ਪੜਚੋਲ ਕਰੋ
Advertisement
'ਜੈ ਸ਼੍ਰੀ ਰਾਮ' ਨਾ ਬੋਲਣ 'ਤੇ ਅਧਿਆਪਕ ਨੂੰ ਚੱਲਦੀ ਟਰੇਨ 'ਚੋਂ ਹੇਠਾਂ ਸੁੱਟਿਆ
26 ਸਾਲਾ ਮੁਸਲਿਮ ਨੌਜਵਾਨ ਹਾਫ਼ਿਜ਼ ਮੁਹੰਮਦ ਸਾਹਰੁਖ਼ ਹਲਦਰ ਨੇ ਦੱਸਿਆ ਕਿ ਉਹ ਹੁਗਲੀ ਜਾ ਰਿਹਾ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ। ਇਸ ਦੌਰਾਨ ਕੁਝ ਵਿਅਕਤੀਆਂ ਦਾ ਟੋਲਾ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਉਂਦਾ ਉਸ ਦੇ ਡੱਬੇ ਵਿੱਚ ਆਉਂਦਾ ਹੈ। ਉਨ੍ਹਾਂ ਉਸ ਨੂੰ ਵੀ ਉਵੇਂ ਹੀ ਕਰਨ ਲਈ ਕਿਹਾ, ਪਰ ਹਾਫ਼ਿਜ਼ ਨੇ ਮਨ੍ਹਾਂ ਕਰ ਦਿੱਤਾ।
ਕੋਲਕਾਤਾ: ਇੱਥੋਂ ਦੇ ਮਦਰੱਸੇ ਵਿੱਚ ਪੜ੍ਹਾਉਣ ਵਾਲੇ ਇੱਕ ਅਧਿਆਪਕ ਨੇ ਦਾਅਵਾ ਕੀਤਾ ਹੈ ਕਿ ਕੁਝ ਨੌਜਵਾਨਾਂ ਨੇ ਉਸ ਨੂੰ 'ਜੈ ਸ਼੍ਰੀ ਰਾਮ' ਨਾ ਬੋਲਣ 'ਤੇ ਚੱਲਦੀ ਟਰੇਨ ਵਿੱਚੋਂ ਧੱਕਾ ਦੇ ਦਿੱਤਾ। ਇਹ ਘਟਨਾ ਕੋਲਕਾਤਾ ਦੇ ਐਨ ਵਿਚਕਾਰ ਸੋਮਵਾਰ ਦੁਪਹਿਰ ਸਮੇਂ ਵਾਪਰੀ।
26 ਸਾਲਾ ਮੁਸਲਿਮ ਨੌਜਵਾਨ ਹਾਫ਼ਿਜ਼ ਮੁਹੰਮਦ ਸਾਹਰੁਖ਼ ਹਲਦਰ ਨੇ ਦੱਸਿਆ ਕਿ ਉਹ ਹੁਗਲੀ ਜਾ ਰਿਹਾ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ। ਇਸ ਦੌਰਾਨ ਕੁਝ ਵਿਅਕਤੀਆਂ ਦਾ ਟੋਲਾ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਉਂਦਾ ਉਸ ਦੇ ਡੱਬੇ ਵਿੱਚ ਆਉਂਦਾ ਹੈ। ਉਨ੍ਹਾਂ ਉਸ ਨੂੰ ਵੀ ਉਵੇਂ ਹੀ ਕਰਨ ਲਈ ਕਿਹਾ, ਪਰ ਹਾਫ਼ਿਜ਼ ਨੇ ਮਨ੍ਹਾਂ ਕਰ ਦਿੱਤਾ।
ਹਾਫ਼ਿਜ਼ ਨੇ ਦੱਸਿਆ ਕਿ ਉਸ ਦੇ ਮਨ੍ਹਾਂ ਕਰਨ 'ਤੇ ਉਹ ਉਸ ਨੂੰ ਕੁੱਟਣ ਲੱਗ ਗਏ ਤੇ ਕਿਸੇ ਨੇ ਉਸ ਨੂੰ ਨਹੀਂ ਬਚਾਇਆ। ਇਸ ਦੌਰਾਨ ਟਰੇਨ ਧਕੁਰੀਆ ਤੇ ਪਾਰਕ ਸਰਕਸ ਸਟੇਸ਼ਨ ਦਰਮਿਆਨ ਸੀ। ਨੌਜਵਾਨਾਂ ਨੇ ਹਾਫ਼ਿਜ਼ ਨੂੰ ਪਾਰਕ ਸਰਕਸ ਸਟੇਸ਼ਨ 'ਤੇ ਧੱਕਾ ਮਾਰ ਕੇ ਚੱਲਦੀ ਟਰੇਨ ਵਿੱਚੋਂ ਹੇਠਾਂ ਸੁੱਟ ਦਿੱਤਾ।
ਉਸ ਨੂੰ ਕੁਝ ਲੋਕਾਂ ਨੇ ਚੁੱਕਿਆ ਤੇ ਪੁਲਿਸ ਨੇ ਹਸਪਤਾਲ ਦਾਖ਼ਲ ਕਰਵਾਇਆ। ਰੇਲਵੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਪਰ ਹਾਲੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement