ਨੌਕਰੀਆਂ ਵਿੱਚ ਰਾਖਵੇਂਕਰਨ ਦੇ ਖ਼ਿਲਾਫ਼ ਸਨ ਜਵਾਹਰ ਲਾਲ ਨੇਹਰੂ, ਕਾਂਗਰਸ ਨੇ ਦੱਸਿਆ ਆਖਿਰ ਨਹਿਰੂ ਨੇ ਕਿਉਂ ਆਖੀ ਸੀ ਆਹ ਗੱਲ
Jawahar Lal Nehru: ਕਾਂਗਰਸ ਹੁਣ ਤੋਂ ਹੀ ਸਗੋਂ ਸ਼ੁਰੂ ਤੋਂ ਹੀ ਰਾਖਵੇਂਕਰਨ ਦੇ ਖਿਲਾਫ ਰਹੀ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ ਹਾਂ। ਇਹ ਗੱਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਖੀ ਸੀ।
Jawahar Lal Nehru: ਕਾਂਗਰਸ ਹੁਣ ਤੋਂ ਹੀ ਸਗੋਂ ਸ਼ੁਰੂ ਤੋਂ ਹੀ ਰਾਖਵੇਂਕਰਨ ਦੇ ਖਿਲਾਫ ਰਹੀ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ ਹਾਂ। ਇਹ ਗੱਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਖੀ ਸੀ। ਉਨ੍ਹਾਂ ਨੇ ਸਾਫ਼ ਕਿਹਾ ਸੀ ਕਿ ਉਹ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਮੈਂਬਰਾਂ ਦੇ ਲਈ ਨੌਕਰੀ ਵਿੱਚ ਰਾਖਵੇਂਕਰਨ ਦੇ ਖਿਲਾਫ ਹਨ। ਕਿਉਂਕਿ ਇਸ ਨਾਲ ਉਨ੍ਹਾਂ ਅੰਦਰ ਹੀਣ ਭਾਵਨਾ ਪੈਦਾ ਹੁੰਦੀ ਸੀ। ਹੁਣ ਹੋਰ ਕਾਂਗਰਸੀ ਆਗੂ ਵੀ ਇਹੀ ਗੱਲ ਕਹਿ ਰਹੇ ਹਨ। ਹਾਲ ਹੀ ਵਿੱਚ ਸੈਮ ਪਿਤਰੋਦਾ ਨੇ ਵੀ ਇਹੀ ਗੱਲ ਕਹੀ ਹੈ।
ਤੁਹਾਨੂੰ ਦੱਸ ਦਈਏ ਕਿ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਰਾਖਵੇਂਕਰਨ ਦੇ ਖਿਲਾਫ ਬੋਲ ਰਹੇ ਹਨ। ਪੰਡਿਤ ਜਵਾਹਰ ਲਾਲ ਨਹਿਰੂ ਵਾਂਗ ਉਨ੍ਹਾਂ ਨੇ ਵੀ ਰਾਖਵੇਂਕਰਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਆਈਆਈਟੀ ਅਤੇ ਆਈਆਈਐਮ ਵਿੱਚ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ। ਕਿਉਂਕਿ ਰਿਜ਼ਰਵੇਸ਼ਨ ਨਾਲ ਆਈਆਈਟੀ ਅਤੇ ਆਈਆਈਐਮਐਸ ਦੀ ਸਥਿਤੀ ਵਿਗੜ ਜਾਵੇਗੀ।
ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਹਾਲ ਹੀ 'ਚ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਦੇ ਜਵਾਬ 'ਚ ਪੀਐੱਮ ਮੋਦੀ ਨੇ ਕਾਂਗਰਸ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਸੀ ਕਿ ਜਵਾਹਰ ਲਾਲ ਨਹਿਰੂ ਨੂੰ ਕਿਸੇ ਵੀ ਰੂਪ 'ਚ ਰਾਖਵਾਂਕਰਨ ਪਸੰਦ ਨਹੀਂ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਰਾਖਵੇਂਕਰਨ ਦੇ ਖਿਲਾਫ ਰਹੀ ਹੈ। ਪੀਐਮ ਮੋਦੀ ਨੇ ਕਿਹਾ ਸੀ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਹਮੇਸ਼ਾ ਰਾਖਵੇਂਕਰਨ ਦੇ ਖਿਲਾਫ ਰਹੀ ਹੈ। ਕਿਉਂਕਿ ਨਹਿਰੂ ਜੀ ਵੀ ਕਹਿੰਦੇ ਸਨ ਕਿ ਜੇਕਰ ਐਸ.ਸੀ., ਐਸ.ਟੀ., ਓ.ਬੀ.ਸੀ. ਨੂੰ ਨੌਕਰੀਆਂ ਵਿੱਚ ਕੋਟਾ ਮਿਲ ਜਾਵੇ ਤਾਂ ਸਰਕਾਰੀ ਕੰਮ ਦਾ ਮਿਆਰ ਡਿੱਗ ਜਾਵੇਗਾ।
Quote
— Amit Malviya (मोदी का परिवार) (@amitmalviya) May 8, 2024
Nehru said that he was against the reservation of jobs for members of the Scheduled Castes and Scheduled Tribes because it tended to create an inferiority complex in them.
