ਪੜਚੋਲ ਕਰੋ

Nitish Kumar Resigns: ਨਿਤੀਸ਼ ਕੁਮਾਰ ਨੇ CM ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਅੱਜ ਹੀ ਭਾਜਪਾ ਨਾਲ ਮਿਲ ਬਣਾਉਣਗੇ ਨਵੀਂ ਸਰਕਾਰ, ਕੀ ਕਰਨਗੇ ਜੀਤਨ ਰਾਮ ਮਾਂਝੀ?

Nitish Kumar News: ਅਸਤੀਫਾ ਦੇਣ ਦੇ ਨਾਲ ਹੀ ਨਿਤੀਸ਼ ਕੁਮਾਰ ਅੱਜ ਫਿਰ ਤੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਨਵੀਂ ਸਰਕਾਰ ਵਿੱਚ ਭਾਜਪਾ ਦੇ ਕੋਟੇ ਵਿੱਚੋਂ ਦੋ ਆਗੂ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।

Nitish Kumar Resigns: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਤਵਾਰ (28 ਜਨਵਰੀ) ਨੂੰ ਇੱਕ ਵੱਡਾ ਕਦਮ ਚੁੱਕਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਜੇਡੀਯੂ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਰਾਜਪਾਲ ਰਾਜੇਂਦਰ ਅਰਲੇਕਰ ਨੂੰ ਮਿਲੇ ਅਤੇ ਆਪਣਾ ਅਸਤੀਫਾ ਸੌਂਪ ਦਿੱਤਾ। ਇਸ ਨਾਲ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ, ਜੇਡੀਯੂ, ਕਾਂਗਰਸ ਅਤੇ ਖੱਬੇ ਪੱਖੀ ਗਠਜੋੜ ਟੁੱਟ ਗਿਆ। ਹੁਣ ਨਿਤੀਸ਼ ਕੁਮਾਰ ਭਾਜਪਾ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।

ਨਵੀਂ ਸਰਕਾਰ 'ਚ ਨਿਤੀਸ਼ ਕੁਮਾਰ ਹੀ ਮੁੱਖ ਮੰਤਰੀ ਬਣੇ ਰਹਿਣਗੇ। ਉਨ੍ਹਾਂ ਦੇ ਨਾਲ ਭਾਜਪਾ ਦੇ ਦੋ ਨੇਤਾ ਉਪ ਮੁੱਖ ਮੰਤਰੀ ਬਣਨਗੇ। ਉਪ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਸੁਸ਼ੀਲ ਮੋਦੀ ਅਤੇ ਰੇਣੂ ਦੇਵੀ ਉਪ ਮੁੱਖ ਮੰਤਰੀ ਹੋ ਸਕਦੇ ਹਨ।

ਨਵੀਂ ਸਰਕਾਰ 'ਚ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਇਹ 9ਵਾਂ ਮੌਕਾ ਹੋਵੇਗਾ ਜਦੋਂ ਨਿਤੀਸ਼ ਕੁਮਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸੂਤਰਾਂ ਨੇ ਦੱਸਿਆ ਕਿ 6 ਤੋਂ 8 ਆਗੂ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਨਵੀਂ ਸਰਕਾਰ ਵਿੱਚ ਜੀਤਨ ਰਾਮ ਮਾਂਝੀ ਦੀ ਪਾਰਟੀ ਹਮ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਮਾਂਝੀ ਆਪਣਾ ਸਮਰਥਨ ਪੱਤਰ ਨਿਤੀਸ਼ ਕੁਮਾਰ ਨੂੰ ਸੌਂਪਣਗੇ।

ਵਿਰੋਧੀ ਗਠਜੋੜ ਨੂੰ ਝਟਕਾ!

