ਪੜਚੋਲ ਕਰੋ

ਸੋਨਮ ਕਪੂਰ ਦੇ ਹਿਜਾਬ ਦੀ ਤੁਲਣਾ ਪੱਗ ਨਾਲ ਕਰਨ 'ਤੇ ਭੜਕੇ ਮਨਜਿੰਦਰ ਸਿਰਸਾ, ਦਿੱਤਾ ਇਹ ਜਵਾਬ 

ਕਰਨਾਟਕ ਵਿਚ ਹਿਜਾਬ ਦਾ ਮੁੱਦਾ ਦੇਸ਼ ਵਿਚ ਜ਼ੋਰ ਫੜ ਰਿਹਾ ਹੈ। ਇਸ ਮਾਮਲੇ 'ਤੇ ਹਰ ਕੋਈ ਆਪਣੀ ਰਾਏ ਜ਼ਾਹਰ ਕਰ ਰਿਹਾ ਹੈ। ਹਾਲ ਹੀ 'ਚ ਸੋਨਮ ਕਪੂਰ ਨੇ ਵੀ ਹਿਜਾਬ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਨਵੀਂ ਦਿੱਲੀ : ਕਰਨਾਟਕ ਵਿਚ ਹਿਜਾਬ ਦਾ ਮੁੱਦਾ ਦੇਸ਼ ਵਿਚ ਜ਼ੋਰ ਫੜ ਰਿਹਾ ਹੈ। ਇਸ ਮਾਮਲੇ 'ਤੇ ਹਰ ਕੋਈ ਆਪਣੀ ਰਾਏ ਜ਼ਾਹਰ ਕਰ ਰਿਹਾ ਹੈ। ਹਾਲ ਹੀ 'ਚ ਸੋਨਮ ਕਪੂਰ ਨੇ ਵੀ ਹਿਜਾਬ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਹਿਜਾਬ ਦੀ ਤੁਲਨਾ ਸਿੱਖ ਪੱਗ ਨਾਲ ਕੀਤੀ, ਜਿਸ ਕਾਰਨ ਉਹ ਹੁਣ ਵਿਵਾਦਾਂ 'ਚ ਘਿਰ ਗਈ ਹੈ। ਹੁਣ ਸੋਨਮ ਦੇ ਇਸ ਬਿਆਨ 'ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਭੜਕ ਗਏ ਹਨ ਅਤੇ ਉਨ੍ਹਾਂ ਨੇ ਅਦਾਕਾਰਾ ਨੂੰ ਫਟਕਾਰ ਲਗਾਈ ਹੈ।
 
ਪੱਗੜੀ ਚੌਵਾਇਸ ਹੋ ਸਕਦੀ ਹੈ, ਪਰ ਹਿਜਾਬ ਨਹੀਂ : ਸੋਨਮ

ਦਰਅਸਲ, ਸੋਨਮ ਕਪੂਰ ਨੇ ਹਿਜਾਬ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਸ਼ਲ ਮੀਡੀਆ ਸਟੋਰੀ 'ਤੇ ਇਕ ਪੋਸਟ ਕੀਤੀ ਸੀ, ਜਿਸ ਵਿਚ 2 ਫੋਟੋਆਂ ਵੀ ਸਨ। ਇੱਕ ਫੋਟੋ ਵਿੱਚ ਇੱਕ ਸਿੱਖ ਪੱਗੜੀ ਪਹਿਨੇ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜੀ ਵਿੱਚ ਇੱਕ ਮੁਸਲਿਮ ਔਰਤ ਨੂੰ ਹਿਜਾਬ ਪਹਿਨੇ ਦਿਖਾਇਆ ਗਿਆ ਹੈ। ਇਨ੍ਹਾਂ ਦੋਨਾਂ ਫੋਟੋਆਂ ਦੇ ਨਾਲ ਹੀ ਸੋਨਮ ਨੇ ਲਿਖਿਆ, "ਪਗੜੀ ਇੱਕ ਚੌਵਾਇਸ ਹੋ ਸਕਦੀ ਹੈ, ਪਰ ਹਿਜਾਬ ਨਹੀਂ। 
 