Unquote
Congress has always been against empowerment of SC/ST and OBCs. But PM Modi and BJP will… pic.twitter.com/Zo6C2Azyjz
ਪੰਡਿਤ ਜਵਾਹਰ ਲਾਲ ਨਹਿਰੂ ਨੇ ਆਖੀ ਸੀ ਆਹ ਗੱਲ
ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਮੈਨੂੰ ਕਿਸੇ ਵੀ ਰੂਪ ਵਿੱਚ ਰਾਖਵਾਂਕਰਨ ਪਸੰਦ ਨਹੀਂ ਹੈ। ਖਾਸ ਕਰਕੇ ਨੌਕਰੀਆਂ ਵਿੱਚ ਰਾਖਵਾਂਕਰਨ। ਮੈਂ ਕਿਸੇ ਵੀ ਅਜਿਹੇ ਕਦਮ ਦੇ ਵਿਰੁੱਧ ਹਾਂ ਜੋ ਅਯੋਗਤਾ ਨੂੰ ਹੁਲਾਰਾ ਦਿੰਦਾ ਹੈ ਅਤੇ ਸਾਨੂੰ ਮੱਧਮਤਾ ਵੱਲ ਲੈ ਜਾਂਦਾ ਹੈ। ਦਰਅਸਲ, ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ। ਅਜਿਹੇ 'ਚ ਰਾਖਵੇਂਕਰਨ ਦਾ ਮੁੱਦਾ ਵੀ ਭੱਖਿਆ ਹੋਇਆ ਹੈ। ਮੁਸਲਿਮ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਨੂੰ ਲੈ ਕੇ ਦੇਸ਼ 'ਚ ਬਹਿਸ ਚੱਲ ਰਹੀ ਹੈ। ਭਾਜਪਾ ਵਿਰੋਧੀ ਗਠਜੋੜ 'ਤੇ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦਾ ਦੋਸ਼ ਲਾ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਵੀ ਇਸ ਮੁੱਦੇ 'ਤੇ ਖੁੱਲ੍ਹ ਕੇ ਅੱਗੇ ਆ ਗਈ ਹੈ। ਅਜਿਹੇ 'ਚ ਭਾਜਪਾ ਨੇਤਾ ਵੀ ਕਾਂਗਰਸ 'ਤੇ ਧਰਮ ਦੇ ਆਧਾਰ 'ਤੇ ਰਾਖਵਾਂਕਰਨ ਦੇਣ ਦਾ ਦੋਸ਼ ਲਗਾ ਰਹੇ ਹਨ।
ਇਹ ਵੀ ਪੜ੍ਹੋ: Crime News: ਸ਼ਰਮਨਾਕ ਕਾਰਾ! ਪਿਓ ਨੇ ਧੀ ਦਾ ਕੀਤਾ ਬਲਾਤਕਾਰ, ਫਿਰ ਭਰਾ ਅਤੇ ਮਾਸੜ ਨੇ ਵੀ ਨਹੀਂ ਛੱਡੀ ਕੋਈ ਕਸਰ