Kanhaiya Kumar: ਚੋਣ ਪ੍ਰਚਾਰ ਦੌਰਾਨ ਕਨ੍ਹਈਆ ਕੁਮਾਰ 'ਤੇ ਹਮਲਾ, ਪੱਪੂ ਯਾਦਵ ਨੇ ਕਿਹਾ, 'BJP ਨੇ...'
Lok Sabha Election 2024: ਉੱਤਰ ਪੂਰਬੀ ਦਿੱਲੀ ਸੀਟ ਤੋਂ ਕਾਂਗਰਸ ਉਮੀਦਵਾਰ ਕਨ੍ਹਈਆ ਕੁਮਾਰ 'ਤੇ ਚੋਣ ਪ੍ਰਚਾਰ ਦੌਰਾਨ ਹਮਲਾ ਕਰ ਦਿੱਤਾ ਗਿਆ। ਖਬਰਾਂ ਅਨੁਸਾਰ ਇਕ ਵਿਅਕਤੀ ਨੇ ਮਾਲਾ ਪਾਉਣ ਦੇ ਬਹਾਨੇ ਇਹ ਹਮਲਾ ਕੀਤਾ। ਜਿਸ ਪਿੱਛੇ BJP ਦਾ ਹੱਥ...
Kanhaiya Kumar Attacked: ਉੱਤਰ ਪੂਰਬੀ ਦਿੱਲੀ ਸੀਟ ਤੋਂ ਕਾਂਗਰਸ ਉਮੀਦਵਾਰ ਕਨ੍ਹਈਆ ਕੁਮਾਰ 'ਤੇ ਇਕ ਵਿਅਕਤੀ ਨੇ ਮਾਲਾ ਪਾਉਣ ਦੇ ਬਹਾਨੇ ਹਮਲਾ ਕਰ ਦਿੱਤਾ। ਕਨ੍ਹਈਆ ਕੁਮਾਰ ਦੀ ਟੀਮ ਦਾ ਦੋਸ਼ ਹੈ ਕਿ ਇਸ ਹਮਲੇ ਪਿੱਛੇ ਭਾਜਪਾ ਉਮੀਦਵਾਰ ਮਨੋਜ ਤਿਵਾੜੀ ਦਾ ਹੱਥ ਹੈ, ਹਮਲਾਵਰ ਮਨੋਜ ਤਿਵਾੜੀ ਦੇ ਕਰੀਬੀ ਹਨ।
कन्हैया कुमार जी पर दिल्ली में चुनाव प्रचार के
— Pappu Yadav (@pappuyadavjapl) May 17, 2024
दौरान हमला कर बीजेपी ने अपनी कब्र खोद ली
यह अत्यंत दुःखद और शर्मनाक है। दिल्ली की
महान जनता सातों सीटों पर अब बीजेपी की
जमानत ज़ब्त कर ज़ोरदार जवाब देगी!
ਪੱਪੂ ਯਾਦਵ ਨੇ ਇਸ ਘਟਨਾ ਦੀ ਨਿੰਦਾ ਕੀਤੀ
ਪੱਪੂ ਯਾਦਵ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, "ਭਾਜਪਾ ਨੇ ਦਿੱਲੀ ਵਿੱਚ ਚੋਣ ਪ੍ਰਚਾਰ ਦੌਰਾਨ ਕਨ੍ਹਈਆ ਕੁਮਾਰ ਜੀ 'ਤੇ ਹਮਲਾ ਕਰਕੇ ਆਪਣੀ ਹੀ ਕਬਰ ਪੁੱਟੀ। ਇਹ ਬਹੁਤ ਹੀ ਦੁਖਦਾਈ ਅਤੇ ਸ਼ਰਮਨਾਕ ਹਰਕਤ ਹੈ। ਦਿੱਲੀ ਦੇ ਮਹਾਨ ਲੋਕ ਹੁਣ ਸਾਰੀਆਂ 7 ਸੀਟਾਂ 'ਤੇ ਭਾਜਪਾ ਦੀ ਜ਼ਮਾਨਤ ਜ਼ਬਤ ਕਰਕੇ ਸਖ਼ਤ ਜਵਾਬ ਦੇਣਗੇ!"
ਕਾਂਗਰਸ ਨੇਤਾ ਰਿਤੂ ਚੌਧਰੀ ਨੇ ਇਸ ਹਮਲੇ ਦੀ ਕੀਤੀ ਨਿੰਦਾ
ਕਾਂਗਰਸ ਨੇਤਾ ਰਿਤੂ ਚੌਧਰੀ ਨੇ ਟਵਿੱਟਰ 'ਤੇ ਲਿਖਿਆ, "ਖਬਰਾਂ ਆ ਰਹੀਆਂ ਹਨ ਕਿ ਮਨੋਜ ਤਿਵਾਰੀ ਅਤੇ ਭਾਜਪਾ ਦੇ ਕੁੱਝ ਪਾਲਤੂ ਗੁੰਡਿਆਂ ਨੇ ਸਾਡੇ ਉੱਤਰ-ਪੂਰਬੀ ਦਿੱਲੀ ਦੇ ਉਮੀਦਵਾਰ ਕਨ੍ਹਈਆ ਕੁਮਾਰ ਨਾਲ ਹਿੰਸਾ ਕੀਤੀ ਹੈ। ਹਾਰ ਦੇ ਡਰੋਂ ਭਾਜਪਾ ਵਾਲਿਆਂ ਨੇ ਇਹ ਕਾਇਰਤਾ ਭਰੀ ਹਰਕਤ ਕੀਤੀ ਹੈ। ਦਿੱਲੀ ਦੇ ਲੋਕ ਇਸ ਦਾ ਜਵਾਬ ਜ਼ਰੂਰ ਦੇਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।