ਭ੍ਰਿਸ਼ਟਾਚਾਰ ਦੇ ਮਾਮਲੇ 'ਚ TDP ਮੁਖੀ ਚੰਦਰਬਾਬੂ ਨਾਇਡੂ ਦਾ 14 ਦਿਨਾਂ ਰਿਮਾਂਡ, ਇਸ ਜੇਲ੍ਹ 'ਚ ਰਹਿਣਗੇ ਸਾਬਕਾ ਮੁੱਖ ਮੰਤਰੀ
ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਨੂੰ ਏਸੀਬੀ ਅਦਾਲਤ ਨੇ ਐਤਵਾਰ (10 ਸਤੰਬਰ) ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ 14 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।
N chandrababu Naidu Remand: ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਨੂੰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਦੀ ਅਦਾਲਤ ਨੇ ਐਤਵਾਰ (10 ਸਤੰਬਰ) ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ 14 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ। ਨਾਇਡੂ ਨੂੰ 14 ਦਿਨਾਂ ਲਈ ਰਾਜਮੁੰਦਰੀ ਸੈਂਟਰਲ ਜੇਲ੍ਹ ਵਿੱਚ ਰੱਖਿਆ ਜਾਵੇਗਾ।
ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਪੁਲਿਸ ਨੇ ਸ਼ਨੀਵਾਰ (9 ਸਤੰਬਰ) ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਨਾਇਡੂ ਨੂੰ ਸ਼ਨੀਵਾਰ ਰਾਤ 3.40 ਵਜੇ ਡਾਕਟਰੀ ਜਾਂਚ ਲਈ ਵਿਜੇਵਾੜਾ ਦੇ ਸਰਕਾਰੀ ਜਨਰਲ ਹਸਪਤਾਲ ਲਿਜਾਇਆ ਗਿਆ। ਇਸ ਤੋਂ ਪਹਿਲਾਂ ਉਸ ਤੋਂ ਇੱਥੇ ਕੁੰਚਨਪੱਲੀ ਸਥਿਤ ਸੀਆਈਡੀ ਦੇ ਐਸਆਈਟੀ ਦਫ਼ਤਰ ਵਿੱਚ ਕਰੀਬ 10 ਘੰਟੇ ਤੱਕ ਪੁੱਛਗਿੱਛ ਕੀਤੀ ਗਈ।
ਕਦੋਂ ਕੀਤਾ ਗਿਆ ਸੀ ਗ੍ਰਿਫਤਾਰ ?
ਸੀਆਈਡੀ ਦੀ ਟੀਮ ਨੇ ਸਾਬਕਾ ਕੇਂਦਰੀ ਮੰਤਰੀ ਨਾਇਡੂ ਨੂੰ ਸ਼ਨੀਵਾਰ (9 ਸਤੰਬਰ) ਸਵੇਰੇ ਕਰੀਬ 6 ਵਜੇ ਨੰਡਿਆਲ ਸ਼ਹਿਰ ਦੇ ਗਿਆਨਪੁਰਮ ਸਥਿਤ ਆਰਕੇ ਫੰਕਸ਼ਨ ਹਾਲ ਦੇ ਬਾਹਰੋਂ ਗ੍ਰਿਫਤਾਰ ਕੀਤਾ ਸੀ। ਨਾਇਡੂ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਸਾਰੀਆਂ ਸਹੂਲਤਾਂ ਨਾਲ ਲੈਸ ਆਪਣੀ ਬੱਸ ਵਿੱਚ ਸੌਂ ਰਹੇ ਸੀ।
CID ਨੇ ਕੀ ਕਿਹਾ?
ਸੀਆਈਡੀ ਨੇ ਕਿਹਾ ਹੈ ਕਿ ਐਨ ਚੰਦਰਬਾਬੂ ਨਾਇਡੂ ਨੇ ਪੁੱਛਗਿੱਛ ਦੌਰਾਨ ਸਹਿਯੋਗ ਨਹੀਂ ਦਿੱਤਾ। ਉਨ੍ਹਾਂ ਨੇ ਸਾਡੇ ਸਵਾਲਾਂ ਦੇ ਅਸਪਸ਼ਟ ਜਵਾਬ ਦਿੱਤੇ ਅਤੇ ਕਿਹਾ ਕਿ ਉਸਨੂੰ ਕੁਝ ਗੱਲਾਂ ਯਾਦ ਨਹੀਂ ਹਨ। ਨਾਇਡੂ ਨੂੰ ਨੋਟ ਫਾਈਲਾਂ ਦੇ ਆਧਾਰ 'ਤੇ ਸਵਾਲ ਪੁੱਛੇ ਗਏ ਸਨ ਜੋ ਇਸ 'ਕੇਸ ਡਾਇਰੀ' ਨਾਲ ਸਬੰਧਤ ਸਬੂਤ ਦਾ ਹਿੱਸਾ ਹਨ, ਪਰ ਉਨ੍ਹਾਂ ਨੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸਹਿਯੋਗ ਨਹੀਂ ਦਿੱਤਾ ਅਤੇ ਅਸਪਸ਼ਟ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਤੱਥ ਯਾਦ ਨਹੀਂ ਹਨ।
ਕੀ ਹੈ ਮਾਮਲਾ
ਆਂਧਰਾ ਪ੍ਰਦੇਸ਼ ਪੁਲਿਸ ਨੇ ਸ਼ਨੀਵਾਰ ਨੂੰ ਨਾਇਡੂ ਨੂੰ ਕਥਿਤ ਹੁਨਰ ਵਿਕਾਸ ਨਿਗਮ ਘੁਟਾਲੇ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਸੀ। ਦੋਸ਼ ਹੈ ਕਿ ਇਸ ਕਥਿਤ ਘੁਟਾਲੇ ਨਾਲ ਸੂਬਾ ਸਰਕਾਰ ਨੂੰ 300 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।