ਮਨਜਿੰਦਰ ਸਿੰਘ ਸਿਰਸਾ ਨੇ ਸੋਨਮ ਕਪੂਰ ਦੀ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਜਵਾਬ 'ਚ ਲਿਖਿਆ, ''ਦਸਤਾਰ ਜਾਂ 'ਦਸਤ-ਏ-ਯਾਰ' ਦਾ ਮਤਲਬ 'ਭਗਵਾਨ ਦਾ ਹੱਥ' ਹੈ। ਇਹ ਕੋਈ ਵਿਕਲਪ ਨਹੀਂ ਹੈ, ਸਗੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਹੈ। ਸਿੱਖਾਂ ਦੀ ਪਛਾਣ ਦਾ ਅਨਿੱਖੜਵਾਂ ਅੰਗ ਹੈ। ਇਸ ਸੰਦਰਭ ਵਿੱਚ ਦਸਤਾਰ ਅਤੇ ਹਿਜਾਬ ਦੀ ਤੁਲਨਾ ਕਰਨਾ ਬਿਲਕੁਲ ਗਲਤ ਹੈ।"
 
ਬੀਜੇਪੀ ਨੇਤਾ ਨੇ ਅੱਗੇ ਕਿਹਾ, "ਸੋਨਮ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਬਹੁਤ ਹੀ ਵਿਵਾਦਿਤ ਪੋਸਟ ਸ਼ੇਅਰ ਕੀਤੀ ਹੈ। ਸਭ ਤੋਂ ਪਹਿਲਾਂ ਮੈਂ ਸੋਨਮ ਕਪੂਰ ਨੂੰ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦੀਆਂ ਵਿਵਾਦਿਤ ਪੋਸਟਾਂ ਪਾ ਕੇ ਦੋ ਧਰਮਾਂ ਨੂੰ ਆਪਸ ਵਿੱਚ ਲੜਾਉਣਾ ਬਹੁਤ ਗਲਤ ਹੈ। ਤੁਸੀਂ ਜਿਸ ਦਸਤਾਰ ਦੀ ਤੁਲਨਾ ਕੀਤੀ ਹੈ, ਉਹ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ। ਇਹ ਸਾਡੇ ਸਰੀਰ ਦਾ ਅੰਗ ਹੈ, ਐਕਸੈਸਰੀ ਨਹੀਂ ਹੈ।
 
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ,  ਤੁਹਾਡੀ ਹਿਜਾਬ ਦੀ ਤੁਲਨਾ ਦਸਤਾਰ ਨਾਲ ਕਰਨਾ ਸਰਾਸਰ ਗਲਤ ਹੈ। ਸਾਰੇ ਧਰਮਾਂ ਦੇ ਆਪਣੇ ਵਿਸ਼ਵਾਸ ਹਨ। ਇਨ੍ਹਾਂ ਮਾਨਤਾਵਾਂ ਨੂੰ ਵੀ ਕਾਇਮ ਰੱਖਣਾ ਚਾਹੀਦਾ ਹੈ ਪਰ ਜੋ ਤੁਸੀਂ ਜਾਣਬੁੱਝ ਕੇ ਅਜਿਹਾ ਕੀਤਾ ਹੈ, ਮੈਂ ਉਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਮੈਂ ਸੋਨਮ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡਾ ਕੰਮ ਇੱਕ ਕਲਾਕਾਰ ਵਾਲਾ ਹੈ ਅਤੇ ਤੁਸੀਂ ਆਪਣਾ ਕੰਮ ਕਰਦੇ ਹੋ।
 
