Jaipur Bomb Threat: ਜੈਪੁਰ ਦੇ 2 ਹਸਪਤਾਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮਰੀਜ਼ਾਂ ਨੂੰ ਬਾਹਰ ਕੱਢ ਕੇ ਚੱਲ ਰਹੀ ਜਾਂਚ
Jaipur Bomb Threat: ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਚੋਂ ਹਸਪਤਾਲਾਂ, ਹਵਾਈ ਅੱਡਿਆਂ, ਸਕੂਲਾਂ ਅਤੇ ਮਾਲਾਂ ਵਿਚ ਬੰਬ ਹੋਣ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਇਸ ਦੌਰਾਨ ਰਾਜਸਥਾਨ ਤੋਂ ਵੀ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ।
Jaipur News : ਜੈਪੁਰ ਦੇ ਦੋ ਵੱਡੇ ਹਸਪਤਾਲਾਂ 'ਚ ਐਤਵਾਰ ਨੂੰ ਬੰਬ ਹੋਣ ਦੀ ਸੂਚਨਾ ਮਿਲੀ ਹੈ। ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਰਾਜਧਾਨੀ ਦੇ (CK Birla) ਅਤੇ (Monilek Hospital) ਪਹੁੰਚ ਗਈ ਹੈ। ਬੰਬ ਸਕੁਐਡ ਵੀ ਮੌਜੂਦ ਹੈ। ਮਰੀਜ਼ਾਂ ਨੂੰ ਹਸਪਤਾਲ ਤੋਂ ਬਾਹਰ ਕੱਢ ਕੇ ਜਾਂਚ ਕੀਤੀ ਜਾ ਰਹੀ ਹੈ।
ਜੈਪੁਰ ਦੇ ਸੀਕੇ ਬਿਰਲਾ ਅਤੇ ਮੋਨੀਲੇਕ ਹਸਪਤਾਲ 'ਚ ਬੱਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ Dog Squad ਨੂੰ ਵੀ ਬੁਲਾਇਆ ਗਿਆ। ਇਹ ਦੋਵੇਂ ਰਾਜਧਾਨੀ ਦੇ ਵੱਡੇ ਹਸਪਤਾਲ ਹਨ ਜਿੱਥੇ ਵੱਡੀ ਗਿਣਤੀ ਵਿੱਚ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਮੌਜੂਦ ਸਨ। ਹਸਪਤਾਲ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪੁਲਿਸ ਦੀਆਂ ਗੱਡੀਆਂ ਤੋਂ ਇਲਾਵਾ ਹਸਪਤਾਲ ਵਿੱਚ ਫਾਇਰ ਟੈਂਡਰ ਵੀ ਨਜ਼ਰ ਆ ਰਹੇ ਹਨ ਜਿਨ੍ਹਾਂ ਨੂੰ ਐਮਰਜੈਂਸੀ ਨਾਲ ਨਜਿੱਠਣ ਲਈ ਬੁਲਾਇਆ ਗਿਆ ਹੈ।
जयपुर के सीके बिरला और मोनीलेक हॉस्पिटल में बम की सूचना पर बड़ी संख्या में पहुंची पुलिस. बम स्क्वायड वहां मरीजो को बाहर निकाल कर रहा है जांच @BhajanlalBjp @abplive pic.twitter.com/swl1p0s6Id
— Santosh kumar Pandey (@PandeyKumar313) August 18, 2024
ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਚੋਂ ਬੰਬ ਹੋਣ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਸਭ ਤੋਂ ਪਹਿਲਾਂ ਦਿੱਲੀ ਅਤੇ ਐਨਸੀਆਰ ਦੇ ਕਈ ਵੱਡੇ ਸਕੂਲਾਂ ਵਿੱਚ ਬੰਬ ਹੋਣ ਦੀ ਅਫਵਾਹ ਫੈਲਾਈ ਗਈ ਸੀ। ਇਸ ਤੋਂ ਬਾਅਦ ਮੁੰਬਈ ਵੈਸਟ ਦੀਆਂ ਬੱਸਾਂ 'ਚ ਬੰਬ ਹੋਣ ਦੀ ਜਾਣਕਾਰੀ ਸੁਰੱਖਿਆ ਏਜੰਸੀਆਂ ਨੂੰ ਭੇਜੀ ਗਈ ਸੀ। ਅਜਿਹੀਆਂ ਅਫਵਾਹਾਂ ਫੈਲਾਉਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਅਜੋਕੇ ਸਮੇਂ 'ਚ ਇਸ 'ਚ ਕਾਫੀ ਵਾਧਾ ਹੋਇਆ ਹੈ ਅਤੇ ਹਰ ਮਹੀਨੇ ਕਿਸੇ ਨਾ ਕਿਸੇ ਸੂਬੇ 'ਚ ਅਜਿਹੀਆਂ ਅਫਵਾਹਾਂ ਦੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਹਨ।
ਕਦੇ ਮਾਲਾਂ ਵਿੱਚ ਬੰਬ ਹੋਣ ਦੀਆਂ ਖ਼ਬਰਾਂ ਆਉਂਦੀਆਂ ਹਨ ਅਤੇ ਕਦੇ ਹਸਪਤਾਲਾਂ ਵਿੱਚ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਉਹ ਸਭ ਝੂਠੀਆਂ ਸਾਬਤ ਹੋ ਜਾਂਦੀਆਂ ਹਨ। ਅਜਿਹੀਆਂ ਅਫਵਾਹਾਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਰ-ਵਾਰ ਅਜਿਹੀਆਂ ਝੂਠੀਆਂ ਈਮੇਲਾਂ ਕੌਣ ਭੇਜ ਰਿਹਾ ਹੈ, ਇਹ ਜਾਂਚ ਦਾ ਵਿਸ਼ਾ ਹੈ।