ਪੜਚੋਲ ਕਰੋ
ਜ਼ਮਾਨਤ ਮਿਲਣ ਤੋਂ ਇਕ ਮਹੀਨੇ ਬਾਅਦ ਜੇਲ੍ਹ ਤੋਂ ਰਿਹਾਅ ਹੋਏ ਕੇਰਲ ਦੇ ਪੱਤਰਕਾਰ ਸਿੱਦੀਕੀ ਕਪਾਨ , ਦੇਸ਼ਧ੍ਰੋਹ ਦਾ ਲੱਗਿਆ ਸੀ ਆਰੋਪ
Siddique Kappan News : ਕੇਰਲਾ ਦੇ ਪੱਤਰਕਾਰ ਸਿੱਦੀਕੀ ਕਪਾਨ ਨੂੰ ਜ਼ਮਾਨਤ ਲਈ ਅਦਾਲਤ ਵਿੱਚ ਬਾਂਡ ਜਮ੍ਹਾ ਕਰਨ ਤੋਂ ਇੱਕ ਦਿਨ ਬਾਅਦ ਵੀਰਵਾਰ (2 ਫਰਵਰੀ) ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਲਖਨਊ ਦੀ
Siddique Kappan News : ਕੇਰਲਾ ਦੇ ਪੱਤਰਕਾਰ ਸਿੱਦੀਕੀ ਕਪਾਨ ਨੂੰ ਜ਼ਮਾਨਤ ਲਈ ਅਦਾਲਤ ਵਿੱਚ ਬਾਂਡ ਜਮ੍ਹਾ ਕਰਨ ਤੋਂ ਇੱਕ ਦਿਨ ਬਾਅਦ ਵੀਰਵਾਰ (2 ਫਰਵਰੀ) ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਲਖਨਊ ਦੀ ਵਿਸ਼ੇਸ਼ ਪੀਐੱਮਐੱਲਏ (ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ) ਅਦਾਲਤ 'ਚ 1-1 ਲੱਖ ਰੁਪਏ ਦੇ ਦੋ ਬਾਂਡ ਪੇਪਰ ਦਾਖਲ ਕੀਤੇ ਗਏ ਸਨ।
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਪਾਨ ਨੇ ਕਿਹਾ, 'ਮੈਂ 28 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਇਆ ਹਾਂ। ਕਾਫੀ ਜੱਦੋ ਜਹਿਦ ਤੋਂ ਬਾਅਦ ਬਾਹਰ ਆਇਆ ਹਾਂ। ਮੈਂ ਖੁਸ਼ ਹਾਂ, ਮੀਡੀਆ ਦਾ ਬਹੁਤ ਸਹਿਯੋਗ ਮਿਲਿਆ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਉਥੇ (ਹਾਥਰਸ) ਕਿਉਂ ਗਿਆ ਸੀ ਤਾਂ ਕਪਾਨ ਨੇ ਕਿਹਾ ਕਿ ਉਹ ਉਥੇ 'ਰਿਪੋਰਟਿੰਗ' ਲਈ ਗਿਆ ਸੀ। ਆਪਣੇ ਸਾਥੀਆਂ ਬਾਰੇ ਕਪਾਨ ਨੇ ਕਿਹਾ ਕਿ ਉਹ ਵਿਦਿਆਰਥੀ ਸਨ।

ਇਹ ਵੀ ਪੜ੍ਹੋ : ਪੰਜਾਬ ਦੇ 90 ਨਵੇਂ ਵਿਧਾਇਕਾਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ, 13 ਤੋਂ 15 ਫਰਵਰੀ ਤੱਕ ਸਿਖਲਾਈ ਸੈਸ਼ਨ
ਬਰਾਮਦਗੀ 'ਤੇ ਕਪਾਨ ਨੇ ਕਿਹਾ, 'ਕੁਝ ਨਹੀਂ... ਮੇਰੇ ਕੋਲ ਸਿਰਫ਼ ਇੱਕ ਲੈਪਟਾਪ ਅਤੇ ਮੋਬਾਈਲ ਸੀ। ਉਸ ਤੋਂ ਕੁਝ (ਇਤਰਾਜ਼ਯੋਗ) ਸਮੱਗਰੀ ਬਰਾਮਦ ਹੋਣ ਦੀਆਂ ਰਿਪੋਰਟਾਂ 'ਤੇ ਕਪਾਨ ਨੇ ਕਿਹਾ ਕਿ ਉਸ ਕੋਲ "ਦੋ ਪੈਨ ਅਤੇ ਇੱਕ ਨੋਟਪੈਡ" ਸੀ। ਜ਼ਿਕਰਯੋਗ ਹੈ ਕਿ ਸਿੱਦੀਕੀ ਕਪਾਨ ਨੂੰ ਅਕਤੂਬਰ 2020 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਹ 20 ਸਾਲਾ ਅਨੁਸੂਚਿਤ ਜਾਤੀ ਦੀ ਲੜਕੀ ਨਾਲ ਕਥਿਤ ਗੈਂਗਰੇਪ ਅਤੇ ਮੌਤ ਦੀ ਰਿਪੋਰਟ ਕਰਨ ਲਈ ਹਾਥਰਸ ਜਾ ਰਹੇ ਸਨ।

ਪੁਲਿਸ ਨੇ ਸਿੱਦੀਕੀ ਕਪਾਨ 'ਤੇ ਕੀ ਦੋਸ਼ ਲਗਾਏ?
