਿਰੁੱਧ ਅਪਰਾਧਿਕ ਕੇਸ ਹੋਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਚੋਂ ਚਾਰ ‘ਤੇ ਕਤਲ ਦੀ ਕੋਸ਼ਿਸ਼ ਨਾਲ ਸਬੰਧਿਤ ਕੇਸ ਵੀ ਹਨ। ਇਹ ਜਾਣਕਾਰੀ ਏਡੀਆਰ ਦੀ ਰਿਪੋਰਟ ਤੋਂ ਸਾਹਮਣੇ ਆਈ ਹੈ। ਬੁੱਧਵਾਰ ਨੂੰ 15 ਕੈਬਨਿਟ ਮੰਤਰੀਆਂ ਅਤੇ 28 ਰਾਜ ਮੰਤਰੀਆਂ ਨੇ ਸਹੁੰ ਚੁਕਾਈ ਗਈ, ਜਿਸ ਨਾਲ ਮੰਤਰੀ ਮੰਡਲ ਦੇ ਕੁੱਲ ਮੈਂਬਰਾਂ ਦੀ ਗਿਣਤੀ 78 ਹੋ ਗਈ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਨੇ ਚੋਣ ਹਲਫਨਾਮੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਸਾਰੇ ਮੰਤਰੀਆਂ ਚੋਂ 33 ਫੀਸਦ (42) ਨੇ ਆਪਣੇ ਖਿਲਾਫ ਅਪਰਾਧਿਕ ਕੇਸ ਹੋਣ ਦੀ ਰਿਪੋਰਟ ਕੀਤੀ। ਤਕਰੀਬਨ 24 ਜਾਂ 31 ਫੀਸਦ ਮੰਤਰੀਆਂ ਨੇ ਗੰਭੀਰ ਅਪਰਾਧਿਕ ਕੇਸ ਜਿਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਜਿਹੇ ਗੰਭੀਰ ਮਾਮਲੇ ਸ਼ਾਨਲ ਹਨ।
ਗ੍ਰਹਿ ਰਾਜ ਮੰਤਰੀ ਬਣੇ ਕੋਚ ਬਿਹਾਰ ਹਲਕੇ ਦੇ ਨਿਸ਼ਿਤ ਪ੍ਰਮਾਣਿਕ ਨੇ ਆਪਣੇ ਖ਼ਿਲਾਫ਼ ਕਤਲ ਦਾ ਕੇਸ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਉਹ 35 ਸਾਲ ਦੀ ਉਮਰ ਵਿੱਚ ਮੰਤਰੀ ਮੰਡਲ ਦਾ ਸਭ ਤੋਂ ਛੋਟਾ ਚਿਹਰਾ ਵੀ ਹੈ।
ਚਾਰ ਮੰਤਰੀਆਂ ‘ਤੇ ਕਤਲ ਦੀ ਕੋਸ਼ਿਸ਼ ਦਾ ਇਲਜ਼ਾਮ
ਚਾਰ ਮੰਤਰੀਆਂ ਨੇ ਕਤਲ ਦੀ ਕੋਸ਼ਿਸ਼ ਨਾਲ ਜੁੜੇ ਕੇਸਾਂ ਦਾ ਐਲਾਨ ਕੀਤਾ ਹੈ। ਇਹ ਮੰਤਰੀ ਜੌਨ ਬਾਰਲਾ, ਪ੍ਰਮਾਣਿਕ, ਪੰਕਜ ਚੌਧਰੀ ਅਤੇ ਵੀ ਮੁਰਲੀਧਰਨ ਹਨ। ਇਸ ਦੇ ਨਾਲ ਹੀ ਵਿਸ਼ਲੇਸ਼ਣ ਕੀਤੇ ਗਏ ਮੰਤਰੀਆਂ ਚੋਂ 70 (90 ਪ੍ਰਤੀਸ਼ਤ) ਕਰੋੜਪਤੀ ਹਨ ਅਤੇ ਪ੍ਰਤੀ ਮੰਤਰੀ ਦੀ ਔਸਤ ਜਾਇਦਾਦ 16.24 ਕਰੋੜ ਰੁਪਏ ਹੈ।
ਨਾਲ ਹੀ ਚਾਰ ਮੰਤਰੀਆਂ ਨੇ 50 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਜ਼ਿਕਰ ਕੀਤਾ ਹੈ। ਇਹ ਮੰਤਰੀ ਜੋਤੀਰਾਦਿੱਤਿਆ ਸਿੰਧੀਆ, ਪਿਯੂਸ਼ ਗੋਇਲ, ਨਾਰਾਇਣ ਟੀਟੂ ਰਾਣੇ ਅਤੇ ਰਾਜੀਵ ਚੰਦਰਸ਼ੇਖਰ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904