ਲੋਕ ਸਭਾ ਚੋਣਾਂ ਤੋਂ ਪਹਿਲਾਂ ਨਿਤੀਸ਼ ਕੁਮਾਰ ਦੇ ਇਸ ਕਦਮ ਨੂੰ ਭਾਰਤ ਵਿੱਚ ਵਿਰੋਧੀ ਪਾਰਟੀਆਂ ਦੇ ਗਠਜੋੜ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦਰਅਸਲ, ਨਿਤੀਸ਼ ਕੁਮਾਰ ਨੂੰ ਇੰਡੀਆ ਅਲਾਇੰਸ ਦਾ ਆਰਕੀਟੈਕਟ ਮੰਨਿਆ ਜਾਂਦਾ ਹੈ। ਸ਼ੁੱਕਰਵਾਰ ਨੂੰ ਹੀ ਜੇਡੀਯੂ ਨਾਲ ਜੁੜੇ ਸੂਤਰਾਂ ਨੇ ਕਿਹਾ ਸੀ ਕਿ ਨਿਤੀਸ਼ ਕੁਮਾਰ ਇੰਡੀਆ ਗਠਜੋੜ ਦਾ ਕੋਆਰਡੀਨੇਟਰ ਨਾ ਬਣਾਏ ਜਾਣ ਅਤੇ ਸੀਟਾਂ ਦੀ ਵੰਡ ਵਿੱਚ ਦੇਰੀ ਤੋਂ ਨਾਰਾਜ਼ ਹਨ।

ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਦੀ ਅਪੀਲ

ਨਿਤੀਸ਼ ਕੁਮਾਰ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਨਾਲ ਹੀ ਲਾਲੂ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਕਈ ਵਿਧਾਇਕਾਂ ਨੇ ਕਿਹਾ ਕਿ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਸੂਬੇ ਵਿੱਚ ਸਰਕਾਰ ਬਣਾਉਣ ਲਈ 122 ਵਿਧਾਇਕਾਂ ਦੀ ਲੋੜ ਹੈ। ਰਾਸ਼ਟਰੀ ਜਨਤਾ ਦਲ ਦੇ 115 ਵਿਧਾਇਕ ਹਨ।

ਬਿਹਾਰ ਵਿੱਚ ਸੀਟਾਂ ਦਾ ਸਮੀਕਰਨ

ਬਿਹਾਰ ਵਿੱਚ ਸਭ ਤੋਂ ਵੱਡੀ ਪਾਰਟੀ ਰਾਸ਼ਟਰੀ ਜਨਤਾ ਦਲ ਹੈ। ਭਾਜਪਾ ਦੇ 78, ਜੇਡੀਯੂ ਦੇ 45 ਅਤੇ ਹਮ ਦੇ ਚਾਰ ਵਿਧਾਇਕ ਹਨ। ਇਨ੍ਹਾਂ ਤਿੰਨਾਂ ਪਾਰਟੀਆਂ ਦੇ ਕੁੱਲ ਵਿਧਾਇਕਾਂ ਦੀ ਗਿਣਤੀ 127 ਹੈ। ਸਰਕਾਰ ਬਣਾਉਣ ਲਈ 122 ਸੀਟਾਂ ਦੀ ਲੋੜ ਹੈ।

ਇਸ ਸਮੇਂ ਰਾਸ਼ਟਰੀ ਜਨਤਾ ਦਲ ਦੇ 79, ਕਾਂਗਰਸ ਦੇ 19, ਸੀਪੀਆਈ (ਐਮਐਲ) ਦੇ 12, ਸੀਪੀਐਮ ਦੇ 2, ਸੀਪੀਆਈ ਦੇ ਦੋ ਅਤੇ ਏਆਈਐਮਆਈਐਮ ਦੇ ਇੱਕ ਵਿਧਾਇਕ ਹਨ। ਇਨ੍ਹਾਂ ਦੀ ਕੁੱਲ ਗਿਣਤੀ 115 ਹੈ। ਇੱਕ ਵਿਧਾਇਕ ਆਜ਼ਾਦ ਹੈ।

 

ਟਾਪ ਹੈਡਲਾਈਨ

ਵੱਡੀ ਵਾਰਦਾਤ! IB ਦੇ SP ਨੂੰ ਡਰਾਈਵਰ ਨੇ ਮਾਰੀ ਗੋਲੀ, ਮੱਚੀ ਸਨਸਨੀ
ਵੱਡੀ ਵਾਰਦਾਤ! IB ਦੇ SP ਨੂੰ ਡਰਾਈਵਰ ਨੇ ਮਾਰੀ ਗੋਲੀ, ਮੱਚੀ ਸਨਸਨੀ
ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਵੱਧ ਗਿਆ 7% DA; ਹਰਿਆਣਾ ਸਰਕਾਰ ਨੇ ਕੀਤਾ ਵੱਡਾ ਐਲਾਨ
ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਵੱਧ ਗਿਆ 7% DA; ਹਰਿਆਣਾ ਸਰਕਾਰ ਨੇ ਕੀਤਾ ਵੱਡਾ ਐਲਾਨ
CM Mother Passed Away: ਮੁੱਖ ਮੰਤਰੀ ਦੀ ਮਾਤਾ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ; ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ...
ਮੁੱਖ ਮੰਤਰੀ ਦੀ ਮਾਤਾ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ; ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ...
Cyclone Akvan News: ਚੱਕਰਵਾਤੀ ਤੂਫਾਨ 'ਅਕਵਾਨ' ਕਾਰਨ ਮੱਚੇਗੀ ਤਬਾਹੀ, ਇਨ੍ਹਾਂ 8 ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਜਾਣੋ ਕਿੱਥੇ ਜਾਰੀ ਹੋਇਆ ਧੁੰਦ ਦਾ ਅਲਰਟ?
ਚੱਕਰਵਾਤੀ ਤੂਫਾਨ 'ਅਕਵਾਨ' ਕਾਰਨ ਮੱਚੇਗੀ ਤਬਾਹੀ, ਇਨ੍ਹਾਂ 8 ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਜਾਣੋ ਕਿੱਥੇ ਜਾਰੀ ਹੋਇਆ ਧੁੰਦ ਦਾ ਅਲਰਟ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਫਿਰ ਹੋਵੇਗਾ Blackout! 27 ਤਰੀਕ ਨੂੰ ਰਾਤ ਦੇ 8 ਵਜੇ ਵਜਣਗੇ ਸਾਇਰਨ
ਪੰਜਾਬ 'ਚ ਫਿਰ ਹੋਵੇਗਾ Blackout! 27 ਤਰੀਕ ਨੂੰ ਰਾਤ ਦੇ 8 ਵਜੇ ਵਜਣਗੇ ਸਾਇਰਨ
ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਣ ਕੌਰ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ
ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਣ ਕੌਰ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ
CM Mother Passed Away: ਮੁੱਖ ਮੰਤਰੀ ਦੀ ਮਾਤਾ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ; ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ...
ਮੁੱਖ ਮੰਤਰੀ ਦੀ ਮਾਤਾ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ; ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ...
Earthquake News: ਭੂਚਾਲ ਦੇ ਜ਼ਬਰਦਸਤ ਦੋ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪਈਆਂ ਭਾਜੜਾਂ, 6.9 ਅਤੇ 6.7 ਦੀ ਤੀਬਰਤਾ ਵਾਲੇ ਜ਼ੋਰਦਾਰ ਝਟਕੇ...
ਭੂਚਾਲ ਦੇ ਜ਼ਬਰਦਸਤ ਦੋ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪਈਆਂ ਭਾਜੜਾਂ, 6.9 ਅਤੇ 6.7 ਦੀ ਤੀਬਰਤਾ ਵਾਲੇ ਜ਼ੋਰਦਾਰ ਝਟਕੇ...
Liquor Tragedy: ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
ਬਿਨਾਂ ਸੁੱਤਿਆਂ ਕਿੰਨੇ ਦਿਨ ਜਿਉਂਦਾ ਰਹਿ ਸਕਦਾ ਵਿਅਕਤੀ? ਜਾਣ ਲਓ ਲਿਮਿਟ
ਬਿਨਾਂ ਸੁੱਤਿਆਂ ਕਿੰਨੇ ਦਿਨ ਜਿਉਂਦਾ ਰਹਿ ਸਕਦਾ ਵਿਅਕਤੀ? ਜਾਣ ਲਓ ਲਿਮਿਟ
7 Seater Cheapest Cars: 7-ਸੀਟਰ ਫੈਮਿਲੀ ਕਾਰ ਖਰੀਦਣ ਦਾ ਗੋਲਡਨ ਮੌਕਾ, 4.10 ਲੱਖ ਰੁਪਏ ਹੋਈ ਸਸਤੀ, ਖਰੀਦਣ ਵਾਲਿਆਂ ਦੀ ਲੱਗੀ ਕਤਾਰ; ਜਾਣੋ ਧਮਾਕੇਦਾਰ ਫੀਚਰਸ...
7-ਸੀਟਰ ਫੈਮਿਲੀ ਕਾਰ ਖਰੀਦਣ ਦਾ ਗੋਲਡਨ ਮੌਕਾ, 4.10 ਲੱਖ ਰੁਪਏ ਹੋਈ ਸਸਤੀ, ਖਰੀਦਣ ਵਾਲਿਆਂ ਦੀ ਲੱਗੀ ਕਤਾਰ; ਜਾਣੋ ਧਮਾਕੇਦਾਰ ਫੀਚਰਸ...
Punjab-Chandigarh Weather: ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
Embed widget