ਪੜਚੋਲ ਕਰੋ
(Source: ECI/ABP News)
ਮੋਦੀ ਅੱਜ ਮਨਾਉਣਗੇ ਦੇਵ ਦੀਵਾਲੀ, ਗੰਗਾ ਘਾਟ ਰਿਕਾਰਡ 11 ਲੱਖ ਦੀਵਿਆਂ ਨਾਲ ਕਰੇਗਾ ਜਗਮਗ
ਅਯੁੱਧਿਆ 'ਚ ਦੀਵਾਲੀ ਤੇ ਸਾਢੇ ਪੰਜ ਲੱਖ ਦੀਵੇ ਬਾਲੇ ਜਾਣ ਦੇ ਰਿਕਾਰਡ ਮਗਰੋਂ ਹੁਣ ਉੱਤਰ ਪ੍ਰਦੇਸ਼ ਸਰਕਾਰ ਹੁਣ ਵਾਰਾਣਸੀ ਵਿੱਚ ਦੇਵ ਦੀਵਾਲੀ ਦਾ ਵਿਸ਼ਾਲ ਉਤਸਵ ਕਰਨ ਦੀ ਤਿਆਰੀ ਵਿੱਚ ਹੈ।
![ਮੋਦੀ ਅੱਜ ਮਨਾਉਣਗੇ ਦੇਵ ਦੀਵਾਲੀ, ਗੰਗਾ ਘਾਟ ਰਿਕਾਰਡ 11 ਲੱਖ ਦੀਵਿਆਂ ਨਾਲ ਕਰੇਗਾ ਜਗਮਗ Modi to celebrate Dev Diwali today, Ganga Ghat to lit with record 11 lakh lamps ਮੋਦੀ ਅੱਜ ਮਨਾਉਣਗੇ ਦੇਵ ਦੀਵਾਲੀ, ਗੰਗਾ ਘਾਟ ਰਿਕਾਰਡ 11 ਲੱਖ ਦੀਵਿਆਂ ਨਾਲ ਕਰੇਗਾ ਜਗਮਗ](https://static.abplive.com/wp-content/uploads/sites/5/2020/11/28145634/modi.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅਯੁੱਧਿਆ 'ਚ ਦੀਵਾਲੀ ਤੇ ਸਾਢੇ ਪੰਜ ਲੱਖ ਦੀਵੇ ਬਾਲੇ ਜਾਣ ਦੇ ਰਿਕਾਰਡ ਮਗਰੋਂ ਹੁਣ ਉੱਤਰ ਪ੍ਰਦੇਸ਼ ਸਰਕਾਰ ਹੁਣ ਵਾਰਾਣਸੀ ਵਿੱਚ ਦੇਵ ਦੀਵਾਲੀ ਦਾ ਵਿਸ਼ਾਲ ਉਤਸਵ ਕਰਨ ਦੀ ਤਿਆਰੀ ਵਿੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਵ ਦੀਵਾਲੀ ਦੇ ਮੌਕੇ 'ਤੇ ਆਪਣੇ ਸੰਸਦੀ ਖੇਤਰ ਵਿਚ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਦੇਵ ਦੀਵਾਲੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਉਨ੍ਹਾਂ ਦੇ ਸਵਾਗਤ ਲਈ ਵਾਰਾਣਸੀ ਵਿੱਚ ਮੌਜੂਦ ਰਹਿਣਗੇ।ਇਸ ਵਾਰ ਦੇਵ ਦੀਵਾਲੀ ਦੇ ਮੌਕੇ 'ਤੇ ਰਿਕਾਰਡ 11 ਲੱਖ ਦੀਵੇ ਬਾਲੇ ਜਾਣਗੇ।
ਇਸ ਵਾਰ ਦੇਵ ਦੀਵਾਲੀ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਮਗਰੋਂ ਵਾਰਾਣਸੀ ਵਿੱਚ ਚੇਤਸਿੰਘ ਘਾਟ ਤੇ ਵਿਸ਼ਾਲ ਲੇਜ਼ਰ ਸ਼ੋਅ ਹੋਏਗਾ।ਪ੍ਰਧਾਨ ਮੰਤਰੀ ਮੋਦੀ ਅੱਜ ਦੁਪਹਿਰ 2 ਵੱਜ ਕੇ 10 ਮਿੰਟ ਤੇ ਵਾਰਾਣਸੀ ਪਹੁੰਚਣਗੇ।ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਵੀ ਕੀਤੇ ਹਨ।
ਪ੍ਰਧਾਨ ਮੰਤਰੀ ਮੋਦੀ ਸ਼ਾਮ 5:45 ਵਜੇ ਕਰੂਜ਼ ਰਾਹੀਂ ਰਵੀਦਾਸ ਘਾਟ ਲਈ ਰਵਾਨਾ ਹੋਣਗੇ ਅਤੇ ਚੇਤ ਸਿੰਘ ਘਾਟ ਵਿਖੇ 10 ਮਿੰਟ ਦਾ ਲੇਜ਼ਰ ਸ਼ੋਅ ਦੇਖਣਗੇ। ਰਵਿਦਾਸ ਘਾਟ ਪਹੁੰਚਣ ਤੋਂ ਬਾਅਦ ਉਹ ਕਾਰ ਰਾਹੀਂ ਸਾਰਨਾਥ ਲਈ ਰਵਾਨਾ ਹੋਣਗੇ ਤੇ ਇਥੇ ਲਾਈਟ ਐਂਡ ਸਾਊਂਡ ਸ਼ੋਅ ਦੇਖਣਗੇ ਅਤੇ ਸਵੇਰੇ 8:15 ਵਜੇ ਬਾਬਤਪੁਰ ਏਅਰਪੋਰਟ ਤੋਂ ਦਿੱਲੀ ਲਈ ਵਾਪਸ ਰਵਾਨਾ ਹੋ ਜਾਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)