ਸੋਨਮ ਕਪੂਰ ਤੋਂ ਪਹਿਲਾਂ ਕੰਗਨਾ ਰਣੌਤ, ਜਾਵੇਦ ਅਖਤਰ, ਹੇਮਾ ਮਾਲਿਨੀ, ਰਿਚਾ ਚੱਢਾ, ਸਵਰਾ ਭਾਸਕਰ, ਕਿਮ ਸ਼ਰਮਾ, ਕਮਲ ਹਾਸਨ, ਨੀਰਜ ਘੇਵਾਨ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਮਾਮਲੇ 'ਤੇ ਪੋਸਟ ਸ਼ੇਅਰ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜਾਵੇਦ ਅਖਤਰ ਨੇ ਕਿਹਾ ਸੀ ਕਿ ਉਹ ਕਦੇ ਵੀ ਹਿਜਾਬ ਜਾਂ ਬੁਰਕੇ ਦੇ ਸਮਰਥਨ ਵਿੱਚ ਨਹੀਂ ਰਹੇ ਹਨ ਪਰ ਭੀੜ ਦੁਆਰਾ ਕੁੜੀਆਂ ਨੂੰ ਡਰਾਉਣਾ ਧਮਕਾਉਣਾ ਮਰਦਾਨਗੀ' ਨਹੀਂ ਹੈ। ਰਿਚਾ ਚੱਢਾ ਨੇ ਕਿਹਾ ਸੀ ਕਿ ਉਹ ਅਜਿਹੀਆਂ ਘਟਨਾਵਾਂ 'ਤੇ ਥੁੱਕਦੀ ਹੈ। ਵਰਦੀ ਨੂੰ ਲੈ ਕੇ ਸਕੂਲ-ਕਾਲਜ 'ਚ ਹੋਏ ਇਸ ਹੰਗਾਮੇ 'ਤੇ ਹੇਮਾ ਮਾਲਿਨੀ ਨੇ ਸਕੂਲ 'ਚ ਵਰਦੀ ਦਾ ਸਨਮਾਨ ਕਰਨ ਦੀ ਗੱਲ ਕਹੀ ਸੀ। ਦੂਜੇ ਪਾਸੇ ਸਵਰਾ ਭਾਸਕਰ ਨੇ ਪੋਸਟ ਸ਼ੇਅਰ ਕਰਦੇ ਹੋਏ ਕਰਨਾਟਕ ਦੀ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Advertisement
for smartphones
and tablets

ਵੀਡੀਓਜ਼

Mukhtar Ansari death | ਵੱਡੀ ਖ਼ਬਰ : ਜੇਲ੍ਹ 'ਚ ਬੰਦ ਮੁਖਤਾਰ ਅੰਸਾਰੀ ਦੀ ਹੋਈ ਮੌਤ - ਅਸਲ ਵਜ੍ਹਾ ਕੀ ?Darbar Sahib ਵਿਖੇ ਹੋ ਰਹੀ ਸੋਨੇ ਦੀ ਧੁਆਈ ਦੀ ਸੇਵਾ,ਬਰਮਿੰਘਮ ਤੋਂ ਆਇਆ ਕਾਰ ਸੇਵਾ ਵਾਲਾ ਜੱਥਾGurlez-Jasmine Akhtar & family at darbar sahib | ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਈਆਂ ਅਖ਼ਤਰ ਭੈਣਾਂHoshiarpur 'ਚ ਗੈਂਗ ਵਾਰ : ਦਿਨ ਦਿਹਾੜੇ ਭਰੇ ਬਾਜ਼ਾਰ 'ਚ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Call Recording: ਕਾਲ ਰਿਕਾਰਡਿੰਗ ਦਾ ਖ਼ਤਰਾ! ਇਹ ਤਰੀਕੇ ਅਪਣਾਓ, ਕੋਈ ਨਹੀਂ ਕਰ ਸਕੇਗਾ ਕਾਲ ਰਿਕਾਰਡਿੰਗ
Call Recording: ਕਾਲ ਰਿਕਾਰਡਿੰਗ ਦਾ ਖ਼ਤਰਾ! ਇਹ ਤਰੀਕੇ ਅਪਣਾਓ, ਕੋਈ ਨਹੀਂ ਕਰ ਸਕੇਗਾ ਕਾਲ ਰਿਕਾਰਡਿੰਗ
WhatsApp: ਵਟਸਐਪ ਯੂਜ਼ਰਸ ਨੂੰ ਵੱਡਾ ਝਟਕਾ, 1 ਜੂਨ ਤੋਂ ਹਰ SMS 'ਤੇ ਅਦਾ ਕਰਨੇ ਪੈਣਗੇ 2.3 ਰੁਪਏ, ਜਾਣੋ ਵੇਰਵੇ
WhatsApp: ਵਟਸਐਪ ਯੂਜ਼ਰਸ ਨੂੰ ਵੱਡਾ ਝਟਕਾ, 1 ਜੂਨ ਤੋਂ ਹਰ SMS 'ਤੇ ਅਦਾ ਕਰਨੇ ਪੈਣਗੇ 2.3 ਰੁਪਏ, ਜਾਣੋ ਵੇਰਵੇ
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 
Embed widget