ਲੋਕਾਂ ਨੂੰ ਝੱਲਣੀ ਪਏਗੀ ਪ੍ਰੇਸ਼ਾਨੀ, ਰੇਲਵੇ ਨੇ ਇਕੱਠੀਆਂ 36 ਟਰੇਨਾਂ ਕੀਤੀਆਂ ਰੱਦ, ਇੱਥੇ ਦੇਖੋ ਲਿਸਟ
ਕਈ ਵਾਰ ਰੇਲ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਕਿਉਂਕਿ ਰੇਲਵੇ ਵੱਲੋਂ ਕਈ ਵਾਰ ਵੱਖ-ਵੱਖ ਰੂਟਾਂ ਦੀਆਂ ਟਰੇਨਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਹਾਲ ਹੀ 'ਚ ਮਿਲੀ ਜਾਣਕਾਰੀ ਮੁਤਾਬਕ ਰੇਲਵੇ

ਭਾਰਤ 'ਚ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਯਾਤਰੀ ਰੇਲਗੱਡੀਆਂ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਦੇ ਹਨ। ਇਨ੍ਹਾਂ ਯਾਤਰੀਆਂ ਲਈ ਰੇਲਵੇ ਵੱਲੋਂ ਹਰ ਰੋਜ਼ ਹਜ਼ਾਰਾਂ ਰੇਲਗੱਡੀਆਂ ਚਲਾਈ ਜਾਂਦੀਆਂ ਹਨ। ਅਕਸਰ ਜਦੋਂ ਕਿਸੇ ਨੇ ਦੂਰ ਦੀ ਯਾਤਰਾ ਕਰਨੀ ਹੁੰਦੀ ਹੈ ਤਾਂ ਜ਼ਿਆਦਾਤਰ ਲੋਕ ਰੇਲਗੱਡੀ ਰਾਹੀਂ ਜਾਣਾ ਚਾਹੁੰਦੇ ਹਨ। ਪਰ ਹਰ ਵਾਰ ਰੇਲਗੱਡੀ ਰਾਹੀਂ ਜਾਣਾ ਫਾਇਦੇਮੰਦ ਸਾਬਤ ਨਹੀਂ ਹੁੰਦਾ। ਕਈ ਵਾਰ ਰੇਲ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਕਿਉਂਕਿ ਰੇਲਵੇ ਵੱਲੋਂ ਕਈ ਵਾਰ ਵੱਖ-ਵੱਖ ਰੂਟਾਂ ਦੀਆਂ ਟਰੇਨਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਹਾਲ ਹੀ 'ਚ ਮਿਲੀ ਜਾਣਕਾਰੀ ਮੁਤਾਬਕ ਰੇਲਵੇ ਨੇ ਛੱਤੀਸਗੜ੍ਹ ਰਾਹੀਂ ਹੋ ਕੇ ਜਾਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।
36 ਟਰੇਨਾਂ ਰੱਦ