ਪੁਲੀਸ ਨੇ ਸਿੱਦੀਕੀ ਕਪਾਨ ’ਤੇ ਦੋਸ਼ ਲਾਇਆ ਕਿ ਉਹ ਉਥੇ ਅਸ਼ਾਂਤੀ ਪੈਦਾ ਕਰਨ ਲਈ ਜਾ ਰਿਹਾ ਸੀ। ਉਤਰ ਪ੍ਰਦੇਸ਼ ਪੁਲਿਸ ਨੇ ਸਿੱਦੀਕ ਕਪਾਨ 'ਤੇ ਦੇਸ਼ ਧ੍ਰੋਹ ਦਾ ਦੋਸ਼ ਲਗਾਇਆ ਗਿਆ ਸੀ ਅਤੇ ਕੜੇ ਅੱਤਵਾਦ ਵਿਰੋਧੀ ਕਾਨੂੰਨ ਯੂ.ਏ.ਪੀ.ਏ. (UAPA) ਤਹਿਤ ਆਰੋਪ ਲਗਾਇਆ। ਫਰਵਰੀ 2022 ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਉਸਦੇ ਖਿਲਾਫ ਇੱਕ ਮਨੀ ਲਾਂਡਰਿੰਗ ਕੇਸ ਦਾਇਰ ਕੀਤਾ ਸੀ ਅਤੇ ਦੋਸ਼ ਲਗਾਇਆ ਸੀ ਕਿ ਉਸਨੇ ਪਾਬੰਦੀਸ਼ੁਦਾ ਪੀਪਲਜ਼ ਫਰੰਟ ਆਫ ਇੰਡੀਆ (ਪੀਐਫਆਈ) ਤੋਂ ਫੰਡ ਪ੍ਰਾਪਤ ਕੀਤੇ ਸਨ।
ਕਪਾਨ ਨੇ ਪੁਲਿਸ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਿਆ
ਹਾਲਾਂਕਿ ਪਿਛਲੇ ਸਾਲ ਸਤੰਬਰ 'ਚ ਉਸ ਨੂੰ ਅੱਤਵਾਦੀ ਮਾਮਲੇ 'ਚ ਅਤੇ ਦਸੰਬਰ 'ਚ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ ਮਿਲ ਗਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸਿੱਦੀਕੀ ਕਪਾਨ ਨੂੰ ਜ਼ਮਾਨਤ ਦੇਣ ਵਿਚ ਕਾਫੀ ਸਮਾਂ ਲੱਗ ਗਿਆ। ਪੁਲਿਸ ਨੇ ਦਾਅਵਾ ਕੀਤਾ ਕਿ ਸਿੱਦੀਕੀ ਕਪਾਨ ਅਤੇ ਉਸਦੇ ਨਾਲ ਗ੍ਰਿਫਤਾਰ ਕੀਤੇ ਗਏ ਹੋਰ ਲੋਕ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ ਅਤੇ ਇਸ ਦੇ ਵਿਦਿਆਰਥੀ ਵਿੰਗ ਕੈਂਪਸ ਫਰੰਟ ਆਫ ਇੰਡੀਆ ਦੇ ਮੈਂਬਰ ਹਨ। ਹਾਲਾਂਕਿ, ਕਪਾਨ ਨੇ ਅੱਤਵਾਦੀ ਗਤੀਵਿਧੀਆਂ ਜਾਂ ਵਿੱਤੀ ਸਹਾਇਤਾ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਪੰਜਾਬ
ਪੰਜਾਬ
Advertisement