(Source: ECI/ABP News)
ਅਕਾਲੀ ਲੀਡਰ ਨੇ ਖੋਲ੍ਹਿਆ ਦੀਪਿਕਾ, ਰਣਬੀਰ ਤੇ ਕਰਨ ਜੌਹਰ ਖ਼ਿਲਾਫ ਮੋਰਚਾ, ਪੁਲਿਸ ਕੇਸ ਦਰਜ ਕਰਾਉਣ ਲਈ ਡਟੇ
ਸਿਰਸਾ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਮੁੰਬਈ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਉਕਤ ਸਿਤਾਰਿਆਂ ਖ਼ਿਲਾਫ਼ ਨਾਰਕੋਟਿਕਸ ਡਰੱਗਸ ਤੇ ਸਾਈਕੋਟ੍ਰੌਪਿਕ ਪਦਾਰਥ ਐਕਟ 1985 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
![ਅਕਾਲੀ ਲੀਡਰ ਨੇ ਖੋਲ੍ਹਿਆ ਦੀਪਿਕਾ, ਰਣਬੀਰ ਤੇ ਕਰਨ ਜੌਹਰ ਖ਼ਿਲਾਫ ਮੋਰਚਾ, ਪੁਲਿਸ ਕੇਸ ਦਰਜ ਕਰਾਉਣ ਲਈ ਡਟੇ manjinder singh sirsa stand firms on drugs by bollywood celebrities demands fir should be registered ਅਕਾਲੀ ਲੀਡਰ ਨੇ ਖੋਲ੍ਹਿਆ ਦੀਪਿਕਾ, ਰਣਬੀਰ ਤੇ ਕਰਨ ਜੌਹਰ ਖ਼ਿਲਾਫ ਮੋਰਚਾ, ਪੁਲਿਸ ਕੇਸ ਦਰਜ ਕਰਾਉਣ ਲਈ ਡਟੇ](https://static.abplive.com/wp-content/uploads/sites/5/2019/07/31150725/manjinder-sirsa-on-celebrity-drugs.jpg?impolicy=abp_cdn&imwidth=1200&height=675)
ਸਿਰਸਾ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਮੁੰਬਈ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਉਕਤ ਸਿਤਾਰਿਆਂ ਖ਼ਿਲਾਫ਼ ਨਾਰਕੋਟਿਕਸ ਡਰੱਗਸ ਤੇ ਸਾਈਕੋਟ੍ਰੌਪਿਕ ਪਦਾਰਥ ਐਕਟ 1985 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸਿਰਸਾ ਨੇ ਚਿੱਠੀ ਵਿੱਚ ਕਿ ਬਾਲੀਵੁੱਡ ਸਿਤਾਰੇ 28 ਜੁਲਾਈ ਨੂੰ ਕਰਨ ਜੌਹਰ ਦੇ ਘਰ ਕਥਿਤ ਡਰੱਗ ਪਾਰਟੀ ਦਾ ਜ਼ਿਕਰ ਕੀਤਾ ਹੈ।I have requested @CPMumbaiPolice to register FIR against the Bollywood Stars in the video flaunting their drug party...under The Narcotic Drugs and Psychotropic Substances Act, 1985 The party was uploaded by @karanjohar himself on July 28th, 2019@ANI @htTweets @republic @ZeeNews pic.twitter.com/nNRH6i9yfn
— Manjinder S Sirsa (@mssirsa) August 1, 2019
ਮਨਜਿੰਦਰ ਸਿੰਘ ਸਿਰਸਾ ਨੇ ਟ੍ਰੋਲਰਜ਼ ਨੂੰ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕੁਝ ਲੋਕਾਂ ਦੇ ਟਵੀਟਸ ਦੇ ਸਕਰੀਨ ਸ਼ੌਟ ਪੋਸਟ ਕਰ ਲਿਖਿਆ ਕਿ ਉਹ ਇੱਕ ਮਕਸਦ ਲਈ ਲੜ ਰਹੇ ਹਨ। ਉਨ੍ਹਾਂ ਕਿਹਾ,"ਇਹ ਨਸ਼ੇ ਦੇ ਆਦੀ ਸਿਤਾਰੇ ਅਸਲ ਜੀਵਨ ਵਿੱਚ ਗਲਤ ਟ੍ਰੈਂਡ ਬਣਾ ਰਹੇ ਹਨ। ਉਹ ਪਰਦੇ 'ਤੇ ਰਹਿ ਕੇ ਦੇਸ਼ ਤੇ ਨੌਜਵਾਨਾਂ ਨੂੰ ਬਦਨਾਮ ਕਰ ਰਹੇ ਹਨ। ਮੈਂ ਇਸ ਕੇਸ ਨੂੰ ਅਖੀਰ ਤਕ ਲੈ ਕੇ ਜਾਊਂਗਾ ਤੇ ਸਿਤਾਰਿਆਂ ਦੇ ਪਖੰਡ ਨੂੰ ਉਜਾਗਰ ਕਰਾਂਗਾ।"I am fighting for a cause. These drug-addicted stars are setting a wrong trend in real life; while on screen they defamed our State & its youth! I am not affected by trollers. They may continue abusing me I would pursue this case till the end & expose the stars’ hypocrisy @ANI pic.twitter.com/Z6Gs5E9oO2
— Manjinder S Sirsa (@mssirsa) August 1, 2019
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)