ਦੱਖਣ ਪੂਰਬ ਮੱਧ ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ, ਬਿਲਾਸਪੁਰ-ਝਾਰਸੁਗੁੜਾ ਰੂਟ 'ਤੇ ਚੌਥੀ ਲਾਈਨ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਕਾਰਨ 11 ਅਪ੍ਰੈਲ ਤੋਂ 24 ਅਪ੍ਰੈਲ ਤੱਕ ਛੱਤੀਸਗੜ੍ਹ ਰਾਹੀਂ ਜਾਣ ਵਾਲੀਆਂ 36 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 4 ਟਰੇਨਾਂ ਦੇ ਰੂਟ ਵੀ ਡਾਈਵਰਟ ਕੀਤੇ ਗਏ ਹਨ। ਜੇ ਤੁਸੀਂ ਵੀ ਇਸ ਦੌਰਾਨ ਯਾਤਰਾ ਕਰਨ ਵਾਲੇ ਹੋ ਤਾਂ ਪਹਿਲਾਂ ਪੂਰੀ ਲਿਸਟ ਚੈੱਕ ਕਰ ਲਵੋ।
11 ਅਪ੍ਰੈਲ ਤੋਂ 24 ਅਪ੍ਰੈਲ ਤੱਕ ਰਾਇਗੜ੍ਹ ਤੋਂ ਚੱਲਣ ਵਾਲੀ 68737 ਰਾਇਗੜ੍ਹ-ਬਿਲਾਸਪੁਰ ਮੈਮੂ
11 ਅਪ੍ਰੈਲ ਤੋਂ 24 ਅਪ੍ਰੈਲ ਤੱਕ ਬਿਲਾਸਪੁਰ ਤੋਂ ਚੱਲਣ ਵਾਲੀ 68738 ਬਿਲਾਸਪੁਰ-ਰਾਇਗੜ੍ਹ ਮੈਮੂ
10 ਅਪ੍ਰੈਲ ਤੋਂ 23 ਅਪ੍ਰੈਲ ਤੱਕ ਬਿਲਾਸਪੁਰ ਤੋਂ ਚੱਲਣ ਵਾਲੀ 68736 ਬਿਲਾਸਪੁਰ-ਰਾਇਗੜ੍ਹ ਮੈਮੂ
10 ਅਪ੍ਰੈਲ ਤੋਂ 23 ਅਪ੍ਰੈਲ ਤੱਕ ਰਾਇਗੜ੍ਹ ਤੋਂ ਚੱਲਣ ਵਾਲੀ 68735 ਰਾਇਗੜ੍ਹ-ਬਿਲਾਸਪੁਰ ਮੈਮੂ
10 ਅਪ੍ਰੈਲ ਤੋਂ 23 ਅਪ੍ਰੈਲ ਤੱਕ ਟਾਟਾ ਨਗਰ ਤੋਂ ਚੱਲਣ ਵਾਲੀ 18113 ਟਾਟਾ ਨਗਰ-ਬਿਲਾਸਪੁਰ ਐਕਸਪ੍ਰੈਸ
11 ਅਪ੍ਰੈਲ ਤੋਂ 24 ਅਪ੍ਰੈਲ ਤੱਕ ਬਿਲਾਸਪੁਰ ਤੋਂ ਚੱਲਣ ਵਾਲੀ 18114 ਬਿਲਾਸਪੁਰ-ਟਾਟਾ ਨਗਰ ਐਕਸਪ੍ਰੈਸ
11 ਅਪ੍ਰੈਲ ਤੋਂ 24 ਅਪ੍ਰੈਲ ਤੱਕ ਟਾਟਾ ਨਗਰ ਤੋਂ ਚੱਲਣ ਵਾਲੀ 18109 ਟਾਟਾ ਨਗਰ-ਨੇਤਾ ਸੁਭਾਸ਼ ਚੰਦਰ ਬੋਸ (ਇਤਵਾਰੀ) ਐਕਸਪ੍ਰੈਸ
11 ਅਪ੍ਰੈਲ ਤੋਂ 24 ਅਪ੍ਰੈਲ ਤੱਕ ਨੇਤਾ ਸੁਭਾਸ਼ ਚੰਦਰ ਬੋਸ (ਇਤਵਾਰੀ) ਤੋਂ ਚੱਲਣ ਵਾਲੀ 18110 ਸੁਭਾਸ਼ ਚੰਦਰ ਬੋਸ (ਇਤਵਾਰੀ)-ਟਾਟਾ ਨਗਰ ਐਕਸਪ੍ਰੈਸ
6 ਅਪ੍ਰੈਲ ਅਤੇ 23 ਅਪ੍ਰੈਲ ਨੂੰ ਸੰਤਰਾ ਗਾਚੀ ਤੋਂ ਚੱਲਣ ਵਾਲੀ 20828 ਸੰਤਰਾ ਗਾਚੀ-ਜਬਲਪੁਰ ਐਕਸਪ੍ਰੈਸ
17 ਅਪ੍ਰੈਲ ਅਤੇ 24 ਅਪ੍ਰੈਲ ਨੂੰ ਜਬਲਪੁਰ ਤੋਂ ਚੱਲਣ ਵਾਲੀ 20827 ਜਬਲਪੁਰ-ਸੰਤਰਾ ਗਾਚੀ ਐਕਸਪ੍ਰੈਸ
11 ਅਪ੍ਰੈਲ, 15 ਅਪ੍ਰੈਲ, 18 ਅਪ੍ਰੈਲ, 22 ਅਪ੍ਰੈਲ ਅਤੇ 25 ਅਪ੍ਰੈਲ ਨੂੰ ਦਰਭੰਗਾ ਤੋਂ ਚੱਲਣ ਵਾਲੀ 17008 ਦਰਭੰਗਾ-ਸਿਕੰਦਰਾਬਾਦ ਐਕਸਪ੍ਰੈਸ
8 ਅਪ੍ਰੈਲ, 12 ਅਪ੍ਰੈਲ, 15 ਅਪ੍ਰੈਲ, 19 ਅਪ੍ਰੈਲ ਅਤੇ 22 ਅਪ੍ਰੈਲ ਨੂੰ ਸਿਕੰਦਰਾਬਾਦ ਤੋਂ ਚੱਲਣ ਵਾਲੀ 17007 ਸਿਕੰਦਰਾਬਾਦ-ਦਰਭੰਗਾ ਐਕਸਪ੍ਰੈਸ
12 ਅਪ੍ਰੈਲ ਅਤੇ 19 ਅਪ੍ਰੈਲ ਨੂੰ ਸੰਤਰਾ ਗਾਚੀ ਤੋਂ ਚੱਲਣ ਵਾਲੀ 20822 ਸੰਤਰਾ ਗਾਚੀ-ਪੂਨੇ ਐਕਸਪ੍ਰੈਸ
14 ਅਪ੍ਰੈਲ ਅਤੇ 21 ਅਪ੍ਰੈਲ ਨੂੰ ਪੂਨੇ ਤੋਂ ਚੱਲਣ ਵਾਲੀ 20821 ਪੂਨੇ-ਸੰਤਰਾ ਗਾਚੀ ਐਕਸਪ੍ਰੈਸ
10, 14, 17 ਅਤੇ 21 ਅਪ੍ਰੈਲ ਨੂੰ ਭੁਵਨੇਸ਼ਵਰ ਤੋਂ ਚੱਲਣ ਵਾਲੀ 12880 ਭੁਵਨੇਸ਼ਵਰ-ਕੁਰਲਾ ਐਕਸਪ੍ਰੈਸ
12, 16, 19 ਅਤੇ 23 ਅਪ੍ਰੈਲ ਨੂੰ ਕੁਰਲਾ ਤੋਂ ਚੱਲਣ ਵਾਲੀ 12879 ਕੁਰਲਾ-ਭੁਵਨੇਸ਼ਵਰ ਐਕਸਪ੍ਰੈਸ
11 ਅਤੇ 18 ਅਪ੍ਰੈਲ ਨੂੰ ਬਿਲਾਸਪੁਰ ਤੋਂ ਚੱਲਣ ਵਾਲੀ 22843 ਬਿਲਾਸਪੁਰ-ਪਟਨਾ ਐਕਸਪ੍ਰੈਸ
13 ਅਤੇ 20 ਅਪ੍ਰੈਲ ਨੂੰ ਪਟਨਾ ਤੋਂ ਚੱਲਣ ਵਾਲੀ 22844 ਪਟਨਾ-ਬਿਲਾਸਪੁਰ ਐਕਸਪ੍ਰੈਸ
11 ਅਤੇ 18 ਅਪ੍ਰੈਲ ਨੂੰ ਹਾਊੜਾ ਤੋਂ ਚੱਲਣ ਵਾਲੀ 12870 ਹਾਊੜਾ-ਮੁੰਬਈ ਐਕਸਪ੍ਰੈਸ
13 ਅਤੇ 20 ਅਪ੍ਰੈਲ ਨੂੰ ਮੁੰਬਈ ਤੋਂ ਚੱਲਣ ਵਾਲੀ 12869 ਮੁੰਬਈ-ਹਾਊੜਾ ਐਕਸਪ੍ਰੈਸ
9, 10, 16 ਅਤੇ 17 ਅਪ੍ਰੈਲ ਨੂੰ ਐਲਟੀਟੀ ਤੋਂ ਚੱਲਣ ਵਾਲੀ 12151 ਐਲਟੀਟੀ-ਸ਼ਾਲੀਮਾਰ ਐਕਸਪ੍ਰੈਸ
11, 12, 18 ਅਤੇ 19 ਅਪ੍ਰੈਲ ਨੂੰ ਸ਼ਾਲੀਮਾਰ ਤੋਂ ਚੱਲਣ ਵਾਲੀ 12152 ਸ਼ਾਲੀਮਾਰ-ਐਲਟੀਟੀ ਐਕਸਪ੍ਰੈਸ
10 ਅਤੇ 17 ਅਪ੍ਰੈਲ ਨੂੰ ਹਾਊੜਾ ਤੋਂ ਚੱਲਣ ਵਾਲੀ 22894 ਹਾਊੜਾ-ਸਾਈਂ ਨਗਰ ਸ਼ਿਰਡੀ ਐਕਸਪ੍ਰੈਸ
