ਪੜਚੋਲ ਕਰੋ
Advertisement
ਪੀੜਤਾਂ ਲਈ ਫਿਰ ਬਹੁੜੇ ਸਿੱਖ, ਜਾਮੀਆ ਪ੍ਰਦਰਸ਼ਨਕਾਰੀਆਂ ਲਈ 'ਗੁਰੂ ਕਾ ਲੰਗਰ'
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ‘ਤੇ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ ‘ਚ ਸੈਂਕੜੇ ਲੋਕ ਦਿੱਲੀ ਦੇ ਇੰਡੀਆ ਗੇਟ ‘ਤੇ ਇਕੱਠਾ ਹੋਏ। ਇਸ ਦੌਰਾਨ ਉੱਥੇ ਮੌਜੂਦ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਨੇ ਚਾਹ ਪਿਲਾਈ।
ਨਵੀਂ ਦਿੱਲੀ: ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ‘ਤੇ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ ‘ਚ ਸੈਂਕੜੇ ਲੋਕ ਦਿੱਲੀ ਦੇ ਇੰਡੀਆ ਗੇਟ ‘ਤੇ ਇਕੱਠਾ ਹੋਏ। ਇਸ ਦੌਰਾਨ ਉੱਥੇ ਮੌਜੂਦ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਨੇ ਚਾਹ ਪਿਲਾਈ। ਚਾਹ ਪਿਲਾਉਂਦੇ ਹੋਏ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਾਈਰਲ ਹੁੰਦੇ ਹੀ ਲੋਕ ਸਿੱਖਾਂ ਦੀ ਜੰਮਕੇ ਤਾਰੀਫ ਕਰ ਰਹੇ ਹਨ।
ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੇ ਇਸ ਕੰਮ ਦੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਖੂਬ ਸ਼ਲਾਘਾ ਹੋ ਰਹੀ ਹੈ। ਇਸ ਵੀਡੀਓ ਦੇ ਵਾਈਰਲ ਹੋਣ ਤੋਂ ਬਾਅਦ ਨੈਟੀਜ਼ਨਸ ਨੇ ਮਾਈਕਰੋ-ਬਲੌਗਿੰਗ ਸਾਈਟ ‘ਤੇ ਇਸ ‘ਤੇ ਕੁਮੈਂਟ ਕਰ ਖੂਬ ਤਾਰੀਫ ਕੀਤੀ ਹੈ। ਲੋਕਾਂ ਨੇ ਇਸ ਤਰ੍ਹਾਂ ਆਪਣਾ ਸਮੱਰਥਨ ਦੇਣ ਦੇ ਨਾਲ ਭਾਈਚਾਰੇ ਦੇ ਵਧਣ ਦੀ ਗੱਲ ਕੀਤੀ ਹੈ।
ਦਿੱਲੀ ਦੇ ਇੰਡੀਆ ਗੇਟ ‘ਤੇ ਰਾਤ ਕਰੀਬ ਦਸ ਵਜੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਚਾਹ ਪਿਲਾਈ। ਇਸ ਦੇ ਨਾਲ ਹੀ ਇੰਟਰਨੈੱਟ ‘ਤੇ ਵਾਇਰਲ ਵੀਡੀਓ ‘ਚ ਇੱਕ ਕੱਪਲ ਬਰਿਆਨੀ ਦੇ ਪੈਕੇਟ ਵੰਡਦਾ ਵੀ ਨਜ਼ਰ ਆ ਰਿਹਾ ਹੈ। ਜਿਨ੍ਹਾਂ ਨੂੰ ਦੇਖ ਲੋਕਾਂ ਨੇ ਇਨ੍ਹਾਂ ਦੀ ਖੂਬ ਸ਼ਲਾਘਾ ਕੀਤੀ ਹੈ। ਇਸ ਵੀਡੀਓ ‘ਤੇ ਇੱਕ ਯੂਜ਼ਰ ਨੇ ਲਿਖਿਆ, “ਇਹ ਸਰਕਾਰ ਇਸ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇਸ ਭਾਵਨਾ ਨੂੰ ਮਾਰਨਾ ਚਾਹੁੰਦੇ ਹਨ, ਪਰ ਅਸੀਂ ਭਾਰਤ ਦੇ ਲੋਕ ਅਜਿਹਾ ਨਹੀਂ ਹੋਣ ਦਿਆਂਗੇ। ਅਸੀਂ ਉਨ੍ਹਾਂ ਜ਼ਹਿਰ ਉਗਲਣ ਵਾਲੇ ਲੋਕਾਂ ਦੇ ਖਿਲਾਫ ਹਾਂ ਜੋ ਫੁੱਟ ਪਾਉਣ ਤੇ ਸਾਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।”In the cold nights of Delhi, Sikhs of @Khalsa_Aid are providing hot tea, chai langar to students and citizens protesting at the India Gate.#CAAProtests #CAB #Modi_Divider_In_Chief pic.twitter.com/BeNHSPeTxt#CAAProtests
— Hanief Manzoor Dar (@haniefdar) December 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement