ਪੜਚੋਲ ਕਰੋ
(Source: ECI/ABP News)
ਪੰਜਾਬ ਨਸ਼ਿਆਂ 'ਚ 'ਨੰਬਰ ਵਨ'! ਕੈਪਟਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ
![ਪੰਜਾਬ ਨਸ਼ਿਆਂ 'ਚ 'ਨੰਬਰ ਵਨ'! ਕੈਪਟਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ lok sabha 2019 punjab number one in case of drug seize after the election code of conduct ਪੰਜਾਬ ਨਸ਼ਿਆਂ 'ਚ 'ਨੰਬਰ ਵਨ'! ਕੈਪਟਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ](https://static.abplive.com/wp-content/uploads/sites/5/2019/03/27133424/heorine-chitta-drugs-ceized.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਚੰਡੀਗੜ੍ਹ: ਚੋਣ ਕਮਿਸ਼ਨ ਦੇ ਅੰਕੜਿਆਂ ਨੇ ਨਸ਼ਿਆਂ ਦੇ ਕਾਰੋਬਾਰ 'ਤੇ ਲਗਾਮ ਕੱਸਣ ਲਈ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਚੋਣ ਜ਼ਾਬਤਾ ਲੱਗਣ ਬਾਅਦ ਦੇਸ਼ ਭਰ ਵਿੱਚੋਂ ਪੰਜਾਬ ਵਿੱਚ ਸਭ ਤੋਂ ਵੱਧ ਨਸ਼ਾ ਫੜਿਆ ਗਿਆ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਹੁਣ ਤਕ ਦੇਸ਼ ਵਿੱਚ 133.862 ਕਰੋੜ ਦਾ ਨਸ਼ਾ ਫੜਿਆ ਗਿਆ ਹੈ। ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੋਂ 85 ਕਰੋੜ 56 ਲੱਖ ਦਾ ਨਸ਼ਾ ਜ਼ਬਤ ਕੀਤਾ ਗਿਆ ਹੈ।
ਪੰਜਾਬ ਤੋਂ ਬਾਅਦ ਦੂਜੇ ਨੰਬਰ 'ਤੇ ਮਣੀਪੁਰ ਦਾ ਨੰਬਰ ਆਉਂਦਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਉਹ ਪੰਜਾਬ ਦਾ ਇੱਕ ਤਿਹਾਈ ਵੀ ਨਹੀਂ। ਮਣੀਪੁਰ ਵਿੱਚ ਚੋਣ ਜ਼ਾਬਤਾ ਲੱਗਣ ਮਗਰੋਂ ਹੁਣ ਤਕ 21 ਕਰੋੜ 18 ਲੱਖ ਦਾ ਨਸ਼ਾ ਫੜਿਆ ਗਿਆ ਹੈ। ਕੇਂਦਰ ਦੀ ਸਿਆਸਤ ਵਿੱਚ ਸਭ ਤੋਂ ਅਹਿਮ ਭੂਮਿਕਾ ਰੱਖਣ ਵਾਲਾ ਉੱਤਰ ਪ੍ਰਦੇਸ਼ ਇਸ ਮਾਮਲੇ ਵਿੱਚ ਤੀਜੇ ਨੰਬਰ 'ਤੇ ਆ ਰਿਹਾ ਹੈ। ਯੂਪੀ ਵਿੱਚ ਹੁਣ ਤਕ 15 ਕਰੋੜ 12 ਲੱਖ ਦਾ ਨਸ਼ਾ ਬਰਾਮਦ ਕੀਤਾ ਗਿਆ।
ਇਨ੍ਹਾਂ ਸੂਬਿਆਂ ਤੋਂ ਬਾਅਦ ਚੌਥੇ ਨੰਬਰ 'ਤੇ ਕਾਂਗਰਸ ਦੀ ਸੱਤਾ ਵਾਲਾ ਸੂਬਾ ਰਾਜਸਥਾਨ ਹੈ ਜਿੱਥੇ 3 ਕਰੋੜ 45 ਲੱਖ ਦਾ ਨਸ਼ਾ ਫੜਿਆ ਗਿਆ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ 3 ਕਰੋੜ 17 ਲੱਖ ਦਾ ਨਸ਼ਾ ਫੜਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਅੱਤਵਾਦ ਪ੍ਰਭਾਵਿਤ ਗੁਆਂਢੀ ਸੂਬੇ ਜੰਮੂ ਤੇ ਕਸ਼ਮੀਰ ਵਿੱਚ ਨਸ਼ੇ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਹੀ ਸਥਿਤੀ ਹਰਿਆਣਾ ਵਿੱਚ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)