Lok Sabha Election 2024: ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ 'ਤੇ ਚੋਣ ਲੜੇਗੀ INLD
Haryana Lok Sabha Election 2024: ਹਰਿਆਣਾ ਵਿੱਚ ਇੰਡੀਅਨ ਨੈਸ਼ਨਲ ਲੋਕਦਲ ਲੋਕ ਸਭਾ ਚੋਣਾਂ ਵਿੱਚ ਕਿੰਨੀਆਂ ਸੀਟਾਂ ‘ਤੇ ਚੋਣ ਲੜੇਗੀ। ਇਸ ਨੂੰ ਲੈਕੇ ਪਾਰਟੀ ਪ੍ਰਧਾਨ ਰਾਮਪਾਲ ਮਾਜਰਾ ਦਾ ਬਿਆਨ ਸਾਹਮਣੇ ਆਇਆ ਹੈ।
Haryana Lok Sabha Chunav 2024: ਹਰਿਆਣਾ ਇੰਡੀਅਨ ਨੈਸ਼ਨਲ ਲੋਕ ਦਲ ਦੇ ਨਵ-ਨਿਯੁਕਤ ਪ੍ਰਧਾਨ ਰਾਮਪਾਲ ਮਾਜਰਾ ਨੇ ਕਿਹਾ ਕਿ ਉਹ ਪੁਰਾਣੇ ਅਤੇ ਨਵੇਂ ਵਰਕਰਾਂ ਨੂੰ ਨਾਲ ਲੈ ਕੇ ਜ਼ਿੰਮੇਵਾਰੀ ਨਿਭਾਉਣਗੇ। ਇਸ ਦੌਰਾਨ ਉਨ੍ਹਾਂ ਸੂਬੇ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ 'ਤੇ ਵੀ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ ਚਿਹਰੇ ਬਦਲਣ ਨਾਲ ਸੱਤਾ ਵਿਰੋਧੀ ਲਹਿਰ ਘੱਟ ਨਹੀਂ ਹੋਵੇਗੀ, ਨਾਇਬ ਸਿੰਘ ਸੈਣੀ ਇੱਕ ਡੰਮੀ ਸੀ.ਐਮ. ਹਨ। ਇੰਨਾ ਹੀ ਨਹੀਂ ਰਾਮਪਾਲ ਮਾਜਰਾ ਨੇ ਕਿਹਾ ਕਿ ਇਨੈਲੋ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ 'ਤੇ ਚੋਣ ਲੜੇਗੀ ਅਤੇ ਜਿੱਤੇਗੀ।
'ਸੱਤਾ ਵਿਰੋਧੀ ਲਹਿਰ ਘੱਟ ਨਹੀਂ ਹੋਵੇਗੀ'
ਰਾਮਪਾਲ ਮਾਜਰਾ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਆਪਣੀ ਰਣਨੀਤੀ ਬਦਲਣੀ ਪਵੇਗੀ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਹੋਵੇਗਾ, ਜਿਸ ਲਈ ਹੁਣ ਸਮਾਂ ਨਹੀਂ ਹੈ। ਡਮੀ ਮੁੱਖ ਮੰਤਰੀ ਨਾਲ ਸੱਤਾ ਵਿਰੋਧੀ ਲਹਿਰ ਘੱਟ ਨਹੀਂ ਹੋਵੇਗੀ। ਅਸੀਂ ਹਰਿਆਣਾ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਮਜ਼ਬੂਤ ਕਰਾਂਗੇ। ਪੁਰਾਣੇ ਸਾਥੀਆਂ ਨੂੰ ਵੀ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
VIDEO | Here's what Rampal Majra (@MajraRampal) said on being appointed as INLD president.
— Press Trust of India (@PTI_News) March 20, 2024
"Will fulfill the responsibility taking along old and new workers. The anti-incumbency wave won't wither way by changing the face, he (Nayab Singh Saini) is a dummy CM. INLD will contest… pic.twitter.com/FGkCHLyxtp
ਇਹ ਵੀ ਪੜ੍ਹੋ: Open window romance: ਖਿੜਕੀ ਖੋਲ੍ਹ ਕੇ ਸ਼ਰੇਆਮ ਰੋਮਾਂਸ ਕਰਦੇ ਕਪਲ! ਅਸ਼ਲੀਲਤਾ ਦੇਖ ਗੁਆਂਢਣ ਮਹਿਲਾ ਨੇ ਦਰਜ ਕਰਵਾਈ ਸ਼ਿਕਾਇਤ
ਰਾਮਪਾਲ ਮਾਜਰਾ ਨੇ ਇਨੇੈਲੋ ਵਿੱਚ ਕੀਤੀ ਵਾਪਸੀ
ਹਰਿਆਣਾ ਸਰਕਾਰ ਵਿੱਚ ਸਾਬਕਾ ਮੰਤਰੀ, ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਕਲਾਇਤ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਰਾਮਪਾਲ ਮਾਜਰਾ ਦੀ ਇੰਡੀਅਨ ਨੈਸ਼ਨਲ ਲੋਕ ਦਲ ਵਿੱਚ ਵਾਪਸੀ ਹੋ ਗਈ ਹੈ। ਪਾਰਟੀ ਨੇ ਉਨ੍ਹਾਂ ਨੂੰ ਸੂਬਾ ਪ੍ਰਧਾਨ ਦਾ ਅਹੁਦਾ ਦਿੱਤਾ ਹੈ। ਪਿਛਲੇ ਮਹੀਨੇ ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਇਨੈਲੋ ਦੇ ਸੂਬਾ ਪ੍ਰਧਾਨ ਦਾ ਅਹੁਦਾ ਖਾਲੀ ਹੋ ਗਿਆ ਸੀ। ਇਸ ਕਤਲੇਆਮ ਵਿੱਚ ਨਫੇ ਸਿੰਘ ਰਾਠੀ ਸਮੇਤ ਪਾਰਟੀ ਵਰਕਰ ਜੈ ਕਿਸ਼ਨ ਦਲਾਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: Lord Buddha's relics: ਭਾਰਤ ਪਹੁੰਚੀਆਂ ਭਗਵਾਨ ਬੁੱਧ ਦੀਆਂ ਪਵਿੱਤਰ ਨਿਸ਼ਾਨੀਆਂ