![ABP Premium](https://cdn.abplive.com/imagebank/Premium-ad-Icon.png)
Richest Candidates: ਸਾਵਧਾਨ ! 'ਲੋਕ ਸੇਵਕਾਂ' ਦੀ ਕਮਾਈ ਜਾਣਕੇ ਲੱਗ ਸਕਦਾ ਝਟਕਾ, ਹਜ਼ਾਰਾਂ ਕਰੋੜ ਦੇ ਮਾਲਕ ਨੇ ਇਹ ਉਮੀਦਵਾਰ, ਜਾਣੋ ਪੂਰੀ ਸੂਚੀ
ਇਨ੍ਹਾਂ ਸੂਬਿਆਂ ਵਿੱਚ ਕੁਝ ਉਮੀਦਵਾਰ ਇਹੋ ਜਿਹੇ ਹਨ ਜਿਨ੍ਹਾਂ ਦੇ ਕੋਲ ਕਰੋੜਾਂ ਦੀ ਜਾਇਦਾਦ ਹੈ। ਆਓ ਅਜਿਹੇ ਹੀ ਕੁਝ ਉਮੀਦਵਾਰਾਂ ਦੀ ਕਮਾਈ ਬਾਰੇ ਜਾਣਦੇ ਹਾਂ।
![Richest Candidates: ਸਾਵਧਾਨ ! 'ਲੋਕ ਸੇਵਕਾਂ' ਦੀ ਕਮਾਈ ਜਾਣਕੇ ਲੱਗ ਸਕਦਾ ਝਟਕਾ, ਹਜ਼ਾਰਾਂ ਕਰੋੜ ਦੇ ਮਾਲਕ ਨੇ ਇਹ ਉਮੀਦਵਾਰ, ਜਾਣੋ ਪੂਰੀ ਸੂਚੀ lok sabha elections 2024 richest candidates in andhra pradesh telangana vishweshwar reddy pemmasani chandrasekhar Richest Candidates: ਸਾਵਧਾਨ ! 'ਲੋਕ ਸੇਵਕਾਂ' ਦੀ ਕਮਾਈ ਜਾਣਕੇ ਲੱਗ ਸਕਦਾ ਝਟਕਾ, ਹਜ਼ਾਰਾਂ ਕਰੋੜ ਦੇ ਮਾਲਕ ਨੇ ਇਹ ਉਮੀਦਵਾਰ, ਜਾਣੋ ਪੂਰੀ ਸੂਚੀ](https://feeds.abplive.com/onecms/images/uploaded-images/2024/04/23/7dc0cf3569c79e1e69e522370b9147d61713861490588674_original.jpg?impolicy=abp_cdn&imwidth=1200&height=675)
Lok Sabha Elections 2024: ਲੋਕ ਸਭਾ ਚੋਣਾਂ ਲਈ ਦੂਜੇ ਗੇੜ ਦੀਆਂ ਚੋਣਾਂ ਲਈ ਵੋਟਿੰਗ 26 ਅਪ੍ਰੈਲ ਨੂੰ ਹੋਵੇਗੀ। ਜੇ ਇਸ ਮੌਕੇ ਗੱਲ ਦੱਖਣੀ ਭਾਰਤ ਦੇ ਸੂਬੇ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੀ ਕੀਤੀ ਜਾਵੇ ਤਾਂ ਇੱਥੇ 13 ਮਈ ਨੂੰ ਵੋਟਿੰਗ ਹੋਵੇਗੀ। ਇਸ ਮੌਕੇ ਇਨ੍ਹਾਂ ਸੂਬਿਆਂ ਦੇ ਕੁਝ ਉਮੀਦਵਾਰਾਂ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਨੂੰ ਜਾਣਕੇ ਕਈ ਲੋਕ ਹੈਰਾਨ ਰਹਿ ਗਏ ਹਨ।
ਇਨ੍ਹਾਂ ਸੂਬਿਆਂ ਵਿੱਚ ਕੁਝ ਉਮੀਦਵਾਰ ਇਹੋ ਜਿਹੇ ਹਨ ਜਿਨ੍ਹਾਂ ਦੇ ਕੋਲ ਕਰੋੜਾਂ ਦੀ ਜਾਇਦਾਦ ਹੈ। ਆਓ ਅਜਿਹੇ ਹੀ ਕੁਝ ਉਮੀਦਵਾਰਾਂ ਦੀ ਕਮਾਈ ਬਾਰੇ ਜਾਣਦੇ ਹਾਂ।
1. ਪੇਮਾਸਾਨੀ ਚੰਦਰਸ਼ੇਖਰ
ਆਂਧਰਾ ਪ੍ਰਦੇਸ਼ ਦੀ ਗੁੰਟੂਰ ਲੋਕ ਸਭਾ ਸੀਟ ਤੋਂ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਉਮੀਦਵਾਰ ਪੇਮਾਸਾਨੀ ਚੰਦਰਸ਼ੇਖਰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਸਭ ਤੋਂ ਅਮੀਰ ਉਮੀਦਵਾਰਾਂ ਵਿੱਚ ਸਿਖਰ 'ਤੇ ਹਨ। ਉਨ੍ਹਾਂ ਕੋਲ 5598.56 ਕਰੋੜ ਰੁਪਏ ਦੀ ਜਾਇਦਾਦ ਹੈ।
2. ਕੋਂਡਾ ਰੈੱਡੀ
ਕੋਂਡਾ ਵਿਸ਼ਵੇਸ਼ਵਰ ਰੈੱਡੀ ਦਾ ਨਾਂ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਸਭ ਤੋਂ ਅਮੀਰ ਉਮੀਦਵਾਰਾਂ ਵਿੱਚ ਦੂਜੇ ਨੰਬਰ 'ਤੇ ਆਉਂਦਾ ਹੈ। ਤੇਲੰਗਾਨਾ ਦੀ ਚੇਵਲਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਕੋਂਡਾ ਵਿਸ਼ਵੇਸ਼ਵਾ ਰੈਡੀ ਹਨ, ਜਿਨ੍ਹਾਂ ਕੋਲ 4568 ਕਰੋੜ ਰੁਪਏ ਦੀ ਜਾਇਦਾਦ ਹੈ।
3. ਵਾਈਐਸ ਸ਼ਰਮੀਲਾ ਰੈੱਡੀ
ਆਂਧਰਾ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਭੈਣ ਵਾਈਐਸ ਸ਼ਰਮੀਲਾ ਰੈੱਡੀ ਵੀ ਅਮੀਰ ਉਮੀਦਵਾਰਾਂ ਵਿੱਚ ਸ਼ਾਮਲ ਹੈ। ਆਂਧਰਾ ਪ੍ਰਦੇਸ਼ ਦੀ ਕਡੱਪਾ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੀ ਵਾਈ ਐੱਸ ਸ਼ਰਮੀਲਾ ਕੋਲ ਕਰੀਬ 182 ਕਰੋੜ ਰੁਪਏ ਦੀ ਜਾਇਦਾਦ ਹੈ। ਉਸ ਦੀ ਆਪਣੇ ਭਰਾ ਨਾਲ ਸਿਆਸੀ ਦੁਸ਼ਮਣੀ ਜੱਗ ਜ਼ਾਹਰ ਹੈ। ਆਪਣੇ ਹਲਫਨਾਮੇ ਵਿੱਚ ਉਸਨੇ ਦੱਸਿਆ ਹੈ ਕਿ ਉਸਨੇ ਜਗਨ ਮੋਹਨ ਰੈਡੀ ਤੋਂ 83 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।
4. ਡੀ.ਕੇ. ਅਰੁਣਾ
ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਉਪ ਪ੍ਰਧਾਨ ਅਤੇ ਤੇਲੰਗਾਨਾ ਦੀ ਮਹਿਬੂਬ ਨਗਰ ਲੋਕ ਸਭਾ ਸੀਟ ਤੋਂ ਉਮੀਦਵਾਰ ਡੀਕੇ ਅਰੁਣਾ ਵੀ ਕਰੋੜਾਂ ਰੁਪਏ ਦੀ ਮਾਲਕ ਹੈ। ਉਨ੍ਹਾਂ ਕੋਲ ਕੁੱਲ 67 ਕਰੋੜ ਰੁਪਏ ਦੀ ਜਾਇਦਾਦ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)