ਰਾਜੌਰੀ ਦੀ ਪਹਿਲੀ ਮਹਿਲਾ ਫਾਇਟਰ ਪਾਇਲਟ ਬਣੀ ਮਾਵਿਆ ਸੁਡਾਨ
ਮਾਵਿਆ ਸੁਡਾਨ ਇੰਡੀਅਨ ਏਅਰਫੋਰਸ 'ਚ ਫਾਇਟਰ ਪਾਇਲਟ ਬਣਨ ਵਾਲੀ 12ਵੀਂ ਮਹਿਲਾ ਹੈ। ਮਾਵਿਆ ਦੇ ਪਿਤਾ ਵਿਨੋਦ ਸੁਡਾਨ ਨੇ ਧੀ ਦੀ ਇਸ ਪ੍ਰਾਪਤੀ ਤੇ ਖੁਸ਼ੀ ਜ਼ਾਹਰ ਕੀਤੀ।
ਰਾਜੌਰੀ: ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੀ ਰਹਿਣ ਵਾਲੀ ਮਾਵਿਆ ਸੁਡਾਨ ਇੰਡੀਅਨ ਏਅਰ ਫੋਰਸ 'ਚ ਮਹਿਲਾ ਫਾਇਟਰ ਪਾਇਲਟ ਬਣ ਗਈ ਹੈ। ਰਾਜੌਰੀ ਜ਼ਿਲ੍ਹੇ ਤੇ ਨੌਸ਼ਹਿਰਾ ਤਹਿਸੀਲ ਦੇ ਪਿੰਡ ਲੰਬੇਰੀ ਦੀ ਰਹਿਣ ਵਾਲੀ ਸੁਡਾਨ ਏਅਰ ਫੋਰਸ 'ਚ ਫਲਾਇੰਗ ਅਫ਼ਸਰ ਬਣੀ ਹੈ।
ਮਾਵਿਆ ਸੁਡਾਨ ਇੰਡੀਅਨ ਏਅਰਫੋਰਸ 'ਚ ਫਾਇਟਰ ਪਾਇਲਟ ਬਣਨ ਵਾਲੀ 12ਵੀਂ ਮਹਿਲਾ ਹੈ। ਮਾਵਿਆ ਦੇ ਪਿਤਾ ਵਿਨੋਦ ਸੁਡਾਨ ਨੇ ਧੀ ਦੀ ਇਸ ਪ੍ਰਾਪਤੀ ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, 'ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਹੁਣ ਇਹ ਸਿਰਫ਼ ਸਾਡੀ ਨਹੀਂ ਦੇਸ਼ ਦੀ ਧੀ ਹੈ। ਸਾਨੂੰ ਸ਼ਨੀਵਾਰ ਤੋਂ ਲਗਾਤਾਰ ਵਧਾਈਆਂ ਦੇ ਮੈਸੇਜ ਆ ਰਹੇ ਹਨ।'
ਸੁਡਾਨ ਦੀ ਭੈਣ ਨੇ ਕਿਹਾ, 'ਉਹ ਬਚਪਨ ਤੋਂ ਹੀ ਏਅਰਫੋਰਸ 'ਚ ਜਾਣਾ ਚਾਹੁੰਦੀ ਸੀ ਤੇ ਫਾਇਟਰ ਪਾਇਲਟ ਬਣਨਾ ਚਾਹੁੰਦੀ ਸੀ। ਮੈਨੂੰ ਆਪਣੀ ਛੋਟੀ ਭੈਣ 'ਤੇ ਮਾਣ ਹੈ। ਇਹ ਉਸ ਦਾ ਬਚਪਨ ਦਾ ਸੁਫ਼ਨਾ ਸੀ। ਉਨ੍ਹਾਂ ਕਿਹਾ ਕਿ ਇਹ ਹਰ ਕਿਸੇ ਨੂੰ ਮੌਟੀਵੇਟ ਕਰਨ ਵਾਲੀ ਕਹਾਣੀ ਹੈ।'
Mawya Sudan becomes first woman fighter pilot in IAF from J-K's Rajouri
— ANI Digital (@ani_digital) June 20, 2021
Read @ANI Story | https://t.co/d16tYlOKrZ pic.twitter.com/5ktZgqJ67B
ਉਨ੍ਹਾਂ ਦੀ ਮਾਂ ਧੀ ਦੀ ਪ੍ਰਾਪਤੀ 'ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਮੈਂ ਖੁਸ਼ ਹਾਂ ਕਿ ਉਸ ਦੀ ਸਖ਼ਤ ਮਿਹਨਤ ਕਾਰਨ ਉਸ ਨੇ ਆਪਣਾ ਟੀਚਾ ਪ੍ਰਾਪਤ ਕੀਤਾ। ਉਸ ਨੇ ਸਾਡਾ ਮਾਣ ਵਧਾਇਆ ਹੈ। ਮਾਵਿਆ ਦੀ ਦਾਦੀ ਨੇ ਕਿਹਾ ਕਿ ਪਿੰਡ 'ਚ ਮਾਵਿਆਂ ਦੀ ਪ੍ਰਾਪਤੀ ਤੋਂ ਹਰ ਕੋਈ ਖੁਸ਼ ਹੈ।
ਇਹ ਵੀ ਪੜ੍ਹੋ: Covid 19 Third Wave: ਅਲਰਟ! ਕੋਰੋਨਾ ਦੀ ਤੀਜੀ ਲਹਿਰ ਅਗਲੇ ਕੁਝ ਹਫਤਿਆਂ ਵਿੱਚ ਦੇ ਸਕਦੀ ਹੈ ਦਸਤਕ
ਇਹ ਵੀ ਪੜ੍ਹੋ: Corona Cases: ਕੋਰੋਨਾ ਨਾਲ ਬਦਲ ਰਹੇ ਹਾਲਾਤ, ਲਗਾਤਾਰ ਘੱਟ ਰਹੇ ਕੇਸ ਕਈ ਸੂਬਿਆਂ 'ਚ ਦਰਜ ਹੋਏ 500 ਤੋਂ ਵੀ ਘੱਟ ਮਾਮਲੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904