Jharkhand Crisis: ਹੇਮੰਤ ਸੋਰੇਨ ਦੇ ਹੱਕ ਵਿੱਚ ਭੁਗਤੇ 48 ਵੋਟ, ਭਾਜਪਾ ਨੇ ਕੀਤਾ ਵਾਕ-ਆਊਟ
ਝਾਰਖੰਡ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦੌਰਾਨ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਭਰੋਸੇ ਦਾ ਮਤਾ ਹਾਸਲ ਕਰ ਲਿਆ ਹੈ। ਮੁੱਖ ਮੰਤਰੀ ਦੇ ਹੱਕ ਵਿੱਚ 81 ਵਿੱਚੋਂ 48 ਵੋਟ ਭੁਗਤ ਗਏ ਹਨ।
ਚੰਡੀਗੜ੍ਹ: ਝਾਰਖੰਡ ਵਿਧਾਨਸਭਾ ਵਿੱਚ ਸੋਰੇਨ ਸਰਕਾਨ ਨੇ ਬਹੁਮਤ ਹਾਸਲ ਕਰ ਲਿਆ ਹੈ। ਸਰਕਾਰ ਦੇ ਪੱਖ ਵਿੱਚ 48 ਵੋਟਾਂ ਪਈਆਂ ਹਨ। ਭਾਰਤੀ ਜਨਤਾ ਪਾਰਟੀ ਨੇ ਸਦਨ ਦਾ ਵਾਅ ਆਊਟ ਕਰ ਦਿੱਤਾ ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।
Jharkhand CM wins trust vote in Assembly, accuses BJP of creating an atmosphere of civil war
— ANI Digital (@ani_digital) September 5, 2022
Read @ANI Story | https://t.co/tR4uGrbgFZ#Jharkhand #Jharkhandpolitics #HemanSoren #HemantSorenwinstrustvote pic.twitter.com/qhKMehWm6L
ਇਸ ਤੋਂ ਪਹਿਲਾਂ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵਿਧਾਨ ਸਭਾ ਵਿੱਚ ਵਿਸ਼ਵਾਸ ਮਤਾ ਰੱਖਦੇ ਹੋਏ ਕਿਹਾ ਕਿ ਵਿਰੋਧੀ ਇਸ ਪ੍ਰਸਤਾਵ ਨੂੰ ਪਰੂਾ ਸੁਣਨ, ਮੈਦਾਨ ਛੱਡ ਕੇ ਬਾਹਰ ਨਾ ਜਾਣ। ਹੇਮੰਤ ਨੇ ਕਿਹਾ ਕਿ ਮੈਂ ਅੰਦੋਲਨਕਾਰੀ ਦਾ ਬੇਟਾਂ ਹਾਂ, ਇਨ੍ਹਾਂ ਤੋਂ ਡਰਣ ਵਾਲਾ ਨਹੀਂ, ਨਾਂ ਡਰਿਆਂ ਹਾਂ ਤੇ ਨਾਂ ਹੀ ਕਿਸੇ ਨੂੰ ਡਰਾਵਾਂਗਾ।
ਇਹ ਵੀ ਪੜ੍ਹੋ: ਸਾਬਕਾ ਕਾਂਗਰਸੀ ਐਮਪੀ ਦਾ ਭਾਜਪਾ 'ਤੇ ਇਲਜ਼ਾਮ, ਅਰਸ਼ਦੀਪ ਖਿਲਾਫ਼ BJP ਅਜਿਹੇ ਸ਼ਬਦ ਵਰਤ ਰਹੀ
ਮੁੱਖ ਮੰਤਰੀ ਸੋਰੇਨੇ ਨੇ ਮਤਾ ਪੇਸ਼ ਕਰਨ ਦੌਰਾਨ ਕਿਹਾ, ਇਹ ਸੈਸ਼ਨ ਲੋਕਤੰਤਰ ਨੂੰ ਬਚਾਉਣ ਲਈ ਬੁਲਾਇਆ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਦੇਸ਼ ਵਿੱਚ ਆਏ ਦਿਨ ਵਿਧਾਇਕਾਂ ਨੂੰ ਖ਼ਰੀਦ ਰਹੇ ਹਨ, ਲੋਕ ਸਮਾਨ ਖ਼ਰੀਦਦੇ ਹਨ ਪਰ ਭਾਜਪਾ ਵਾਲੇ ਵਿਧਾਇਕਾਂ ਨੂੰ ਖ਼ਰੀਦ ਰਹੇ ਹਨ। ਭਾਜਪਾ ਸਾਡੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।