(Source: ECI/ABP News)
ਪ੍ਰਧਾਨ ਮੰਤਰੀ ਕਰਜ਼ ਯੋਜਨਾ ਦੇ ਨਾਂਅ 'ਤੇ ਲੱਖਾਂ ਲੋਕਾਂ ਨਾਲ ਹੋਈ ਠੱਗੀ, ਚਾਰ ਗ੍ਰਿਫ਼ਤਾਰ
ਮੁਲਜ਼ਮਾਂ ਦੀ ਬਣਾਈ ਐਪਲੀਕੇਸ਼ਨ ਸਹੀ ਲੱਗੇ ਇਸ ਲਈ ਉਨ੍ਹਾਂ ਐਪਲੀਕੇਸ਼ਨ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੋਟੋ ਤੇ ਮੁਦਰਾ ਦਾ ਵੀ ਇਸਤੇਮਾਲ ਕੀਤਾ ਹੋਇਆ ਹੈ।
![ਪ੍ਰਧਾਨ ਮੰਤਰੀ ਕਰਜ਼ ਯੋਜਨਾ ਦੇ ਨਾਂਅ 'ਤੇ ਲੱਖਾਂ ਲੋਕਾਂ ਨਾਲ ਹੋਈ ਠੱਗੀ, ਚਾਰ ਗ੍ਰਿਫ਼ਤਾਰ Mumbai Crime Branch Cell caught a group who run Pradhan Mantri Loan Yojana and fraud with people ਪ੍ਰਧਾਨ ਮੰਤਰੀ ਕਰਜ਼ ਯੋਜਨਾ ਦੇ ਨਾਂਅ 'ਤੇ ਲੱਖਾਂ ਲੋਕਾਂ ਨਾਲ ਹੋਈ ਠੱਗੀ, ਚਾਰ ਗ੍ਰਿਫ਼ਤਾਰ](https://feeds.abplive.com/onecms/images/uploaded-images/2021/02/22/2a478e82d59931a00aa57434d6ff11e0_original.jpg?impolicy=abp_cdn&imwidth=1200&height=675)
ਮੁੰਬਈ: ਕ੍ਰਾਇਮ ਬ੍ਰਾਂਚ ਦੀ ਸਾਇਬਰ ਸੈਲ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਲੋਕਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਵਿਸ਼ੇਸ਼ ਕਰਜ਼ ਯੋਜਨਾ ਦੇ ਨਾਂਅ 'ਤੇ 9 ਫਰਜ਼ੀ ਐਪਲੀਕੇਸ਼ਨ ਤੇ 3 ਫਰਜ਼ੀ ਵੈਬਸਾਈਟਾਂ ਬਣਾ ਕੇ ਲੱਖਾਂ ਨਾਗਰਿਕਾਂ ਨਾਲ ਧੋਖਾ ਕੀਤਾ। ਕ੍ਰਾਇਮ ਬ੍ਰਾਂਚ ਦੇ ਜੁਆਿਂਇੰਟ ਕਮਿਸ਼ਨਰ ਮਿਲਿੰਦ ਭਰਾਂਬੇ ਨੇ ਦੱਸਿਆ ਕਿ ਸੰਜੀਵ ਕੁਮਾਰ ਨਾਂਅ ਦਾ ਮੁਲਜ਼ਮ ਜੋ ਅਲੀਗੜ੍ਹ ਦਾ ਰਹਿਣ ਵਾਲਾ ਹੈ ਉਹ ਇਸ ਗੈਂਗ ਦਾ ਮੁੱਖ ਮੈਂਬਰ ਹੈ ਤੇ ਉਸ ਨੇ ਆਪਣਾ ਗੈਂਗ ਬਣਾਇਆ ਜਿਸ 'ਚ ਦੋ ਐਪਲੀਕੇਸ਼ਨ ਡੈਵੇਲਪਰ ਵੀ ਸ਼ਾਮਲ ਹਨ।
ਇਨ੍ਹਾਂ ਮੁਲਜ਼ਮਾਂ ਦੀ ਮਦਦ ਨਾਲ ਉਸ ਨੇ 9 ਫਰਜ਼ੀ ਐਪਲੀਕੇਸ਼ਨਜ਼ ਤੇ 3 ਵੈਬਸਾਈਟਾਂ ਬਣਾਈਆਂ ਹਨ। ਜਿਸ ਤੋਂ ਬਾਅਦ ਇਸ ਨੇ ਅਖਬਾਰ 'ਚ ਇਸ ਦਾ ਵਿਗਿਆਪਨ ਵੀ ਦਿੱਤਾ ਤਾਂ ਕਿ ਉਸ ਐਪਲੀਕੇਸ਼ਨ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਮਿਲ ਸਕੇ ਤੇ ਉਨ੍ਹਾਂ ਨੂੰ ਸ਼ਿਕਾਰ ਬਣਾਇਆ ਜਾ ਸਕੇ।
ਮੁਲਜ਼ਮਾਂ ਦੀ ਬਣਾਈ ਐਪਲੀਕੇਸ਼ਨ ਸਹੀ ਲੱਗੇ ਇਸ ਲਈ ਉਨ੍ਹਾਂ ਐਪਲੀਕੇਸ਼ਨ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੋਟੋ ਤੇ ਮੁਦਰਾ ਦਾ ਵੀ ਇਸਤੇਮਾਲ ਕੀਤਾ ਹੋਇਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਐਪਲੀਕੇਸ਼ਨ ਤੇ ਵੈਬਸਾਈਟਾਂ 'ਤੇ ਭਾਰਤ ਤੋਂ ਕਰੀਬ 2 ਲੱਖ, 80 ਹਜ਼ਾਰ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)