Lok Sabha Elections: '2019- 'ਮੈਂ ਹਾਂ ਚੌਕੀਦਾਰ, 2024- ਮੈਂ ਹਾਂ ਮੋਦੀ ਦਾ ਪਰਿਵਾਰ', ਸਾਰੇ BJP ਆਗੂਆਂ ਨੇ X 'ਤੇ ਕਿਉਂ ਬਦਲੇ ਆਪਣੇ Bio
BJP Leader X Bio Modi ka Parivar: ਭਾਜਪਾ ਆਗੂਆਂ ਵਲੋਂ ਐਕਸ 'ਤੇ ਆਪਣੇ ਬਾਇਓ ਵਿੱਚ "ਮੋਦੀ ਦਾ ਪਰਿਵਾਰ" ਸ਼ਬਦ ਜੋੜਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ #ModiKaParivar ਹੈਸ਼ਟੈਗ ਟ੍ਰੈਂਡ ਹੁੰਦਾ ਨਜ਼ਰ ਆ ਰਿਹਾ ਹੈ।
Lok Sabha Elections: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਸਣੇ ਜ਼ਿਆਦਾਤਰ ਭਾਜਪਾ ਆਗੂਆਂ ਨੇ ਅਚਾਨਕ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਪਣੀ ਪ੍ਰੋਫਾਈਲ ਵਿੱਚ ਦਿੱਤੀ ਜਾਣਕਾਰੀ ਨੂੰ ਅਪਡੇਟ ਕਰ ਦਿੱਤਾ ਹੈ। ਦੁਪਹਿਰ ਵੇਲੇ ਇਨ੍ਹਾਂ ਆਗੂਆਂ ਨੇ ਆਪਣੇ ਬਾਇਓ ਵਿੱਚ ‘ਮੋਦੀ ਦਾ ਪਰਿਵਾਰ’ ਸ਼ਬਦ ਜੋੜ ਲਿਆ ਹੈ।
ਪੀਐਮ ਮੋਦੀ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਆਗੂਆਂ ਨੇ ਲਿਆ ਆਹ ਫੈਸਲਾ
ਖ਼ਾਸ ਗੱਲ ਤਾਂ ਇਹ ਹੈ ਕਿ ਇਸ ਸ਼ਬਦ ਦੀ ਵਰਤੋਂ ਕਈ ਸਾਰੇ ਭਾਜਪਾ ਆਗੂਆਂ ਨੇ ਆਪਣੇ ਐਕਸ ਹੈਂਡਲ ‘ਤੇ ਇੱਕ ਹੀ ਸਮੇਂ ਵਿੱਚ ਕੀਤੀ। ਤੁਹਾਨੂੰ ਇੱਥੇ ਦੱਸ ਦਿੰਦੇ ਹਾਂ ਕਿ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਭਾਜਪਾ ਆਗੂਆਂ ਦੇ ਬਾਇਓ ਵਿੱਚ ਇਹ ਬਦਲਾਅ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਆਦਿਲਾਬਾਦ ਵਿੱਚ ਇੱਕ ਰੈਲੀ ਦੇ ਦੌਰਾਨ ਕਿਹਾ ਸੀ ਕਿ ਪੂਰਾ ਦੇਸ਼ ਹੀ ਉਨ੍ਹਾਂ ਦਾ ਪਰਿਵਾਰ ਹੈ।
ਅਜਿਹੇ ਵਿੱਚ ਸਮਝਿਆ ਜਾ ਸਕਦਾ ਹੈ ਕਿ ਪੀਐਮ ਦੇ ਉਸ ਬਿਆਨ ਦੇ ਮੱਦੇਨਜ਼ਰ ਭਾਜਪਾ ਦੇ ਆਗੂਆਂ ਨੇ ਪਾਰਟੀ ਦੀ ਰਣਨੀਤੀ ਦੇ ਤਹਿਤ ਉਸ ਨੂੰ ਆਪਣੇ ਐਕਸ ਅਕਾਊਂਟ ‘ਤੇ ਆਪਣੇ Bio ਵਿੱਚ ਜੋੜ ਲਿਆ।
ਇਹ ਵੀ ਪੜ੍ਹੋ: Bengaluru Weather: ਕਿਤੇ ਠੰਢ ਨਾਲ ਬੁਰਾ ਹਾਲ ਕਿਤੇ ਅੱਤ ਦੀ ਗਰਮੀ, ਬੈਂਗਲੋਰ 'ਚ ਗਰਮੀ ਨੇ ਕਰਾਈ ਅੱੱਤ, ਅਲਰਟ ਹੋਇਆ ਜਾਰੀ
ਆਦਿਲਾਬਾਦ 'ਚ ਪੀਐਮ ਮੋਦੀ ਦਾ ਸੰਬੋਧਨ
मैं हूँ मोदी का परिवार…#ModiKaParivar pic.twitter.com/P8qZMQGJIP
— Sambit Patra (Modi Ka Parivar) (@sambitswaraj) March 4, 2024
ਭਾਜਪਾ ਦੇ ਇਨ੍ਹਾਂ ਆਗੂਆਂ ਨੇ ਬਦਲਿਆ ਆਪਣਾ ਬਾਇਓ
ਅਮਿਤ ਸ਼ਾਹ
ਜੇਪੀ ਨੱਡਾ
ਨਿਤਿਨ ਗਡਕਰੀ
ਪੀਯੂਸ਼ ਗੋਇਲ
ਅਨੁਰਾਗ ਠਾਕੁਰ
ਸੰਬਿਤ ਪਾਤਰਾ ਆਦਿ।
ਜ਼ਿਕਰ ਕਰ ਦਈਏ ਕਿ ਲੋਕ ਸਭਾ ਚੋਣਾਂ ਹੋਣ ਨੂੰ ਇੱਕ-ਦੋ ਮਹੀਨੇ ਰਹਿ ਗਏ ਹਨ ਅਤੇ ਸਾਰੇ ਸਿਆਸੀ ਆਗੂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਇਸ ਦੀ ਤਿਆਰੀ ਕਰ ਰਹੇ ਹਨ। ਉੱਥੇ ਹੀ ਸਾਰੀਆਂ ਪਾਰਟੀਆਂ ਕੋਈ ਨਾ ਕੋਈ ਨਵੀਂ ਰਣਨੀਤੀ ਅਪਣਾ ਰਹੀ ਹੈ, ਜਿਵੇਂ ਹੁਣ ਭਾਜਪਾ ਆਗੂਆਂ ਨੇ ਅਚਾਨਕ ਆਪਣਾ ਬਾਇਓ ਬਦਲਣ ਦਾ ਫੈਸਲਾ ਲਿਆ ਅਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਦਾ ਜਨਤਾ 'ਤੇ ਕੀ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ: Budget Session: CM ਨੇ ਸਦਨ 'ਚ ਘੇਰਿਆ ਬਾਜਵਾ ! ਸਵਾ-ਸਵਾ ਲੱਖ ਦੇ ਸ਼ਾਲ ਲੈ ਕੇ ਆਉਂਦੇ ਨੇ ਅਸੀਂ ਤਾਂ ਮਟੀਰੀਅਲ ਹੀ ਲੱਗਣਾ