(Source: ECI/ABP News/ABP Majha)
ਬਾਰਸ਼ ਤੋਂ ਬਚਣ ਲਈ ਲਿਆ ਦਰੱਖਤ ਦਾ ਸਹਾਰਾ, ਪਰ ਅਚਾਨਕ ਡਿੱਗੀ ਅਸਮਾਨੀ ਬਿਜਲੀ, ਵੇਖੋ ਵੀਡੀਓ
ਸ਼ੁੱਕਰਵਾਰ ਨੂੰ ਗੁਰੂਗ੍ਰਾਮ ਵਿਚ ਬਾਰਸ਼ ਤੋਂ ਬਚਣ ਲਈ ਚਾਰ ਲੋਕ ਦਰੱਖਤ ਹੇਠਾਂ ਚਲੇ ਗਏ। ਇਸ ਦੌਰਾਨ ਅਸਮਾਨੀ ਬਿਜਲੀ ਉਨ੍ਹਾਂ 'ਤੇ ਡਿੱਗ ਗਈ।
ਗੁਰੂਗ੍ਰਾਮ: ਹਰਿਆਣਾ ਵਿਚ ਸ਼ੁੱਕਰਵਾਰ ਨੂੰ ਹੋਈ ਬਾਰਸ਼ ਮਗਰੋਂ ਬਿਜਲੀ ਡਿਗੱਣ ਨਾਲ ਚਾਰ ਲੋਕ ਜ਼ਖਮੀ ਹੋ ਗਏ। ਦਰਅਸਲ, ਸ਼ੁੱਕਰਵਾਰ ਸ਼ਾਮ ਨੂੰ ਥੋੜੀ ਜਿਹੀ ਬਾਰਸ਼ ਹੋਈ ਅਤੇ ਇੱਥੇ ਚਾਰੇ ਲੋਕ ਗੁਰੂਗ੍ਰਾਮ ਦੇ ਸੈਕਟਰ 82 ਵਿਚ ਬਾਰਸ਼ ਤੋਂ ਬਚਣ ਲਈ ਇੱਕ ਦਰੱਖਤ ਹੇਠ ਖੜ੍ਹ ਗਏ। ਇਸ ਦੌਰਾਨ ਅਸਮਾਨੀ ਬਿਜਲੀ ਡਿੱਗੀ ਅਤੇ ਇਸ ਦੀ ਵੀਡੀਓ ਵਾਇਰਲ ਹੋ ਗਈ।
ਬਿਜਲੀ ਡਿੱਗਣ ਦੀ ਇਹ ਘਟਨਾ ਨੇੜਲੇ ਲਗਾਏ ਗਏ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਕੈਮਰੇ ਦੀ ਵੀਡਿਓ ਵਿਚ ਚਾਰ ਲੋਕ ਦਰੱਖਤ ਦੇ ਹੇਠਾਂ ਖੜ੍ਹੇ ਦਿਖਾਈ ਦਿੱਤੇ, ਤਾਂ ਅਚਾਨਕ ਉਨ੍ਹਾਂ 'ਤੇ ਬਿਜਲੀ ਡਿੱਗ ਗਈ। ਬਿਜਲੀ ਡਿੱਗਣ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਗਏ।
ਇੱਥੇ ਵੇਖੋ ਵਾਇਰਲ ਵੀਡੀਓ:
ਘਟਨਾ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਤਿੰਨ ਲੋਕਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਜਦੋਂ ਕਿ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਭਾਰਤੀ ਮੌਸਮ ਵਿਭਾਗ ਨੇ ਵੀ 12 ਮਾਰਚ ਨੂੰ ਦਿੱਲੀ ਵਿੱਚ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਸੀ। ਨਾਲ ਹੀ ਆਈਐਮਡੀ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਗਰਮੀ ਦੇ ਕਾਰਨ 24 ਘੰਟਿਆਂ ਵਿੱਚ ਹਵਾ ਦੀ ਗਤੀ ਵਿੱਚ ਵਾਧੇ ਦੇ ਨਾਲ ਮੀਂਹ ਵਧ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904