ਕੈਲਗਰੀ ਦੇ MP ਜੌਰਜ ਚਾਹਲ ਸ੍ਰੀ ਹਰਮੰਦਿਰ ਸਾਹਿਬ ਹੋਏ ਨਤਮਸਤਕ, ਲਿਆ ਆਸ਼ੀਰਵਾਦ
Calgary mp news: ਕੈਨੇਡਾ ਦੇ ਕੈਲਗਿਰੀ ਤੋਂ ਮੈਂਬਰ ਪਾਰਲੀਮੈਂਟ ਜੌਰਜ ਚਾਹਲ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
Calgary mp news: ਕੈਨੇਡਾ ਦੇ ਕੈਲਗਿਰੀ ਤੋਂ ਮੈਂਬਰ ਪਾਰਲੀਮੈਂਟ ਜੌਰਜ ਚਾਹਲ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
‘ਅੱਜ ਬਹੁਤ ਹੀ ਖੁਸ਼ੀ ਅਤੇ ਭਾਗਾਂ ਵਾਲ ਦਿਨ’
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਜੌਰਜ ਚਾਹਲ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਅਤੇ ਭਾਗਾਂ ਵਾਲਾ ਦਿਨ ਹੈ ਕੀ ਉਨ੍ਹਾਂ ਇਸ ਰੂਹਾਨੀਅਤ ਦੇ ਕੇਂਦਰ ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਹਰ ਧਰਮ ਦਾ ਵਿਅਕਤੀ ਇੱਥੇ ਆ ਕੇ ਨਤਮਸਤਕ ਹੁੰਦਾ ਹੈ।
‘ਉਹ ਇਨਵੈਸਟਮੈਂਟ ਵਧਾਉਣ ਲਈ ਭਾਰਤ ਪੁੱਜੇ’
ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਰਜ ਚਾਹਲ ਨੇ ਦੱਸਿਆ ਕਿ ਇਨਵੈਸਟਮੈਂਟ ਪਰਬੱਤ ਲਈ ਇੰਡੋ ਪੈਸੀਫਿਕ ਸਟਰੈਟਜੀ ਸ਼ੁਰੂ ਕੀਤੀ ਹੈ ਇਸ ਦੇ ਨਾਲ ਹੀ ਉਹ ਇਨਵੈਸਟਮੈਂਟ ਵਧਾਉਣ ਲਈ ਭਾਰਤ ਪੁੱਜੇ ਹਨ।
ਇਹ ਵੀ ਪੜ੍ਹੋ: Chandigarh News : ਕੈਬਨਿਟ ਮੰਤਰੀ ਹਰਪਾਲ ਚੀਮਾ ਨੂੰ ਚੰਡੀਗੜ੍ਹ ਪੁਲਿਸ ਨੇ ਲਿਆ ਹਿਰਾਸਤ ‘ਚ , ਜਾਣੋਂ ਪੂਰਾ ਮਾਮਲਾ
ਕੈਨੇਡਾ ਦੀ ਯੂਨੀਵਰਸਿਟੀ ਅਤੇ ਕਾਲਜਾਂ ਦੇ ਨਾਲ ਪਾਟਨਰਸ਼ਿਪ ਬਣਾਈਏ
ਜੌਰਜ ਚਾਹਲ ਨੇ ਦੱਸਿਆ ਕਿ ਕੈਨੇਡਾ ਦੀ ਯੂਨੀਵਰਸਿਟੀ ਅਤੇ ਕਾਲਜਾਂ ਦੇ ਨਾਲ ਪਾਟਨਰਸ਼ਿਪ ਬਣਾਈਏ ਤਾਂ ਜੋ ਜਿਹੜੇ ਭਾਰਤੀ ਵਿਦਿਆਰਥੀ ਕੈਨੇਡਾ 'ਚ ਪੜ੍ਹਨਾ ਚਾਹੁੰਦੇ ਹਨ,ਉਨ੍ਹਾਂ ਨੂੰ ਵੀ ਇਕ ਮੌਕਾ ਮਿਲ ਸਕੇ।
ਮਿਹਨਤੀ ਲੋਕਾਂ ਨੂੰ ਕੈਨੇਡਾ ‘ਚ ਕੰਮ ਕਰਨ ਦਾ ਮੌਕਾ ਮਿਲੇ
ਉਨ੍ਹਾਂ ਅੱਗੇ ਕਿਹਾ ਕਿ ਮਿਹਨਤੀ ਲੋਕਾਂ ਨੂੰ ਕੈਨੇਡਾ 'ਚ ਕੰਮ ਕਰਨ ਦਾ ਮੌਕਾ ਮਿਲੇ ਤੇ ਕੈਨੇਡਾ ਅਤੇ ਪੰਜਾਬ ਅਤੇ ਕੈਨੇਡਾ ਦਾ ਜਿਹੜਾ ਗੂੜ੍ਹਾ ਰਿਸ਼ਤਾ ਹੈ, ਇਸ ਨਾਲ ਉਹ ਹੋਰ ਗੂੜ੍ਹਾ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: ਸੀਐਮ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਕੇਂਦਰ ਨੇ ਉੜੀਸਾ ਤੋਂ ਸਮੁੰਦਰ ਰਾਹੀਂ ਕੋਲਾ ਲਿਆਉਣ ਦੀ ਸ਼ਰਤ ਹਟਾਈ