12 ਅਤੇ 19 ਅਪ੍ਰੈਲ ਨੂੰ ਸਾਈਂ ਨਗਰ ਸ਼ਿਰਡੀ ਤੋਂ ਚੱਲਣ ਵਾਲੀ 22893 ਸਾਈਂ ਨਗਰ ਸ਼ਿਰਡੀ-ਹਾਊੜਾ ਐਕਸਪ੍ਰੈਸ
11, 12, 18 ਅਤੇ 19 ਅਪ੍ਰੈਲ ਨੂੰ ਹਟੀਆ ਤੋਂ ਚੱਲਣ ਵਾਲੀ 12812 ਹਟੀਆ-ਐਲਟੀਟੀ ਐਕਸਪ੍ਰੈਸ
13, 14, 20 ਅਤੇ 21 ਅਪ੍ਰੈਲ ਨੂੰ ਐਲਟੀਟੀ ਤੋਂ ਚੱਲਣ ਵਾਲੀ 12811 ਐਲਟੀਟੀ-ਹਟੀਆ ਐਕਸਪ੍ਰੈਸ
11 ਅਤੇ 24 ਅਪ੍ਰੈਲ ਨੂੰ ਪੂਨੇ ਤੋਂ ਚੱਲਣ ਵਾਲੀ 12129 ਪੂਨੇ-ਹਾਊੜਾ ਆਜ਼ਾਦ ਹਿੰਦ ਐਕਸਪ੍ਰੈਸ
11 ਅਤੇ 24 ਅਪ੍ਰੈਲ ਨੂੰ ਹਾਊੜਾ ਤੋਂ ਚੱਲਣ ਵਾਲੀ 12130 ਹਾਊੜਾ-ਪੂਨੇ ਆਜ਼ਾਦ ਹਿੰਦ ਐਕਸਪ੍ਰੈਸ
11 ਅਤੇ 24 ਅਪ੍ਰੈਲ ਨੂੰ ਮੁੰਬਈ ਤੋਂ ਚੱਲਣ ਵਾਲੀ 12859 ਮੁੰਬਈ-ਹਾਊੜਾ ਗੀਤਾਂਜਲੀ ਐਕਸਪ੍ਰੈਸ
11 ਅਤੇ 24 ਅਪ੍ਰੈਲ ਨੂੰ ਹਾਊੜਾ ਤੋਂ ਚੱਲਣ ਵਾਲੀ 12860 ਹਾਊੜਾ-ਮੁੰਬਈ ਗੀਤਾਂਜਲੀ ਐਕਸਪ੍ਰੈਸ
10, 12, 17 ਅਤੇ 19 ਅਪ੍ਰੈਲ ਨੂੰ ਹਾਊੜਾ ਤੋਂ ਚੱਲਣ ਵਾਲੀ 12222 ਹਾਊੜਾ-ਪੂਨੇ ਦੁਰੰਤੋ ਐਕਸਪ੍ਰੈਸ
12, 14, 19 ਅਤੇ 21 ਅਪ੍ਰੈਲ ਨੂੰ ਪੂਨੇ ਤੋਂ ਚੱਲਣ ਵਾਲੀ 12221 ਪੂਨੇ-ਹਾਊੜਾ ਦੁਰੰਤੋ ਐਕਸਪ੍ਰੈਸ
9, 10, 16 ਅਤੇ 17 ਅਪ੍ਰੈਲ ਨੂੰ ਪੋਰਬੰਦਰ ਤੋਂ ਚੱਲਣ ਵਾਲੀ 12905 ਪੋਰਬੰਦਰ-ਸ਼ਾਲੀਮਾਰ ਐਕਸਪ੍ਰੈਸ
11, 12, 18 ਅਤੇ 19 ਅਪ੍ਰੈਲ ਨੂੰ ਸ਼ਾਲੀਮਾਰ ਤੋਂ ਚੱਲਣ ਵਾਲੀ 12906 ਸ਼ਾਲੀਮਾਰ-ਪੋਰਬੰਦਰ ਐਕਸਪ੍ਰੈਸ
11, 12, 14, 15, 18, 19, 21 ਅਤੇ 22 ਅਪ੍ਰੈਲ ਨੂੰ ਐਲਟੀਟੀ ਤੋਂ ਚੱਲਣ ਵਾਲੀ 12101 ਐਲਟੀਟੀ-ਸ਼ਾਲੀਮਾਰ ਗਿਆਨੇਸ਼ਵਰੀ ਐਕਸਪ੍ਰੈਸ
13, 14, 16, 17, 20, 21, 23 ਅਤੇ 24 ਅਪ੍ਰੈਲ ਨੂੰ ਸ਼ਾਲੀਮਾਰ ਤੋਂ ਚੱਲਣ ਵਾਲੀ 12102 ਸ਼ਾਲੀਮਾਰ-ਐਲਟੀਟੀ ਗਿਆਨੇਸ਼ਵਰੀ ਐਕਸਪ੍ਰੈਸ





















