ਪੜਚੋਲ ਕਰੋ
ਫ਼ਿਲਮੀ ਅਦਾਕਾਰ ਤੋਂ ਦੋ ਕੇਲਿਆਂ ਦੇ 442.50 ਰੁਪਏ ਵਸੂਲਣ ਵਾਲੇ ਹੋਟਲ ਖ਼ਿਲਾਫ਼ ਜਾਂਚ
ਹੁਣ ਡਿਪਟੀ ਕਮਿਸ਼ਨਰ ਨੇ ਵੀ ਤਾਜ਼ੇ ਫਲਾਂ 'ਤੇ 18% GST ਦੇ ਹਿਸਾਬ ਨਾਲ ਵਸੂਲੇ 67.50 ਰੁਪਏ ਦੀ ਜਾਂਚ ਸ਼ੁਰੂ ਕਰਵਾਈ ਹੈ ਪਰ ਦੋ ਕੇਲਿਆਂ ਦੀ ਇੰਨੀ ਵੱਡੀ ਕੀਮਤ ਵਸੂਲਣ ਬਾਰੇ ਹਾਲੇ ਕਿਸੇ ਕਾਰਵਾਈ ਜਾਂ ਜਾਂਚ ਦੀ ਕੋਈ ਖ਼ਬਰ ਨਹੀਂ ਹੈ।
ਚੰਡੀਗੜ੍ਹ: ਇੱਥੋਂ ਦੇ ਸੈਕਟਰ 35 ਸਥਿਤ ਪੰਜ ਤਾਰਾ ਹੋਟਲ ਜੇਡਬਲਿਊ ਮੈਰੀਓਟ ਵੱਲੋਂ ਬਾਲੀਵੁੱਡ ਅਦਾਕਾਰ ਰਾਹੁਲ ਬੋਸ ਤੋਂ ਦੋ ਕੇਲਿਆਂ ਬਦਲੇ 442.50 ਰੁਪਏ ਵਸੂਲੇ ਜਾਣ ਦੇ ਮਾਮਲੇ ਦੀ ਹੁਣ ਜਾਂਚ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਹੋਟਲ ਵੱਲੋਂ ਤਾਜ਼ੇ ਫਲਾਂ ਤੋਂ ਵਸਤੂ ਤੇ ਸੇਵਾ ਕਰ (GST) ਵਸੂਲੇ ਜਾਣ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦੀ ਬਾਤ ਪਾਉਂਦੀ ਦਸਤਾਵੇਜ਼ੀ ਫ਼ਿਲਮ ਗਲੱਟ ਦੇ ਸੂਤਰਧਾਰ ਤੇ ਹਿੰਦੀ ਫੀਚਰ ਫ਼ਿਲਮਾਂ ਦਿਲ ਧੜਕਨੇ ਦੋ, ਚਮੇਲੀ, ਪਿਆਰ ਕੇ ਸਾਈਡ ਇਫ਼ੈਕਟਸ ਤੇ ਝਨਕਾਰ ਬੀਟਸ ਆਦਿ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਰਾਹੁਲ ਬੋਸ ਨੇ ਟਵਿੱਟਰ 'ਤੇ ਪਰਸੋਂ ਦੇਰ ਰਾਤੀਂ ਵੀਡੀਓ ਸਾਂਝੀ ਕਰ ਹੋਟਲ ਦੀ ਇਸ 'ਲੁੱਟ' ਨੂੰ ਉਜਾਗਰ ਕੀਤਾ ਸੀ।
ਵੀਡੀਓ ਵਿੱਚ ਰਾਹੁਲ ਬੋਸ ਨੇ ਦੱਸਿਆ ਸੀ ਕਿ ਅੱਜ-ਕੱਲ੍ਹ ਉਹ ਚੰਡੀਗੜ੍ਹ ’ਚ ਫ਼ਿਲਮ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਦੋ ਕੇਲਿਆਂ ਦਾ ਆਰਡਰ ਦਿੱਤਾ ਸੀ, ਜਿਸ ਦਾ ਜੀਐਸਟੀ ਸਮੇਤ 442.50 ਰੁਪਏ ਦਾ ਬਿੱਲ ਦਿੱਤਾ ਗਿਆ ਸੀ। ਰਾਹੁਲ ਬੋਸ ਦੀ ਇਹ ਵੀਡੀਓ ਕੁਝ ਹੀ ਪਲਾਂ ਵਿੱਚ ਵਾਇਰਲ ਹੋ ਗਈ ਤੇ ਬਹੁਤੇ ਲੋਕਾਂ ਨੇ ਇਸ ਨੂੰ ਹੋਟਲ ਦੀ ਅੰਨ੍ਹੀ ਲੁੱਟ ਕਰਾਰ ਦਿੱਤਾ ਹੈ। ਹਾਲਾਂਕਿ, ਹੁਣ ਡਿਪਟੀ ਕਮਿਸ਼ਨਰ ਨੇ ਵੀ ਤਾਜ਼ੇ ਫਲਾਂ 'ਤੇ 18% GST ਦੇ ਹਿਸਾਬ ਨਾਲ ਵਸੂਲੇ 67.50 ਰੁਪਏ ਦੀ ਜਾਂਚ ਸ਼ੁਰੂ ਕਰਵਾਈ ਹੈ ਪਰ ਦੋ ਕੇਲਿਆਂ ਦੀ ਇੰਨੀ ਵੱਡੀ ਕੀਮਤ ਵਸੂਲਣ ਬਾਰੇ ਹਾਲੇ ਕਿਸੇ ਕਾਰਵਾਈ ਜਾਂ ਜਾਂਚ ਦੀ ਕੋਈ ਖ਼ਬਰ ਨਹੀਂ ਹੈ।अभिनेता हैं राहुल बोस चंडीगढ़ के पांच सितारा होटल JW Marriott में ठहरे दो केले मंगवाए बिल आया 442.50 रुपये खबर वायरल हो गई ताज़े फलों पर #GST नहीं लगता पर होटल ने 18% GST के 67.50 रुपये बिल में जड़ दिए अब Excise and Taxation कमिश्नर ने जांच के आदेश दिए हैं #बड़ेबड़ेशहरोंमें pic.twitter.com/0rejDipH4U
— Dibang (@dibang) July 25, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement